India

ਪੰਜਾਬ ‘ਚ ਕਿਸਾਨਾਂ ਨੇ ਅਣਮਿੱਥੇ ਸਮੇਂ ਲਈ ਰੋਕੇ ਰੋਲ ਟਰੈਕ, 40 ਗੱਡੀਆਂ ਰੱਦ

ਅੰਮ੍ਰਿਤਸਰ – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਕਰਜ਼ਾ ਮਾਫੀ ਸਮੇਤ ਕਈ ਮੰਗਾਂ ’ਤੇ ਵਾਅਦਾ ਖ਼ਿਲਾਫ਼ੀ ਵਿਰੁੱਧ ਦਿੱਤੇ ਗਏ ਰੇਲ ਰੋਕੋ ਸੱਦੇ ’ਤੇ ਕਿਸਾਨਾਂ ਨੇ ਸੋਮਵਾਰ ਨੂੰ ਰੇਲ ਟਰੈਕ ਅਣਮਿੱਥੇ ਸਮੇਂ ਲਈ ਜਾਮ ਕਰ ਦਿੱਤੇ। ਕਿਸਾਨ ਅੰਮ੍ਰਿਤਸਰ ’ਚ ਦਿੱਲੀ-ਅੰਮ੍ਰਿਤਸਰ ਰੇਲ ਮਾਰਗ ਅਤੇ ਟਾਂਡਾ ’ਚ ਜਲੰਧਰ-ਜੰਮੂ ਰੇਲ ਮਾਰਗ ’ਤੇ ਧਰਨੇ ’ਤੇ ਬੈਠ ਗਏ। ਇਸ ਦੇ ਚੱਲਦਿਆਂ ਫਿਰੋਜ਼ਪੁਰ ਰੇਲ ਡਵੀਜ਼ਨ ਵੱਲੋਂ ਅੰਮ੍ਰਿਤਸਰ ਅਤੇ ਜੰਮੂ ਤੋਂ ਚੱਲਣ ਵਾਲੀਆਂ 40 ਰੇਲ ਗੱਡੀਆਂ ਨੂੰ ਰੱਦ ਕਰ ਦਿੱਤਾ। ਇਨ੍ਹਾਂ ਵਿਚ ਜਿੱਥੇ 12 ਰੇਲ ਗੱਡੀਆਂ ਸੋਮਵਾਰ ਨੂੰ ਰੱਦ ਕੀਤੀਆਂ ਗਈਆਂ, ਉਥੇ 28 ਰੇਲ ਗੱਡੀਆਂ ਅਣਮਿੱਥੇ ਸਮੇਂ ਲਈ ਰੱਦ ਕੀਤੀਆਂ ਗਈਆਂ।ਫਿਰੋਜ਼ਪੁਰ ਮੰਡਲ ਦੀ ਡੀਆਰਐੱਮ ਸੀਮਾ ਸ਼ਰਮਾ ਨੇ ਦੱਸਿਆ ਕਿ ਸੋਮਵਾਰ ਨੂੰ ਸੂਬੇ ਭਰ ਦੇ ਚਾਰ ਮੁੱਖ ਰੇਲ ਟਰੈਕ ਅੰਮ੍ਰਿਤਸਰ-ਬਿਆਸ ਰੇਲ ਖੰਡ ’ਤੇ ਜੰਡਿਆਲਾ-ਮਾਨਾਂਵਾਲਾ ਵਿਚਕਾਰ, ਜਲੰਧਰ-ਪਠਾਨਕੋਟ ਰੇਲ ਖੰਡ ’ਤੇ ਟਾਂਡਾ ਉਡ਼ਮੁਡ਼-ਖੁੱਡਾ ਕੁਰਾਲਾ ਵਿਚਕਾਰ, ਫਿਰੋਜ਼ਪੁਰ ’ਚ ਬਸਤੀ ਟੈਂਕਾਵਾਲੀ ਆਰਯੂਬੀ ਅਤੇ ਤਰਨ ਤਾਰਨ ’ਚ ਅੰਮ੍ਰਿਤਸਰ-ਖੇਮਕਰਨ ਰੇਲ ਖੰਡ ’ਤੇ ਕਿਸਾਨ ਧਰਨੇ ’ਤੇ ਬੈਠੇ ਹਨ। ਇਸ ਕਾਰਨ ਰੇਲ ਗੱਡੀਆਂ ਦੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ।ਅੰਮ੍ਰਿਤਸਰ ਤੋਂ ਚੱਲਣ ਵਾਲੀ ਨਵੀਂ ਦਿੱਲੀ ਸ਼ਤਾਬਦੀ ਸਮੇਤ ਅੱਠ ਰੇਲ ਗੱਡੀਆਂ ਨੂੰ ਵੱਖ-ਵੱਖ ਸਟੇਸ਼ਨਾਂ ਤੋਂ ਰਵਾਨਾ ਕੀਤਾ ਗਿਆ। ਰੇਲ ਗੱਡੀਆਂ ਰੱਦ ਹੋਣ ਕਾਰਨ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਅੰਮ੍ਰਿਤਸਰ ’ਚ ਯਾਤਰੀਆਂ ਨੇ ਰੇਲਵੇ ਖ਼ਿਲਾਫ਼ ਰੋਸ ਪ੍ਰਦਰਸ਼ਨ ਵੀ ਕੀਤਾ। ਸ਼ਤਾਬਦੀ ਐਕਸਪ੍ਰੈੱਸ ਵਿਚ ਨਵੀਂ ਦਿੱਲੀ ਜਾਣ ਵਾਲੇ ਯਾਤਰੀਆਂ ਨੇ ਤਾਂ ਰੇਲਵੇ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਇਸ ਰੇਲ ਗੱਡੀ ਨੂੰ ਬਿਆਸ ਰੇਲਵੇ ਸਟੇਸ਼ਨ ਤੋਂ ਛੇ ਵਜੇ ਰਵਾਨਾ ਕੀਤਾ ਗਿਆ। ਯਾਤਰੀਆਂ ਦਾ ਦੋਸ਼ ਸੀ ਕਿ ਜੇ ਰੇਲ ਗੱਡੀਆਂ ਰੱਦ ਕੀਤੀਆਂ ਸਨ ਤਾਂ ਉਨ੍ਹਾਂ ਨੂੰ ਜਾਣਕਾਰੀ ਨਹੀਂ ਦਿੱਤੀ ਗਈ।ਨਵੀਂ ਦਿੱਲੀ ਤੋਂ ਅੰਮ੍ਰਿਤਸਰ ਆਉਣ ਵਾਲੀ ਸ਼ਤਾਬਦੀ ਐਕਸਪ੍ਰੈੱਸ ਨੂੰ ਬਿਆਸ ’ਤੇ ਹੀ ਰੋਕ ਦਿੱਤਾ ਗਿਆ। ਇਸ ਤੋਂ ਬਾਅਦ ਇਸ ਰੇਲ ਗੱਡੀ ਨੂੰ ਬਿਆਸ ਤੋਂ ਹੀ ਸ਼ਾਮ ਛੇ ਵਜੇ ਦਿੱਲੀ ਲਈ ਰਵਾਨਾ ਕੀਤਾ ਗਿਆ। ਇਸ ਤੋਂ ਇਲਾਵਾ ਸ਼ਾਨੇ ਪੰਜਾਬ, ਦਿੱਲੀ-ਪਠਾਨਕੋਟ ਨੂੰ ਵੀ ਬਿਆਸ ਤੋਂ ਰਵਾਨਾ ਕੀਤਾ ਗਿਆ। ਜਨ ਸਧਾਰਨ ਐਕਸਪ੍ਰੈੱਸ, ਅੰਮ੍ਰਿਤਸਰ ਦਾਦਰ ਐਕਸਪ੍ਰੈੱਸ ਨੂੰ ਜਲੰਧਰ, ਜੈਨਗਰ-ਅੰਮ੍ਰਿਤਸਰ ਹਮਸਫਰ ਐਕਸਪ੍ਰੈੱਸ ਨੂੰ ਲੁਧਿਆਣਾ ਰੇਲਵੇ ਸਟੇਸ਼ਨ ਤਕ ਹੀ ਆਈਆਂ ਅਤੇ ਇਥੋਂ ਹੀ ਵਾਪਸ ਰਵਾਨਾ ਕਰ ਦਿੱਤੀਆਂ ਗਈਆਂ।

