International

ਪ੍ਰਦਰਸ਼ਨਾਂ ਨੂੰ ਖ਼ਤਮ ਕਰਨ ਲਈ ਫ਼ੌਜੀ ਕਾਰਵਾਈ ਨਹੀਂ – ਟਰੂਡੋ

ਓਟਾਵਾ – ਕੈਨੇਡਾ ‘ਚ ਕੋਰੋਨਾ ਵੈਕਸੀਨ ਦੀ ਲੋੜ ਨੂੰ ਲੈ ਕੇ ਜ਼ੋਰਦਾਰ ਪ੍ਰਦਰਸ਼ਨ ਜਾਰੀ ਹਨ। ਵਿਰੋਧ ਪ੍ਰਦਰਸ਼ਨਾਂ ਦਰਮਿਆਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਕੋਰੋਨਾ ਦੇ ਉਪਾਵਾਂ ਦੇ ਵਿਰੋਧ ਵਿੱਚ ਫੌਜੀ ਕਾਰਵਾਈ ਬਾਰੇ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ, ਹਾਲਾਂਕਿ ਓਟਵਾ ਦੇ ਪੁਲੀਸ ਮੁਖੀ ਪੀਟਰ ਸਲੋਲੀ ਨੇ ਇਸ ਹਫ਼ਤੇ ਕਿਹਾ ਸੀ ਕਿ ਦੇਸ਼ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਨੂੰ ਖਤਮ ਕਰਨ ਲਈ ਫੌਜੀ ਮਦਦ ਸਮੇਤ ਹੋਰ ਕਈ ਰਾਹ ਖੁੱਲ੍ਹੇ ਹਨ।

ਫੌਜਾਂ ਨੂੰ ਤਾਇਨਾਤ ਕਰਨ ਬਾਰੇ ਟਰੂਡੋ ਨੇ ਵੀਰਵਾਰ ਨੂੰ ਕਿਹਾ ਕਿ ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਫਿਲਹਾਲ ਇਸ ਲਈ ਕੋਈ ਬੇਨਤੀ ਨਹੀਂ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਓਟਾਵਾ ਜਾਂ ਓਨਟਾਰੀਓ ਸ਼ਹਿਰ ਤੋਂ ਸਹਾਇਤਾ ਲਈ ਕਿਸੇ ਵੀ ਰਸਮੀ ਬੇਨਤੀ ‘ਤੇ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਨੂੰ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸਮਰਥਨ ਮਿਲਿਆ ਹੈ। ਇਸ ਦੌਰਾਨ ਓਟਾਵਾ ਦੇ ਮੇਅਰ ਨੇ ਕਈ ਵਿਰੋਧੀ ਕੰਜ਼ਰਵੇਟਿਵ ਸੰਸਦ ਮੈਂਬਰਾਂ ਨੂੰ ਪ੍ਰਦਰਸ਼ਨਕਾਰੀਆਂ ਦੀ ਪ੍ਰਸ਼ੰਸਾ ਕਰਨ ਅਤੇ ਉਨ੍ਹਾਂ ਨਾਲ ਫੋਟੋਆਂ ਖਿੱਚਣ ਲਈ ਮੁਆਫੀ ਮੰਗਣ ਲਈ ਬੁਲਾਇਆ ਹੈ।

ਕੈਨੇਡਾ ‘ਚ ਕੋਰੋਨਾ ਵੈਕਸੀਨੇਸ਼ਨ ‘ਤੇ ਸ਼ੁਰੂ ਹੋਇਆ ਵਿਰੋਧ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਘਰ ਤੱਕ ਪਹੁੰਚ ਗਿਆ ਸੀ। 50 ਹਜ਼ਾਰ ਟਰੱਕ ਡਰਾਈਵਰਸ ਨੇ ਟਰੂਡੋ ਨੇ ਘਰ ਨੂੰ ਘੇਰ ਲਿਆ ਸੀ। ਹਾਲਾਂਕਿ ਇਸ ਤੋਂ ਪਹਿਲੇ ਹੀ ਪਰਿਵਾਰ ਸਣੇ ਟਰੂਡੋ ਘਰ ਛੱਡ ਕੇ ਕਿਸੇ ਗੁਪਤ ਥਾਂ ‘ਤੇ ਚਲੇ ਗਏ ਸੀ। ਕੈਨੇਡਾਈ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਮੁਤਾਬਕ ਹਜ਼ਾਰਾਂ ਟਰੱਕ ਡਰਾਈਵਰਸ ਤੇ ਪ੍ਰਦਰਸ਼ਨਕਾਰੀ ਪਿੱਛਲੇ ਸ਼ਨੀਵਾਰ ਨੂੰ ਰਾਜਧਾਨੀ ਓਟਾਵਾ ਵਿਚ ਇਕੱਠੇ ਹੋਏ ਸਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਨੂੰ 20 ਹਜ਼ਾਰ ਟਰੱਕਾਂ ਨਾਲ ਚਾਰੇ ਪਾਸਿਓਂ ਘੇਰ ਲਿਆ ਸੀ। ਉਨ੍ਹਾਂ ਦੀ ਮੰਗ ਹੈ ਕਿ ਵੈਕਸੀਨ ਦੇ ਹੁਕਮ ਤੇ ਹੋਰ ਸਿਹਤ ਪਾਬੰਦੀਆਂ ਨੂੰ ਖਤਮ ਕੀਤਾ ਜਾਵੇ। ਪ੍ਰਦਰਸ਼ਨਕਾਰੀ ਆਪਣੇ ਨਾਲ ਬੱਚਿਆਂ, ਬਜ਼ੁਰਗਾਂ ਅਤੇ ਵਿਕਲਾਂਗਾਂ ਨੂੰ ਲੈ ਕੇ ਆਏ ਸਨ।

Related posts

ਫਰਾਂਸ ‘ਚ ਮਰੀਜ਼ ਦਾ ਇਲਾਜ਼ ਰੋਕਣ ਦੀ ਕੋਸ਼ਿਸ਼ ਕਰਨ ਵਾਲਾ ਹਸਪਤਾਲ ਦੋਸ਼ੀ ਕਰਾਰ

admin

ਅਮਰੀਕਾ ਵਲੋਂ ਭਾਰਤ-ਫਰਾਂਸ ਸੋਲਰ ਗੱਠਜੋੜ ਸਮੇਤ 66 ਅੰਤਰਰਾਸ਼ਟਰੀ ਸੰਗਠਨਾਂ ਤੋਂ ਕੀਤੀ ਤੌਬਾ

admin

ਬਰਤਾਨੀਆਂ ‘ਚ ਗੈਰਕਾਨੂੰਨੀ ਪ੍ਰਵਾਸੀਆਂ ‘ਤੇ ਸਖਤੀ : ਮੋਬਾਇਲ ਫੋਨ ਜ਼ਬਤ ਕੀਤਾ ਜਾ ਸਕਦਾ

admin