International

ਪੌਪ ਫਰਾਂਸਿਸ 2 ਸਤੰਬਰ ਤੋਂ 4 ਦੇਸ਼ਾਂ ਦਾ ਦੌਰਾ ਕਰਨਗੇ

ਵੈਟਿਕਨ ਸਿਟੀ – ਪੋਪ ਫਰਾਂਸਿਸ 2 ਤੋਂ 13 ਸਤੰਬਰ ਤੱਕ ਇੰਡੋਨੇਸ਼ੀਆ, ਪਾਪੂਆ ਨਿਊ ਗੀਨੀ, ਈਸਟ ਤਿਮੋਰ ਅਤੇ ਸਿੰਗਾਪੁਰ ਦੀ ਯਾਤਰਾ ਕਰਨਗੇ। 4 ਦੇਸ਼ਾਂ ਦੀ ਇਹ ਯਾਤਰਾ ਮੂਲ ਤੌਰ ’ਤੇ 2020 ਲਈ ਨਿਰਧਾਰਿਤ ਕੀਤੀ ਗਈ ਸੀ ਪਰ ਕੋਵਿਡ-19 ਕਾਰਨ ਇਸ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਮੁਸਲਿਮ ਆਬਾਦੀ ਵਾਲੇ, ਦੁਨੀਆ ਦੇ ਸਭ ਤੋਂ ਵੱਡੇ ਦੇਸ਼ ਇੰਡੋਨੇਸ਼ੀਆ ’ਚ ਫਰਾਂਸਿਸ ਦੇ ਇਸਾਈ-ਮੁਸਲਿਮ ਸਬੰਧਾਂ ਨੂੰ ਬਿਹਤਰ ਬਣਾਉਣ ‘ਤੇ ਜ਼ੋਰ ਦੇਣ ਦੀ ਸੰਭਾਵਨਾ ਹੈ। ਪਾਪੂਆ ਨਿਊ ਗੀਨੀ ’ਚ, ਫਰਾਂਸਿਸ ਵਾਤਾਵਰਣੀ ਖਤਰਿਆਂ ਦੇ ਨਾਲ ਨਾਲ ਉੱਥੋਂ ਦੇ ਲਗਭਗ ਇਕ ਕਰੋੜ ਲੋਕਾਂ ਦੀ ਵੰਨ-ਸੁਵੰਨਤਾ ਵੱਲ ਵੀ ਇਸ਼ਾਰਾ ਕਰਨਗੇ, ਜੋ ਲਗਭਗ 800 ਭਾਸ਼ਾਵਾਂ ਬੋਲਦੇ ਹਨ ਪਰ ਜਾਤੀ ਸੰਘਰਸ਼ਾਂ ਤੋਂ ਪ੍ਰਭਾਵਿਤ ਹਨ। ਫਰਾਂਸਿਸ ਦੀ ਸਿੰਗਾਪੁਰ ਯਾਤਰਾ ਉਨ੍ਹਾਂ ਨੂੰ ਚੀਨ ਤੱਕ ਪਹੁੰਚਣ ਦਾ ਇਕ ਹੋਰ ਮੌਕਾ ਪ੍ਰਦਾਨ ਕਰੇਗੀ ਕਿਉਂਕਿ ਵੈਟਿਕਨ ਚੀਨ ਦੇ ਲਗਭਗ 1.2 ਕਰੋੜ ਕੈਥੋਲਿਕਾਂ ਦੇ ਹਿੱਤ ’ਚ ਬਿਹਤਰ ਸਬੰਧ ਚਾਹੁੰਦਾ ਹੈ।ਸਿੰਗਾਪੁਰ ’ਚ ਤਿੰਨ-ਚੌਥਾਈ ਆਬਾਦੀ ਚੀਨੀ ਮੂਲ ਦੀ ਹੈ।

Related posts

ਮੱਧ ਪੂਰਬ ਚ ਚਿੰਤਾਜਨਕ ਸਥਿਤੀ ਦੇ ਵਿਚਕਾਰ ਇਟਲੀ ਚ ਜੀ-7 ਰੱਖਿਆ ਮੰਤਰੀਆਂ ਦੀ ਹੋਈ ਮੀਟਿੰਗ

Bunty

ਸ਼ਹਿਬਾਜ਼ ਬਣੇ ਪਾਕਿ ਦੇ 23ਵੇਂ ਪ੍ਰਧਾਨ ਮੰਤਰੀ: ਸ਼ਰੀਫ਼ ਭਰਾਵਾਂ ਦੇ ਭਾਰਤ ‘ਚ ਜੱਦੀ ਪਿੰਡ ਵਿਖੇ ਜਸ਼ਨਾਂ ਦਾ ਮਹੌਲ !

Bunty

ਪ੍ਰਧਾਨ ਮੰਤਰੀ ਮੋਦੀ ਨੇ ਆਈਸਲੈਂਡ ਦੇ ਪੀਐਮ ਨਾਲ ਕੀਤੀ ਮੁਲਾਕਾਤ, ਵਪਾਰ ਤੇ ਊਰਜਾ ਸਮੇਤ ਕਈ ਅਹਿਮ ਮੁੱਦਿਆਂ ‘ਤੇ ਹੋਈ ਗੱਲਬਾਤ

Bunty