 

ਕਿਸਾਨਾਂ ਤੇ ਮਜ਼ਦੂਰਾਂ ਦੇ ਸਾਰੇ ਕਰਜ਼ੇ ਮੁਆਫ਼ ਕੀਤੇ ਜਾਣ।

ਡਾ: ਸਵਾਮੀਨਾਥ ਦੀ ਰਿਪੋਰਟ ਅਨੁਸਾਰ ਕਿਸਾਨਾਂ ਦੀਆਂ ਵਸਤਾਂ ਦੇ ਰੇਟ ਤੈਅ ਕੀਤੇ ਜਾਣ।

ਕਿਸਾਨਾਂ ਵਿਰੁੱਧ ਦਰਜ ਸਾਰੇ ਕੇਸ ਰੱਦ ਕੀਤੇ ਜਾਣ।

ਕਿਸਾਨ ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।

ਗੰਨੇ ਦੇ ਨਵੇਂ ਰੇਟ 350 ਰੁਪਏ ਅਨੁਸਾਰ ਕਿਸਾਨਾਂ ਨੂੰ ਪਿਛਲੀ ਅਦਾਇਗੀ ਕੀਤੀ ਜਾਵੇ।

ਆਬਿਦਕਾਰ ਕਿਸਾਨਾਂ ਨੂੰ ਜ਼ਮੀਨ ਦੇ ਪੱਕੇ ਮਾਲਕੀ ਹੱਕ ਦਿੱਤੇ ਜਾਣ।

ਪ੍ਰਾਈਵੇਟ ਕੰਪਨੀਆਂ ਨਾਲ ਬਿਜਲੀ ਸਮਝੌਤੇ ਰੱਦ ਕੀਤੇ ਜਾਣ।

ਅੰਮ੍ਰਿਤਸਰ ਤੋਂ ਜੈਨਗਰ (14650), ਅੰਮ੍ਰਿਤਸਰ ਤੋਂ ਹਾਵੜਾ (13006), ਅੰਮ੍ਰਿਤਸਰ ਤੋਂ ਮੁੰਬਈ ਸੈਂਟਰਲ (12904), ਅੰਮ੍ਰਿਤਸਰ ਤੋਂ ਦਰਭੰਗਾ (15512), ਜੰਮੂ ਤਵੀ ਤੋਂ ਵਾਰਾਣਸੀ (12238), ਜੰਮੂ ਤਵੀ ਤੋਂ ਅਜਮੇਰ (12414), ਜੰਮੂ ਤਵੀ ਤੋਂ ਦਿੱਲੀ ਸਰਾਏ ਰੋਹਿਲਾ (12266), ਜੰਮੂ ਤਵੀ ਤੋਂ ਕੋਲਕਾਤਾ (13152), ਜੰਮੂ ਤਵੀ ਤੋਂ ਅਹਿਮਦਾਬਾਦ (19226), ਜੰਮੂ ਤਵੀ ਤੋਂ ਨਵੀਂ ਦਿੱਲੀ (12426), ਜੰਮੂ ਤਵੀ ਤੋਂ ਜੈਸਲਮੇਰ (14646) ਜੰਮੂ ਤਵੀ ਤੋਂ ਹਾਵੜਾ (12332) ਜੰਮੂ ਤਵੀ ਤੋਂ ਪੁਣੇ (11078) ), ਸ਼੍ਰੀ ਵੈਸ਼ਨੋ ਦੇਵੀ ਕਟੜਾ ਤੋਂ ਪੁਰਾਣੀ ਦਿੱਲੀ (14034), ਸ਼੍ਰੀ ਵੈਸ਼ਨੋ ਦੇਵੀ ਕਟੜਾ ਤੋਂ ਨਵੀਂ ਦਿੱਲੀ (12440), ਸ਼੍ਰੀ ਵੈਸ਼ਨੋ ਦੇਵੀ ਕਟੜਾ ਤੋਂ ਨਵੀਂ ਦਿੱਲੀ (12446), ਸ਼੍ਰੀ ਵੈਸ਼ਨੋ ਦੇਵੀ ਕਟੜਾ ਤੋਂ ਕੰਨਿਆਕੁਮਾਰੀ (16318), ਸ਼੍ਰੀ ਵੈਸ਼ਨੋ ਦੇਵੀ ਕਟੜਾ ਤੋਂ ਨਵੀਂ ਦਿੱਲੀ (22462) ਸਮੇਤ 28 ਟਰੇਨਾਂ ਨੂੰ ਅਣਮਿੱਥੇ ਸਮੇਂ ਲਈ ਰੱਦ ਕਰ ਦਿੱਤਾ ਗਿਆ ਹੈ।

Related posts

2047 ਵਿੱਚ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ ਤਾਂ ਇੱਕ ‘ਵਿਕਸਤ ਭਾਰਤ’ ਹੋਵੇਗਾ : ਮੋਦੀ

admin

GST 2.0 ਦਾ ਪ੍ਰਭਾਵ: 41% ਭਾਰਤੀਆਂ ਵਲੋਂ ਜਲਦੀ ਕਾਰ ਖਰੀਦਣ ਦੀ ਯੋਜਨਾ

admin

ਸੰਯੁਕਤ ਰਾਸ਼ਟਰ 2025 ਦੀ ਨਹੀਂ, 1945 ਦੀਆਂ ਹਕੀਕਤਾਂ ਨੂੰ ਦਰਸਾਉਂਦਾ ਹੈ: ਐਸ. ਜੈਸ਼ੰਕਰ

admin