Punjab

ਪੰਜਾਬ ‘ਚ ਆਯੂਸ਼ਮਾਨ ਯੋਜਨਾ ਸੋਮਵਾਰ ਤੋਂ ਬੰਦ, ਇਹ ਹਸਪਤਾਲ ਨਹੀਂ ਕਰਨਗੇ ਇਲਾਜ

ਬਠਿੰਡਾ – ਪੰਜਾਬ ਵਿਚ ਗਰੀਬ ਅਤੇ ਮੱਧ ਵਰਗ ਲਈ ਕਾਫ਼ੀ ਲਾਹੇਵੰਦ ਸਾਬਤ ਹੋ ਰਹੀ ਆਯੂਸ਼ਮਾਨ ਯੋਜਨਾ ਇਕ ਵਾਰ ਫਿਰ ਬੰਦ ਹੋਣ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਪਿਛਲੇ ਛੇ ਮਹੀਨਿਆਂ ਤੋਂ ਰਾਜ ਦੇ 700 ਤੋਂ ਵੱਧ ਪ੍ਰਾਈਵੇਟ ਹਸਪਤਾਲਾਂ ਨੂੰ 250 ਕਰੋੜ ਰੁਪਏ ਤੋਂ ਵੱਧ ਦੀ ਅਦਾਇਗੀ ਨਾ ਕੀਤੇ ਜਾਣ ਤੋਂ ਨਿਰਾਸ਼ ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ (ਆਈਐੱਮਏ) ਨੇ ਸੂਬੇ ਦੇ ਸਾਰੇ ਪ੍ਰਾਈਵੇਟ ਹਸਪਤਾਲਾਂ ਵਿਚ ਆਯੂਸ਼ਮਾਨ ਦੀ ਸਕੀਮ ਤਹਿਤ ਮਰੀਜ਼ਾਂ ਦਾ ਇਲਾਜ 9 ਮਈ ਸੋਮਵਾਰ ਤੋਂ ਬੰਦ ਕਰਨ ਦਾ ਐਲਾਨ ਕੀਤਾ ਹੈ।

ਆਈਐੱਮਏ ਨੇ ਕਿਹਾ ਕਿ ਪ੍ਰਰਾਈਵੇਟ ਹਸਪਤਾਲ ਸਰਕਾਰ ਦੇ ਝੂਠੇ ਭਰੋਸੇ ‘ਤੇ ਨਹੀਂ ਰਹਿਣਗੇ ਅਤੇ ਸੋਮਵਾਰ ਤੋਂ ਪੂਰੀ ਸਕੀਮ ਬੰਦ ਕਰ ਦਿੱਤੀ ਜਾਵੇਗੀ। ਇਸ ਤੋਂ ਬਾਅਦ ਇਸ ਸਕੀਮ ਤਹਿਤ ਨਾ ਤਾਂ ਨਵੇਂ ਮਰੀਜ਼ ਦਾਖ਼ਲ ਹੋਣਗੇ ਅਤੇ ਨਾ ਹੀ ਉਨ੍ਹਾਂ ਦਾ ਇਲਾਜ ਕੀਤਾ ਜਾਵੇਗਾ। ਆਈਐੱਮਏ ਨੇ ਸਪੱਸ਼ਟ ਕਿਹਾ ਕਿ ਪਹਿਲਾਂ ਕਾਂਗਰਸ ਸਰਕਾਰ ਨੇ ਹਸਪਤਾਲਾਂ ਦੀ ਅਦਾਇਗੀ ਤਿੰਨ ਮਹੀਨਿਆਂ ਤੋਂ ਲਟਕਾਈ ਰੱਖੀ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਉਨ੍ਹਾਂ ਦੇ ਬਕਾਏ ਦੀ ਅਦਾਇਗੀ ਲਈ ਕੋਈ ਠੋਸ ਕਦਮ ਨਹੀਂ ਚੁੱਕ ਰਹੀ, ਜਦਕਿ ਮੌਜੂਦਾ ਸਿਹਤ ਮੰਤਰੀ ਨੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਸੀ। ਆਈਐੱਮਏ ਨੂੰ ਸਿਹਤ ਮੰਤਰੀ ਨੇ ਸਾਰੇ ਹਸਪਤਾਲਾਂ ਨੂੰ ਇਕ ਮਹੀਨੇ ਦੇ ਅੰਦਰ-ਅੰਦਰ ਅਦਾਇਗੀ ਕਰਨ ਦਾ ਭਰੋਸਾ ਦਿੱਤਾ ਸੀ, ਪਰ ਡੇਢ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਤੋਂ ਬਾਅਦ ਵੀ ਕੁਝ ਨਹੀਂ ਹੋਇਆ, ਜਿਸ ਕਾਰਨ ਜ਼ਿਆਦਾਤਰ ਹਸਪਤਾਲਾਂ ਦੀ ਆਰਥਿਕ ਹਾਲਤ ਬਹੁਤ ਮਾੜੀ ਹੋ ਗਈ ਹੈ ਅਤੇ ਉਨ੍ਹਾਂ ਨੂੰ ਆਪਣੇ ਸਟਾਫ਼ ਨੂੰ ਤਨਖ਼ਾਹ ਦੇਣ ਵਿਚ ਵੀ ਮੁਸ਼ਕਿਲ ਆ ਰਹੀ ਹੇ। ਕਰੋੜਾਂ ਰੁਪਏ ਦੀ ਅਦਾਇਗੀ ਨਾ ਹੋਣ ਕਾਰਨ ਹਸਪਤਾਲਾਂ ਦੀ ਦੀਵਾਲਾ ਨਿਕਲ ਗਿਆ ਹੈ।

