ਪੈਰਿਸ – ਫਰਾਂਸ ਅਗਲੇ ਸਾਲ ਦੀ ਪਹਿਲੀ ਤਿਮਾਹੀ ਵਿਚ ਯੂਕ੍ਰੇਨ ਨੂੰ ਹਵਾ ਤੋਂ ਜ਼ਮੀਨ ਤੱਕ ਮਾਰ ਕਰਨ ਵਾਲੇ ਹਥਿਆਰਾਂ ਨਾਲ ਲੈਸ ਮਿਰਾਜ 2000 ਲੜਾਕੂ ਜਹਾਜ਼ ਮੁਹੱਈਆ ਕਰਵਾਏਗਾ। ਫਰਾਂਸ ਦੇ ਰੱਖਿਆ ਮੰਤਰੀ ਸੇਬੇਸਟੀਅਨ ਲੇਕੋਰਨੂ ਨੇ ਮੰਗਲਵਾਰ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਕਿਹਾ, “ਯੂਕ੍ਰੇਨ ਨੂੰ ਮਿਰਾਜ 2000 ਲੜਾਕੂ ਜਹਾਜ਼ ਦੀ ਸਪੁਰਦਗੀ 2025 ਦੀ ਪਹਿਲੀ ਤਿਮਾਹੀ ਲਈ ਤਹਿ ਕੀਤੀ ਗਈ ਹੈ। ਇਹ ਹਵਾ ਤੋਂ ਜ਼ਮੀਨ ‘ਤੇ ਹਮਲਾ ਕਰਨ ਵਾਲੇ ਨਵੇਂ ਹਥਿਆਰਾਂ ਅਤੇ ਇਲੈਕਟ੍ਰਾਨਿਕ ਯੁੱਧ ਸਮਰੱਥਾਵਾਂ ਨਾਲ ਲੈਸ ਹੋਣਗੇ।” ਉਨ੍ਹਾਂ ਕਿਹਾ ਕਿ ਫਰਾਂਸ ਯੂਕ੍ਰੇਨੀ ਪਾਇਲਟਾਂ ਅਤੇ ਮਕੈਨਿਕਾਂ ਨੂੰ ਸਿਖਲਾਈ ਦੇਣਾ ਜਾਰੀ ਰੱਖੇਗਾ। ਲੇਕੋਰਨੂ ਨੇ ਐਲਾਨ ਕੀਤਾ ਕਿ ਇਹ ਜਹਾਜ਼ ਯੂਕ੍ਰੇਨ ਨੂੰ ਆਪਣੀ ਰੱਖਿਆ ਸਮਰੱਥਾ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਨਗੇ। ਮਿਰਾਜ 2000 ਲੜਾਕੂ ਜਹਾਜ਼ ਆਪਣੀ ਵਿਲੱਖਣ ਸਮਰੱਥਾ ਅਤੇ ਤਕਨੀਕ ਨਾਲ ਯੂਕ੍ਰੇਨ ਦੀ ਰੱਖਿਆ ਵਿੱਚ ਅਹਿਮ ਭੂਮਿਕਾ ਨਿਭਾਏਗਾ।
previous post