India

ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ

ਬਿਲਾਸਪੁਰ – ਕਾਂਗਰਸ ਦੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਛੱਤੀਸਗੜ੍ਹ ’ਚ ਕਾਂਗਰਸ ਦੀ ਸਰਕਾਰ ਮੁੜ ਆਉਣ ’ਤੇ ਔਰਤਾਂ ਨੂੰ ਰਸੋਈ ਗੈਸ ਸਿਲੰਡਰ ’ਤੇ 500 ਰੁਪਏ ਦੀ ਸਬਸਿਡੀ ਦੇਣ, 200 ਯੂਨਿਟ ਤੋਂ ਘੱਟ ਦੀ ਖਪਤ ਵਾਲੇ 42 ਲੱਖ ਬਿਜਲੀ ਉਪਭੋਗਤਾਵਾਂ ਦਾ ਬਿਜਲੀ ਬਿੱਲ ਪੂਰਾ ਮੁਆਫ਼ ਕਰਨ ਅਤੇ ਔਰਤਾਂ ਤੇ ਸਹਾਇਤਾ ਸਮੂਹਾਂ ਦਾ ਕਰਜ਼ ਵੀ ਮੁਆਫ਼ ਕਰਨ ਦਾ ਐਲਾਨ ਕੀਤਾ।
ਪ੍ਰਿਯੰਕਾ ਗਾਂਧੀ ਨੇ ਸੋਮਵਾਰ ਨੂੰ ਖੈਰਾਗੜ੍ਹ ਅਤੇ ਬਿਲਾਸਪੁਰ ’ਚ 2 ਵੱਖ-ਵੱਖ ਵੱਡੀਆਂ ਚੋਣ ਸਭਾਵਾਂ ’ਚ ਇਹ ਐਲਾਨ ਕਰਦੇ ਹੋਏ ਕਿਹਾ ਕਿ ਮਹਤਾਰੀ ਨਿਆਂ ਯੋਜਨਾ ਦੇ ਅਧੀਨ ਸਿਲੰਡਰ ਰਿਫਿਲ ਕਰਨ ’ਤੇ 500 ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਰਾਜ ਦੇ ਕਿਸਾਨਾਂ ਤੋਂ ‘ਤਵਰਾ’ ਫ਼ਸਲ ਨੂੰ ਵੀ ਘੱਟੋ-ਘੱਟ ਸਮਰਥਨ ਮੁੱਲ ’ਤੇ ਖਰੀਦਿਆ ਜਾਵੇਗਾ।

Related posts

ਜੀਨਸ ਅਤੇ ਟੀ-ਸ਼ਰਟਾਂ ਪਾਉਣ ‘ਤੇ ਪਾਬੰਦੀ : ਪੰਜਾਬ ਦੇ ਗੁਆਂਢੀ ਸੂਬੇ ਵਲੋਂ ਮੁਲਾਜ਼ਮ ਨੂੰ ਹੁਕਮ

admin

ਟਰੰਪ ਇਕੱਲਾ ਫਸਿਆ : ਆਸਟ੍ਰੇਲੀਆ ਸਮੇਤ ‘ਨਾਟੋ’ ਵਲੋਂ ਇਰਾਨ ਵਿਰੁੱਧ ਅਮਰੀਕਾ ਦਾ ਸਾਥ ਦੇਣ ਤੋਂ ਨਾਂਹ !

admin

‘ਜੇ ਦੁਨੀਆਂ ਚੁੱਪ ਰਹੀ ਤਾਂ ਈਰਾਨ ਅਜਿਹੇ ਹਮਲਿਆਂ ਦਾ ਸ੍ਹਾਮਣਾ ਕਰਨ ਵਾਲਾ ਆਖਰੀ ਦੇਸ਼ ਨਹੀਂ ਹੋਵੇਗਾ’

admin