India

ਪ੍ਰਕਾਸ਼ ਨਾਲ ਰੋਸ਼ਨ ਹੋਇਆ ਗੁਰਦੁਆਰਾ ਬਾਲ ਲੀਲ੍ਹਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾਵੇਗਾ

ਪਟਨਾ ਸਿਟੀ – ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੋਂ ਕੁਝ ਕਦਮ ਦੀ ਦੂਰੀ ’ਤੇ ਸਥਿਤ ਗੁਰਦੁਆਰਾ ਬਾਲ ਲੀਲ੍ਹਾ ’ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾਵੇਗਾ। ਇਸ ਲਈ ਗੁਰਦੁਆਰਾ ਸਾਹਿਬ ਨੂੰ ਸੁਨਹਿਰੀ ਪ੍ਰਕਾਸ਼ ਨਾਲ ਰੋਸ਼ਨ ਕੀਤਾ ਗਿਆ ਹੈ। ਇੱਥੇ ਸੰਗਤ ਪਹੁੰਚਣ ਦਾ ਸਿਲਸਿਲਾ ਸ਼ੁੱਕਰਵਾਰ ਨੂੰ ਵੀ ਜਾਰੀ ਰਿਹਾ। ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੇ ਗੁਰਦੁਆਰਾ ਕੰਗਨ ਘਾਟ ਮਾਰਗ ਦੀ ਸਜਾਵਟ ਜਾਰੀ ਹੈ।ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਸ਼ੁੱਕਰਵਾਰ ਨੂੰ ਸਰਦ ਸਵੇਰ ਸਮੇਂ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੋਂ ਪ੍ਰਭਾਤ ਫੇਰੀ ਨਿਕਲੀ। 15 ਜਨਵਰੀ ਨੂੰ ਵੱਡੀ ਪ੍ਰਭਾਤ ਫੇਰੀ ਨਿਕਲੇਗੀ। 16 ਜਨਵਰੀ ਨੂੰ ਗਊਘਾਟ ਸਥਿਤ ਗੁਰਦਆਰਾ ਬੜੀ ਸੰਗਤ ਤੋਂ ਨਗਰ ਕੀਰਤਨ ਕੱਢਿਆ ਜਾਵੇਗਾ। 17 ਜਨਵਰੀ ਨੂੰ ਪ੍ਰਕਾਸ਼ ਪੁਰਬ ਦਾ ਮੁੱਖ ਸਮਾਰੋਹ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਵੇਗਾ ਤੇ 18 ਜਨਵਰੀ ਨੂੰ ਗੁਰਦੁਆਰਾ ਬਾਲ ਲੀਲ੍ਹਾ ’ਚ ਮਨਾਇਆ ਜਾਵੇਗਾ। ਪ੍ਰਬੰਧਕ ਕਮੇਟੀ ਦੇ ਨਾਲ-ਨਾਲ ਪ੍ਰਸ਼ਾਸਨਿਕ ਅਮਲਾ ਤਿਆਰੀਆਂ ’ਚ ਜੁਟਿਆ ਹੈ।

Related posts

5ਜੀ ਤਕਨੀਕ ਆਧਾਰਿਤ ਸੰਚਾਰ ਸੇਵਾਵਾਂ ਦੀ ਸ਼ੁਰੂਆਤ ਤੇ ਇਸ ਦੇ ਵਿਸਥਾਰ ’ਤੇ ਦੂਜੇ ਦੇਸ਼ਾਂ ਦੀ ਨਜ਼ਰ

Bunty

ਪ੍ਰਧਾਨ ਮੰਤਰੀ ਨੇ ਕਹੀ ਵੱਡੀ ਗੱਲ-ਅਗਲੇ 10 ਸਾਲਾ ‘ਚ ਦੇਸ਼ ਨੂੰ ਮਿਲਣਗੇ ਰਿਕਾਰਡ ਗਿਣਤੀ ‘ਚ ਨਵੇਂ ਡਾਕਟਰ

Bunty

ਰਾਹੁਲ ਗਾਂਧੀ ਤੋਂ ਈਡੀ ਦੀ ਪੁੱਛਗਿੱਛ ਦੇ ਵਿਰੋਧ ‘ਚ ਕਾਂਗਰਸ ਦਾ ਹੰਗਾਮਾ, ਭਾਜਪਾ ਨੇ ਕਿਹਾ- ਹਿੰਸਾ ਦੀ ਆੜ ‘ਚ ਭ੍ਰਿਸ਼ਟਾਚਾਰ ਨੂੰ ਛੁਪਾਉਣ ਦੀ ਕੋਸ਼ਿਸ਼

Bunty