Punjab

ਪੰਜਾਬੀ ਅਧਿਐਨ ਸਕੂਲ ਨੇ ਪੰਜਾਬੀ ਕਹਾਣੀ ਗੋਸ਼ਟੀ ਪ੍ਰੋਗਰਾਮ ਕਰਵਾਇਆ

ਖ਼ਾਲਸਾ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਗੋਸ਼ਟੀ ਪ੍ਰੋਗਰਾਮ ਦੌਰਾਨ ਡਾ. ਮਹਿਲ ਸਿੰਘ ਗੱਲਬਾਤ ਕਰਦੇ ਹੋਏ ਨਾਲ ਡਾ. ਰਮਿੰਦਰ ਕੌਰ ਤੇ ਹੋਰ।

ਅੰਮ੍ਰਿਤਸਰ – ਖ਼ਾਲਸਾ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵੱਲੋਂ ਪੰਜਾਬੀ ਕਹਾਣੀ ਗੋਸ਼ਟੀ ਪ੍ਰੋਗਰਾਮ ਕਰਵਾਇਆ ਗਿਆ। ਜਿਸ ’ਚ ’ਵਰਸਿਟੀ ਦੇ ਮੁੱਖ ਮਹਿਮਾਨ ਵਜੋਂ ਹਾਜ਼ਰ ਉੱਪ ਕੁਲਪਤੀ ਡਾ. ਮਹਿਲ ਸਿੰਘ ਨੇ ਸੰਬੋਧਨ ਦੌਰਾਨ ਉਕਤ ਅਧਿਐਨ ਸਕੂਲ ਦੀ ਸ਼ਾਲਾਘਾ ਕਰਦਿਆਂ ਕਿਹਾ ਕਿ ਅਕਾਦਮਿਕ ਹਲਕਿਆਂ ’ਚ ਅਜਿਹੇ ਸਾਹਿਤਕ ਸੰਵਾਦ ਰਚਾਉਣੇ ਵਰਤਮਾਨ ਦੌਰ ਦੀ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਸਾਹਿਤਕ ਗੋਸ਼ਟੀਆਂ ਵਿਦਿਆਰਥੀਆਂ ਅਤੇ ਖੋਜਾਰਥੀਆਂ ਲਈ ਮਹੱਤਵਪੂਰਨ ਸ੍ਰੋਤ ਹੁੰਦੀਆਂ ਹਨ। ਇਸ ਗੋਸ਼ਟੀ ’ਚ ਅਜਮੇਰ ਰੋਡੇ ਦੀ ਕਹਾਣੀ ‘ਹਜ਼ਾਰ ਮੀਲ ਲੰਬੀ ਬਾਂਹ’ ’ਤੇ ਨਿੱਠ ਕੇ ਚਰਚਾ ਕੀਤੀ ਗਈ। ਇਸ ਮੌਕੇ ਡੀਨ ਭਾਸ਼ਾਵਾਂ ਅਤੇ ਵਿਭਾਗ ਦੇ ਮੁਖੀ ਡਾ. ਰਮਿੰਦਰ ਕੌਰ ਨੇ ਉਕਤ ਕਹਾਣੀ ਦੇ ਵਿਸ਼ੇ ਦੀ ਸਾਰਥਿਕਤਾ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਕਹਾਣੀ ਇਕੋ ਸਮੇਂ ਕਿਰਤ ’ਚੋਂ ਹਾਸਲ ਹੁੰਦੇ ਆਨੰਦ ਅਤੇ ਸਾਮਰਾਜੀ ਤਾਕਤਾਂ ਹੱਥੋਂ ਸਿਰਜਣਾ ਨੂੰ ਵਿਨਾਸ਼ਕਾਰੀ ਨਤੀਜਿਆਂ ਲਈ ਹਥਿਆਰ ਵਜੋਂ ਵਰਤਣ ਦਾ ਬਿਰਤਾਂਤ ਉਸਾਰਦੀ ਹੈ। ਉਨ੍ਹਾਂ ਕਹਾਣੀ ਦੀ ਬਿਰਤਾਂਤ ਉਸਾਰੀ ਦੀਆਂ ਸੀਮਾਵਾਂ ਅਤੇ ਸੰਭਾਵਨਾਵਾਂ ਸਬੰਧੀ ਚਰਚਾ ਵੀ ਕੀਤੀ। ਇਸ ਗੋਸ਼ਟੀ ਦਾ ਮੂਲ ਮਕਸਦ ਸਾਹਿਤਕ ਖੋਜ ਅਤੇ ਸੰਵਾਦ ਦੀ ਪਰੰਪਰਾ ਨੂੰ ਚਲਦੇ ਰੱਖਣਾ ਹੈ। ਇਹ ਸਮਾਗਮ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਆਲੋਚਨਾਤਮਕ ਪੱਖਾਂ ਨੂੰ ਨਵੀਂ ਊਰਜਾ ਪ੍ਰਦਾਨ ਕਰਨ ਲਈ ਉਲੀਕਿਆ ਗਿਆ ਹੈ, ਤਾਂ ਜੋ ਸਾਹਿਤਕ ਜਗਤ ’ਚ ਗੰਭੀਰ ਚਿੰਤਨ ਦਾ ਮਾਹੌਲ ਬਣਿਆ ਰਹੇ।

