Punjab

ਸ਼੍ਰੋਮਣੀ ਅਕਾਲੀ ਦਲ–ਪੁਨਰਸੁਰਜੀਤ ਤੇ ਭਾਜਪਾ ਵਿਚਾਲ਼ੇ ਗਠਜੋੜ ਦੇ ਆਸਾਰ !

ਸ਼੍ਰੋਮਣੀ ਅਕਾਲੀ ਦਲ ਪੁਨਰ–ਸੁਰਜੀਤ।

ਸ਼੍ਰੋਮਣੀ ਅਕਾਲੀ ਦਲ ਪੁਨਰ–ਸੁਰਜੀਤ ਅਤੇ ਭਾਰਤੀ ਜਨਤਾ ਪਾਰਟੀ ਵਿਚਾਲ਼ੇ ਸਮਝੌਤਾ ਹੋਣ ਜਾ ਰਿਹਾ ਹੈ ਅਤੇ ਇਸ ਸਮਝੌਤੇ ਦਾ ਰਸਮੀ ਐਲਾਨ ਵੀ ਛੇਤੀ ਕਰ ਦਿੱਤਾ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਪੁਨਰ–ਸੁਰਜੀਤ ਦੇ ਆਗੂਆਂ ਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ਼ ਇੱਕ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਪੁਨਰ–ਸੁਰਜੀਤ ਦਲ ਦੇ ਆਗੂਆਂ ਨੇ ਪੂਰੀ ਦ੍ਰਿੜ੍ਹਤਾ ਅਤੇ ਇੱਕਜੁਟਤਾ ਨਾਲ਼ ਬੰਦੀ ਸਿੰਘਾਂ ਦੀ ਰਿਹਾਈ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਜਿਹੇ ਪੰਜਾਬ ਦੇ ਮੁੱਦੇ ਉਠਾਏ ਅਤੇ ਸੀਨੀਅਰ ਭਾਜਪਾ ਆਗੂ ਅਮਿਤ ਸ਼ਾਹ ਨੇ ਇਨ੍ਹਾਂ ਸਾਰੀਆਂ ਜਾਇਜ਼ ਮੰਗਾਂ ਨੂੰ ਛੇਤੀ ਤੋਂ ਛੇਤੀ ਅਤੇ ਪਹਿਲ ਦੇ ਆਧਾਰ ਉਤੇ ਅਮਲੀ ਰੂਪ ਦੇਣ ਦਾ ਭਰੋਸਾ ਦਿਵਾਇਆ ਹੈ।

ਸ਼੍ਰੋਮਣੀ ਅਕਾਲੀ ਦਲ ਪੁਨਰ–ਸੁਰਜੀਤ ਵੱਲੋਂ ਪਰਮਿੰਦਰ ਸਿੰਘ ਢੀਂਡਸਾ, ਪ੍ਰੇਮ ਸਿੰਘ ਚੰਦੂਮਾਜਰਾ, ਗਗਨਜੀਤ ਸਿੰਘ ਬਰਨਾਲ਼ਾ, ਗੁਰਪ੍ਰਤਾਪ ਸਿੰਘ ਵਡਾਲ਼ਾ ਜਿਹੇ ਆਗੂਆਂ ਨੇ ਅਮਿਤ ਸ਼ਾਹ ਨਾਲ਼ ਸਨਿੱਚਰਵਾਰ ਨੂੰ ਇੱਕ ਉਚ–ਪੱਧਰੀ ਮੀਟਿੰਗ ਕੀਤੀ। ਸ਼੍ਰੋਮਣੀ ਅਕਾਲੀ ਦਲ ਪੁਨਰ–ਸੁਰਜੀਤ ਦੇ ਪ੍ਰਧਾਨ ਆਪਣੇ ਕੁਝ ਹੋਰ ਰੁਝੇਵਿਆਂ ਕਾਰਣ ਇਸ ਮੀਟਿੰਗ ਵਿੱਚ ਸ਼ਾਮਲ ਨਹੀਂ ਹੋ ਸਕੇ।

ਭਾਜਪਾ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਵਿੱਚ ਆਪਣਾ ਆਧਾਰ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਸੰਭਾਵੀ ਸਮਝੌਤੇ ਨੂੰ ਵੀ ਉਸੇ ਤਿਆਰੀ ਦਾ ਹਿੱਸਾ ਮੰਨਿਆ ਜਾ ਰਿਹਾ ਹੈ। ਪਰ ਕਿਸਾਨ ਅੰਦੋਲਨ ਤੋਂ ਬਾਅਦ ਪਾਰਟੀ ਨੂੰ ਕਈ ਖੇਤਰਾਂ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪਿਆ। ਅਜਿਹੇ ਵਿੱਚ ਜੇ ਕਿਸੇ ਅਕਾਲੀ ਧੜੇ ਦਾ ਸਾਥ ਮਿਲਦਾ ਹੈ ਤਾਂ ਭਾਜਪਾ ਨੂੰ ਸਿੱਖ ਵੋਟਰਾਂ ਅਤੇ ਪੇਂਡੂ ਖੇਤਰਾਂ ਵਿੱਚ ਆਪਣੀ ਪਹੁੰਚ ਵਧਾਉਣ ਦਾ ਮੌਕਾ ਮਿਲ ਸਕਦਾ ਹੈ।

Related posts

ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਗੁਰਦੁਆਰਾ ਗੁਰੂ ਕਾ ਬਾਗ ਛਾਉਣੀ ਨਿਹੰਗ ਸਿੰਘਾਂ ਵਿਖੇ ਕਰਵਾਏ ਜਾਣਗੇ ਗੱਤਕਾ ਮੁਕਾਬਲੇ: ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ

Bunty

ਬਦਲਾਓ ਦੇ ਨਾਅਰੇ ਹੇਠ ਆਈ ਸਰਕਾਰ ਵਿਚ ਕੁੱਝ੍ਹ ਨਹੀਂ ਬਦਲਿਆ; ਅਮਨ ਕਾਨੂੰਨ ਦੀ ਹਾਲਤ ਮੰਦੀ , ਭ੍ਰਿਸ਼ਟਾਚਾਰ ਸਿਖਰਾਂ ਤੇ: ਨਵਜੋਤ ਸਿੱਧੂ

Bunty

ਤਰਨਤਾਰਨ ’ਚ ਔਰਤ ਦੀ ਕੁੱਟਮਾਰ ਅਤੇ ਉਸ ਨੂੰ ਅਰਧ-ਨਗਨ ਕਰਕੇ ਗਲੀ ਵਿੱਚ ਜ਼ਬਰਨ ਘੁਮਾਉਣ ਦੇ ਦੋਸ਼ ਵਿੱਚ ਇੱਕ ਔਰਤ ਸਣੇ ਚਾਰ ਦੋਸ਼ੀ ਗਿਫ਼ਤਾਰ

Bunty