Punjab

ਪੰਜਾਬ ਦੇ ਲੋਕ ਬਦਲਾਅ ਚਾਹੁੰਦੇ : ਹਰਪਾਲ ਚੀਮਾ

ਨਕੋਦਰ –  ਆਮ ਆਦਮੀ ਪਾਰਟੀ ਦੇ ਹਲਕੇ ਦੇ ਵਰਕਰਾਂ ਤੇ ਅਹੁਦੇਦਾਰਾਂ ਨੇ ਮਿਸ਼ਨ 2022 ਤਹਿਤ ਜਨਸਭਾ ਕੀਤੀ, ਜਿਸ ਦੀ ਅਗਵਾਈ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਤੇ ਹਲਕਾ ਇੰਚਾਰਜ ਇੰਦਰਜੀਤ ਕੌਰ ਮਾਨ ਨੇ ਕੀਤੀ। ਬੀਬੀ ਮਾਨ ਨੇ ਅੌਰਤਾਂ ਨੂੰ ਅਰਵਿੰਦ ਕੇਜਰੀਵਾਲ ਵੱਲੋਂ ਦਿੱਤੀ ਗਈ ਸਹੂਲਤ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ‘ਚ 2022 ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਜੋ ਅੌਰਤਾਂ ਅਠਾਰਾਂ ਸਾਲ ਤੋਂ ਉੱਪਰ ਹਨ, ਉਨ੍ਹਾਂ ਦੇ ਖਾਤੇ ਵਿਚ ਇਕ-ਇਕ ਹਜ਼ਾਰ ਰੁਪਏ ਭੇਜੇ ਜਾਣਗੇ। ਹਰ ਮਹੀਨੇ ਇਸ ਨਾਲ ਅੌਰਤਾਂਾਂ ਨੂੰ ਕਾਫ਼ੀ ਰਾਹਤ ਮਿਲੇਗੀ। ‘ਆਪ’ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਆਏ ਹੋਏ ਵੱਡੀ ਗਿਣਤੀ ਵਿਚ ਨਕੋਦਰ ਹਲਕੇ ਦੇ ਵਰਕਰਾਂ ਤੇ ਅਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘ਆਪ’ ਦੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਲਈ ਪੰਜਾਬ ਵਿਚ ‘ਆਪ’ ਦੀ ਸਰਕਾਰ ਬਣਨ ਉਪਰੰਤ ਸਕੀਮਾਂ ਦੇਣ ਬਾਰੇ ਜੋ ਐਲਾਨ ਕੀਤੇ ਹਨ, ਉਹ ਸਕੀਮਾਂ ਦਿੱਲੀ ਵਿਚ ਕਾਫ਼ੀ ਕਾਮਯਾਬ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਲੰਬੇ ਸਮੇਂ ਤੋਂ ਦੋਹਾਂ ਰਵਾਇਤੀ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਤੋਂ ਦੁਖੀ ਹਨ ਤੇ ਅੱਕ ਚੁੱਕੇ ਹਨ। ਹੁਣ ਲੋਕ ਪੰਜਾਬ ‘ਚ ਬਦਲਾਅ ਚਾਹੁੰਦੇ ਹਨ। ਇਸ ਮੌਕੇ ਸ਼ਾਂਤੀ ਸਰੂਪ ਜ਼ਿਲ੍ਹਾ ਸਕੱਤਰ ਐੱਸਸੀ/ਐੱਸਟੀ ਵਿੰਗ, ਨਰੇਸ਼ ਕੁਮਾਰ, ਬਲਦੇਵ ਸਹੋਤਾ, ਜਸਬੀਰ ਸਿੰਘ ਸ਼ੰਕਰ ਬਲਾਕ ਪ੍ਰਧਾਨ ਨਕੋਦਰ, ਵੇਦ ਪ੍ਰਕਾਸ਼ ਸਿਦਮ, ਦਵਿੰਦਰ ਚਾਹਲ ਜ਼ਿਲ੍ਹਾ ਸਕੱਤਰ ਐੱਸਸੀ/ਐੱਸਟੀ ਵਿੰਗ, ਗੁਰਪ੍ਰਰੀਤ ਜੌਹਲ ਬਲਾਕ ਪ੍ਰਧਾਨ ਨੂਰਮਹਿਲ, ਗੁਰਿੰਦਰ ਸਿੰਘ ਬਲਾਕ ਪ੍ਰਧਾਨ ਨਕੋਦਰ, ਲਖਵੀਰ ਕੌਰ ਸੰਘੇੜਾ ਇੰਚਾਰਜ ਮਹਿਲਾ ਵਿੰਗ, ਗੁਰਮੇਲ ਸਿੰਘ, ਅਮਰਜੀਤ ਸਿੰਘ, ਮਨਿੰਦਰ ਪਾਲ ਕੰਗ ਸਾਬੂ, ਪਰਦੀਪ ਸ਼ੇਰਪੁਰ, ਰਣਜੀਤ ਸਿੰਘ ਮੱਲ੍ਹੀ ਸਾਬਕਾ ਸਰਪੰਚ, ਸੰਨੀ ਸੈਦੂਪੁਰ, ਬੌਬੀ ਨਕੋਦਰ, ਪਰਮਜੀਤ ਲੱਧੜ, ਹਰਮਿੰਦਰ ਜੋਸ਼ੀ, ਸਿੱਧੂ ਸਿੱਧਵਾਂ ਵਾਲਾ, ਕਰਮਜੀਤ ਸਿੰਘ, ਅੰਮਿ੍ਤ ਸਰੀਂਹ, ਜੋਗਾ ਸਰੀਂਹ, ਜਸਵਿੰਦਰ ਚੱਕ ਵੇਂਡਲ ਆਦਿ ਹਾਜ਼ਰ ਸਨ।

Related posts

ਨਵਜੋਤ ਕੌਰ ਨੇ ‘ਸੁੱਘੜ ਸੁਨੱਖੀ ਮੁਟਿਆਰ’, ਵਿਸ਼ਵਪ੍ਰੀਤ ਕੌਰ ਨੇ ‘ਰੂਪ ਦੀ ਰਾਣੀ’ ਤੇ ਅਰਪਨਜੋਤ ਕੌਰ ਨੇ ‘ਗੁਣਵੰਤੀ ਮੁਟਿਆਰ’ ਖਿਤਾਬ ਜਿੱਤਿਆ

admin

ਖ਼ਾਲਸਾ ਹਾਕੀ ਅਕੈਡਮੀ ਨੇ ‘ਤੀਜੇ ਹਾਕੀ ਇੰਡੀਆ ਸਬ-ਜੂਨੀਅਰ ਮਹਿਲਾ ਅਕੈਡਮੀ ਚੈਂਪੀਅਨਸ਼ਿਪ’ ’ਚ ਚਾਂਦੀ ਦਾ ਤਗਮਾ ਜਿੱਤਿਆ

admin

ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਧਾਨ ਸਭਾ ਕੰਪਲੈਕਸ ਲੋਕਾਂ ਲਈ 29 ਤੱਕ ਖੁੱਲ੍ਹਾ ਰਹੇਗਾ

admin