ਇਸ ਮੌਕੇ ਡਾ. ਪ੍ਰਦੀਪ ਕੌਰ, ਡਾ. ਯਾਦਵਿੰਦਰ ਕੌਰ, ਡਾ. ਕਾਰਜ ਸਿੰਘ, ਡਾ. ਮਨੀਸ਼ ਕੁਮਾਰ, ਡਾ. ਸ਼ਰਨਜੀਤ ਕੌਰ, ਡਾ. ਪ੍ਰਭਜੀਤ ਕੌਰ ਅਤੇ ਡਾ. ਰਮਨਦੀਪ ਕੌਰ ਨੇ ਇਸ ਕਹਾਣੀ ਦੀ ਤਕਨੀਕ, ਸ਼ੈਲੀ ਅਤੇ ਇਸ ਵਿੱਚ ਪੇਸ਼ ਮਾਨਵੀ ਸੰਵੇਦਨਾਵਾਂ ’ਤੇ ਗੰਭੀਰ ਚਰਚਾ ਕਰਦਿਆਂ ਆਪਣੇ ਖੋਜ-ਭਰਪੂਰ ਵਿਚਾਰ ਸਾਂਝੇ ਕੀਤੇ।

Related posts

ਪੰਜਾਬੀ ਸਿਨੇਮਾ ਨੂੰ ਵਿਲੱਖਣਤਾ ਦੇ ਨਵੇਂ ਰੰਗਾਂ ਵਿਚ ਰੰਗੇਗੀ ਸਿੱਖ ਕੌਮ ਦੀਆਂ ਸ਼ਹਾਦਤਾਂ ਅਤੇ ਬਹਾਦਰੀ ਨਾਲ ਜੁੜੀ ਫ਼ਿਲਮ ‘ਅਕਾਲ’

admin

ਕੈਪਟਨ ਅਮਰਿੰਦਰ ਸਿੰਘ ਨੇ ਪੰਜ ਸੂਬਿਆਂ ‘ਚ ਹਾਰ ‘ਤੇ ਕਾਂਗਰਸ ਨੂੰ ਦਿਖਾਇਆ ਸ਼ੀਸ਼ਾ

Bunty

ਭਗਵੰਤ ਮਾਨ ਵੱਲੋਂ ਹੋਮੀ ਭਾਬਾ ਕੈਂਸਰ ਹਸਪਤਾਲ ਮੁੱਲਾਂਪੁਰ ਵਿਖੇ ਬੱਚਿਆਂ ਦਾ ਕੈਂਸਰ ਇਲਾਜ ਤੇ ਲੁਕੀਮੀਆ ਮਰੀਜ਼ਾਂ ਦਾ ਇਲਾਜ ਕੇਂਦਰ ਮਨਜ਼ੂਰ ਕਰਨ ਦਾ ਮਸਲਾ ਭਾਰਤ ਸਰਕਾਰ ਕੋਲ ਉਠਾਉਣ ਦਾ ਭਰੋਸਾ

Bunty