ਜ਼ਿਕਰਯੋਗ ਹੈ ਕਿ ਆਯੂਸ਼ਮਾਨ ਭਾਰਤ ਪੰਜਾਬ ਮੁੱਖ ਮੰਤਰੀ ਯੋਜਨਾ ਤਹਿਤ ਪੰਜਾਬ ਦੇ 700 ਤੋਂ ਵੱਧ ਹਸਪਤਾਲਾਂ ਦੇ ਪੰਜਾਬ ਸਰਕਾਰ ਵੱਲ 250 ਕਰੋੜ ਰੁਪਏ ਬਕਾਇਆ ਖੜ੍ਹੇ ਹਨ, ਜਿਸ ਵਿਚ ਬਠਿੰਡਾ ਜ਼ਿਲ੍ਹੇ ਨਾਲ ਸਬੰਧਿਤ ਪ੍ਰਰਾਈਵੇਟ ਹਸਪਤਾਲਾਂ ਦੇ 11 ਕਰੋੜ ਰੁਪਏ ਤੋਂ ਵੱਧ ਦੇ ਬਿੱਲ ਬਕਾਇਆ ਪਏ ਹਨ। ਆਈਐੱਮਏ ਦੇ ਮੀਤ ਪ੍ਰਧਾਨ ਡਾ. ਵਿਕਾਸ ਛਾਬੜਾ ਨੇ ਦੱਸਿਆ ਕਿ ਐਸੋਸੀਏਸ਼ਨ ਦੇ ਡਾਕਟਰਾਂ ਨੇ ਬਕਾਇਆ ਬਿੱਲਾਂ ਸਬੰਧੀ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਵੱਲੋਂ ਜਲਦੀ ਪੈਸੇ ਜਾਰੀ ਕਰਨ ਦੀ ਗੱਲ ਕਹੀ ਗਈ ਸੀ, ਪਰ ਅਜੇ ਤਕ ਕੋਈ ਪੈਸਾ ਰਿਲੀਜ਼ ਨਹੀਂ ਕੀਤਾ ਗਿਆ। ਇਸ ਕਾਰਨ ਆਈਐਮਏ ਨੂੰ ਇਹ ਫੈਸਲਾ ਲੈਣ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਸਿਹਤ ਵਿਭਾਗ ਨੇ ਆਯੂਸ਼ਮਾਨ ਯੋਜਨਾ ਵਿਚੋਂ ਬੀਮਾ ਕੰਪਨੀ ਨੂੰ ਬਾਹਰ ਕਰ ਦਿੱਤਾ ਹੈ, ਜਦਕਿ ਨਵੀਂ ਬੀਮਾ ਕੰਪਨੀ ਨੂੰ ਅਜੇ ਤਕ ਇਸ ਸਕੀਮ ਵਿਚ ਸ਼ਾਮਲ ਨਹੀਂ ਕੀਤਾ ਗਿਆ ਹੈ। ਇਸ ਕਾਰਨ ਪੁਰਾਣੀ ਕੰਪਨੀ ਪਹਿਲਾਂ ਹੀ ਸਪੱਸ਼ਟ ਕਰ ਚੁੱਕੀ ਹੈ ਕਿ ਉਹ 29 ਜਨਵਰੀ ਤੋਂ ਬਾਅਦ ਆਯੂਸ਼ਮਾਨ ਸਕੀਮ ਤਹਿਤ ਕੇਸਾਂ ਦਾ ਕਲੇਮ ਨਹੀਂ ਕਰੇਗੀ। ਹਾਲਾਂਕਿ ਪੁਰਾਣੀ ਕੰਪਨੀ ਸਰਕਾਰੀ ਅਤੇ ਪ੍ਰਰਾਈਵੇਟ ਹਸਪਤਾਲਾਂ ਦੀ ਤਰਫੋਂ ਇਸ ਸਕੀਮ ਤਹਿਤ ਇਲਾਜ ਕਰਵਾਉਣ ਲਈ ਮਰੀਜ਼ਾਂ ਦਾ ਕਲੇਮ ਬਣਾ ਰਹੀ ਹੈ, ਪਰ ਆਪਣੇ ਵੱਲੋਂ ਫੰਡ ਜਾਰੀ ਨਹੀਂ ਕੀਤੇ ਜਾ ਰਹੇ। ਅਜਿਹੇ ‘ਚ ਸਰਕਾਰ ਅਤੇ ਬੀਮਾ ਕੰਪਨੀ ਵਿਚਾਲੇ ਚੱਲ ਰਹੇ ਵਿਵਾਦ ਕਾਰਨ ਪ੍ਰਰਾਈਵੇਟ ਹਸਪਤਾਲਾਂ ਦਾ ਉਕਤ ਬਕਾਇਆ ਖੜ੍ਹਾ ਹੈ, ਜਿਸ ਨੂੰ ਅਜੇ ਤਕ ਕੰਪਨੀ ਨੇ ਜਾਰੀ ਨਹੀਂ ਕੀਤਾ ਹੈ, ਜਦਕਿ ਸਰਕਾਰ ਦੇ ਕਲੇਮ ਦੀ ਰਾਸ਼ੀ ਵੱਖਰੀ ਹੈ। ਪੁਰਾਣੇ ਬਕਾਏ ਨਾ ਦਿੱਤੇ ਜਾਣ ਕਾਰਨ ਸੂਬੇ ਦੇ ਜ਼ਿਆਦਾਤਰ ਪ੍ਰਰਾਈਵੇਟ ਹਸਪਤਾਲਾਂ ਨੇ ਇਸ ਸਕੀਮ ਤਹਿਤ ਮਰੀਜ਼ਾਂ ਦਾ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਪਰ ਕੁਝ ਹਸਪਤਾਲ ਅਜਿਹੇ ਵੀ ਹਨ ਜੋ ਆਪਣੇ ਮਰੀਜ਼ਾਂ ਦਾ ਇਲਾਜ ਵਿਚਾਲੇ ਹੀ ਨਹੀਂ ਛੱਡ ਸਕਦੇ, ਜਿਸ ਕਾਰਨ ਉਹ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ। ਕੈਂਸਰ ਹਸਪਤਾਲਾਂ ਅਤੇ ਡਾਇਲਸਿਸ ਹਸਪਤਾਲਾਂ ਨੂੰ ਇਸ ਵਿਚ ਸਭ ਤੋਂ ਵੱਧ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹ ਚਾਹੁੰਦੇ ਹੋਏ ਵੀ ਕੈਂਸਰ ਤੇ ਡਾਇਲਸਿਸ ਦੇ ਮਰੀਜ਼ਾਂ ਦਾ ਇਲਾਜ ਨੂੰ ਅੱਧ ਵਿਚਾਲੇ ਨਹੀਂ ਰੋਕ ਨਹੀਂ ਸਕਦੇ।

Related posts

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

ਹਾਈਕੋਰਟ ਵਲੋਂ ਨਸ਼ਾ ਐਕਟ ਅਧੀਨ ਘਰਾਂ ਅਤੇ ਦੁਕਾਨਾਂ ਢਾਹੁਣ ‘ਤੇ ਰੋਕ

admin

ਸ਼ਹੀਦੀ ਨਗਰ ਕੀਰਤਨ ਮੱਧ ਪ੍ਰਦੇਸ਼ ਤੋਂ ਅਗਲੇ ਪੜਾਅ ਰਾਜਿਸਥਾਨ ਲਈ ਰਵਾਨਾ

admin