Punjab

ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰ ਕੁਲਤਾਰ ਸਿੰਘ ਸੰੱਧਵਾ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅਮ੍ਰਿਤਸਰ – ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰ ਕੁਲਤਾਰ ਸਿੰਘ ਸੰੱਧਵਾ ਨਾਲ ਸ੍ਰੀ ਦਰਬਾਰ ਸਾਹਹਿਬ ਦੇ ਦਰਸ਼ਨ ਇਸ਼ਨਾਨ ਕਰਨ ਲਈ ਪਹੰੁਚੇ ਦੋਵਾਂ ਵਿਧਾਇਕਾ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਰਤਕੀ ਦੀਆਂ ਨਵੀ ਮੰਜਿਲਾਂ ਸਰ ਕਰ ਰਿਹਾ ਹੈ। ਪੰਜਾਬ ਵਿਚ ਦਿਨੋ ਦਿਨ ਖ਼ਰਾਬ ਹੋ ਰਹੀ ਅਮਨ ਕਾਨੂੰਨ ਦੀ ਖ਼ਰਾਬ ਹੋ ਰਹੀ ਸਥਿਤੀ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਦੋਹਾਂ ਵਿਧਾਇਕਾਂ ਨੇ ਕਿਹਾ ਕਿ ਕਿਸੇ ਵੀ ਘਟਨਾਂ ਦੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਪਿਛਲੀਆਂ ਸਰਕਾਰਾਂ ਸਮੇ ਪੁਲੀਸ ਦੋਸ਼ੀਆਂ ਨੂੰ ਹਥ ਪਾਉਣ ਤੋ ਗੁਰੇਜ਼ ਕਰਦੀ ਸੀ ਪਰ ਅੱਜ ਸਥਿਤੀ ਬਦਲ ਚੁੱਕੀ ਹੈ ਅੱਜ ਪੁਲੀਸ ਦੋਸ਼ੀਆਂ ਦੇ ਦਖਲਾਫ ਸਖਤ ਐਕਸ਼ਨ ਲੈ ਰਹੀ ਹੈ, ਦੋਸ਼ੀ ਫੜੇ ਵੀ ਜਾ ਰਹੇ ਹਨ। ਸਾਬਕਾ ਮੰਤਰੀ ਬਿਕਰਮ ਸਿੰਘ ਵਲੋ ਇਕ ਕੈਬਨਿਟ ਮੰਤਰੀ ਤੇ ਲਗਾਏ ਇਲਜਾਮਾਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਦੋਹਾਂ ਵਿਧਾਇਕਾਂ ਨੇ ਕਿਹਾ ਕਿ ਜ਼ੇਕਰ ਬਿਕਰਮ ਸਿੰਘ ਮਜੀਠੀਆ ਕੋਲ ਕੋਈ ਵੀਡੀਓ ਸੀ ਤਾਂ ਉਨਾਂ ਨੂੰ ਪ੍ਰੈਸ ਵਿਚ ਜਾਣ ਤੋ ਪਹਿਲਾਂ ਮਾਨਯੋਗ ਸਪੀਕਰ ਪੰਜਾਬ ਵਿਧਾਨ ਸਭਾ ਨਾਲ ਗਲ ਕਰਨੀ ਚਾਹੀਦੀ ਸੀ। ਉਨਾਂ ਕਿਹਾ ਬਿਕਰਮ ਸਿੰਘ ਮਜੀਠੀਆ ਸਸਤੀ ਸ਼ੋਹਰਤ ਹਾਸਲ ਕਰਨ ਲਈ ਇਹ ਸਾਰਾ ਦਿਖਾਵਾ ਕਰ ਰਹੇ ਹਨ। ਇਸ ਮੌਕੇ ਤੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਅਤੇ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਹੈ ਕਿ ਪੰਜਾਬ ਵਾਸੀ ਸਾਡੀ ਸਰਕਾਰ ਦੀ ਕਾਰਗੁਜਾਰੀ ਤੋ ਬੇਹਦ ਖੁਸ਼ ਹਨ ਤੇ ਪੰਜਾਬ ਵਿਚ ਹੋਣ ਵਾਲੀਆਂ ਨਿਗਮ ਚੋਣਾ, ਲੋਕ ਸਭਾ ਚੋਣਾ ਵਿਚ ਸਾਡੀ ਪਾਰਟੀ ਸ਼ਾਨ ਨਾਲ ਜਿਤੇਗੀ।

Related posts

ਯੂਨੀਅਨ ਬਜਟ 2026-27 ਦਾ ਕਿਸਾਨਾਂ ਤੇ ਉਦਯੋਗਪਤੀਆਂ ਨੂੰ ਮਿਲੇਗਾ ਖਾਸ ਲਾਭ – ਫਿੱਕੀ

admin

ਪੰਜਾਬ ‘ਚ ਹੁਣ ਰਿਸ਼ਵਤਖੋਰੀ ਨੂੰ ਲੱਗੇਗੀ ਲਗਾਮ: ਐਂਟੀ ਕੁਰੱਪਸ਼ਨ ਨੰਬਰ 9501 200 200 ਜਾਰੀ !

admin

ਭਗਵੰਤ ਮਾਨ ਵੱਲੋਂ 526 ਸੇਵਾ ਕੇਂਦਰਾਂ ਰਾਹੀਂ 122 ਆਨਲਾਈਨ ਸੇਵਾਵਾਂ ਦੀ ਸੁਰੂਆਤ !

Bunty