International

ਪੱਤਰਕਾਰਾਂ ਲਈ ਚੀਨ ਦੁਨੀਆ ਦੀ ਸਭ ਤੋਂ ਵੱਡੀ ਜੇਲ੍ਹ, 127 ਪੱਤਰਕਾਰ ਹਨ ਕੈਦ

ਬੀਜਿੰਗ – ਰਿਪੋਰਟਸ ਵਿਦਾਉਟ ਬਾਰਡਰਸ (ਆਰਡਬਲਯੂਬੀ) ਨੇ 2021 ਵਰਲਡ ਪ੍ਰੈੱਸ ਫ੍ਰੀਡਮ ਇੰਡੈਕਸ ’ਚ ਚੀਨ ਨੂੰ 180 ’ਚੋਂ 177ਵਾਂ ਸਥਾਨ ਦਿੱਤਾ ਹੈ, ਜੋ ਉੱਤਰੀ ਕੋਰੀਆ ਤੋਂ ਸਿਰਫ਼ ਦੋ ਸਥਾਨ ਉੱਪਰ ਹੈ। ਆਰਡਬਲਯੂਬੀ ਦੀ ਰਿਪੋਰਟ ’ਚ ਇਹ ਵੀ ਉਜਾਗਰ ਹੋਇਆ ਕਿ ਕਿਵੇਂ ਪੱਤਰਕਾਰਾਂ ਨੂੰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਮੁੱਖ ਪੱਤਰ ਬਣਨ ਲਈ ਮਜਬੂਰ ਕੀਤਾ ਜਾ ਰਿਹਾ ਹੈ।ਕੌਮਾਂਤਰੀ ਗ਼ੈਰ-ਲਾਭਕਾਰੀ ਸੰਗਠਨ ‘ਰਿਪੋਰਟਸ ਵਿਦਾਉਟ ਬਾਰਡਸ’ (ਆਰਡਬਲਯੂਬੀ) ਨੇ ਆਪਣੀ ਇਕ ਰਿਪੋਰਟ ’ਚ ਚੀਨ ਨੂੰ ਸਭ ਤੋਂ ਵੱਧ ਪੱਤਰਕਾਰਾਂ ਨੂੰ ਕੈਦ ’ਚ ਰੱਖਣ ਵਾਲਾ ਦੇਸ਼ ਦੱਸਿਆ ਹੈ। ਰਿਪੋਰਟ ’ਚ ਕਿਹਾ ਗਿਆ ਘੱਟੋ-ਘੱਟ 127 ਪੱਤਰਕਾਰਾਂ ਨੂੰ ਚੀਨ ਨੇ ਹਿਰਾਸਤ ’ਚ ਰੱਖਿਆ ਹੈ। ਸੱਤਾਧਾਰੀ ਚੀਨੀ ਕਮਿਊਨਿਸਟ ਪਾਰਟੀ ਵੱਲੋਂ ‘ਸੰਦੇਵਨਸ਼ੀਲ’ ਮੰਨੇ ਗਏ ਮੁੱਦਿਆਂ ਦੀ ਰਿਪੋਰਟਿੰਗ ਤੇ ਪ੍ਰਕਾਸ਼ਨ ਕਰਨ ਦੇ ਦੋਸ਼ ’ਚ ਪੱਤਰਕਾਰਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਰਿਪੋਰਟਸ ਵਿਦਾਉਟ ਬਾਰਡਰਸ ਮੁਤਾਬਕ, ਇਨ੍ਹਾਂ ਪੱਤਰਕਾਰਾਂ ’ਚ ਪੇਸ਼ੇਵਰ ਤੇ ਗ਼ੈਰ ਪੇਸ਼ੇਵਰ ਮੀਡੀਆ ਕਰਮੀ ਵੀ ਸ਼ਾਮਿਲ ਹਨ। ਇਨ੍ਹਾਂ ’ਚੋਂ ਅੱਧੇ ਤੋਂ ਵੱਧ ਮੀਡੀਆ ਕਰਮੀ ’ਚ 71 ਉਈਗਰ ਪੱਤਰਕਾਰ ਵੀ ਸ਼ਾਮਿਲ ਹਨ।ਸਾਲ 2016 ਤੋਂ ਅੱਤਵਾਦ ਖ਼ਿਲਾਫ਼ ਲੜਾਈ ਦੇ ਨਾਂ ’ਤੇ ਬੀਜਿੰਗ ਸ਼ਾਸਨ ਉਈਗਰਾਂ ਖ਼ਿਲਾਫ਼ ਇਕ ਹਿੰਸਕ ਮੁਹਿੰਮ ਚਲਾ ਰਿਹਾ ਹੈ। ਰਿਪੋਰਟ ’ਚ ਆਰਡਬਲਯੂਬੀ ਦੇ ਜਨਰਲ ਸਕੱਤਰ ਕ੍ਰਿਸਟੋਫ ਡੇਲਾਇਰ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਚੀਨ ਪ੍ਰੈੱਸ ਦੀ ਆਜ਼ਾਦੀ ਗੁਆਉਂਦਾ ਜਾ ਰਿਹਾ ਹੈ। ਇਸ ਰਿਪੋਰਟ ਨਾਲ ਸੂਚਨਾ ਦੇ ਅਧਿਕਾਰ ਖ਼ਿਲਾਫ਼ ਸ਼ਾਸਨ ਦੇ ਦਮਨ ਦੇ ਮੁਹਿੰਮ ਦੀ ਸਰਹੱਦ ਦਾ ਪਤਾ ਲੱਗਦਾ ਹੈ।

Related posts

ਕੈਨੇਡਾ ਹੁਣ ਜਾਂ ਕਦੇ ਵੀ ਵਿਕਾਊ ਨਹੀਂ ਹੈ: ਜਗਮੀਤ ਸਿੰਘ

admin

ਅਮਰੀਕਾ ‘ਚ H-1B ਵੀਜ਼ਾ ਚਾਹਵਾਨਾਂ ਲਈ ਅਨਿਸ਼ਚਿਤਤਾ ਦਾ ਮਾਹੌਲ !

admin

ਵਿਸ਼ਵ ਪਾਸਪੋਰਟ ਸੂਚੀ ’ਚ ਸਿੰਗਾਪੁਰ ਸਿਖਰ ’ਤੇ ਬਰਕਰਾਰ !

admin