India

ਫ਼ੌਜ ਵੱਲੋਂ 2 ਅਤਿਵਾਦੀਆਂ ਦੇ ਸਕੈਚ ਜਾਰੀ; 20 ਲੱਖ ਦਾ ਇਨਾਮ ਰੱਖਿਆ

ਨਵੀਂ ਦਿੱਲੀ – 4 ਮਈ ਨੂੰ ਜੰਮੂ-ਕਸ਼ਮੀਰ ਦੇ ਪੁੰਛ ’ਚ ਹਵਾਈ ਫੌਜ ਦੇ ਕਾਫਲੇ ’ਤੇ ਹਮਲਾ ਹੋਇਆ ਸੀ, ਜਿਸ ’ਚ ਇਕ ਸਿਪਾਹੀ ਕਾਰਪੋਰਲ ਵਿੱਕੀ ਪਹਾੜੇ ਸ਼ਹੀਦ ਹੋ ਗਿਆ ਸੀ ਅਤੇ ਚਾਰ ਹੋਰ ਜਵਾਨ ਜ਼ਖਮੀ ਹੋ ਗਏ ਸਨ। ਸੋਮਵਾਰ ਨੂੰ ਫੌਜ ਨੇ ਹਮਲੇ ’ਚ ਸ਼ਾਮਲ ਅਤਿਵਾਦੀਆਂ ਦੇ ਸਕੈਚ ਜਾਰੀ ਕੀਤੇ। ਇਸ ਤੋਂ ਇਲਾਵਾ ਉਨ੍ਹਾਂ ’ਤੇ 20 ਲੱਖ ਰੁਪਏ ਦਾ ਇਨਾਮ ਵੀ ਐਲਾਨਿਆ ਗਿਆ ਹੈ।ਇਸ ਹਮਲੇ ਦੇ ਸਬੰਧ ਵਿਚ ਪੁਲਿਸ ਨੇ ਕਰੀਬ 20 ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਹੈ। ਇਸ ਦੌਰਾਨ ਪੁੰਛ ਦੇ ਦਾਨਾ ਟਾਪ, ਸ਼ਾਹਸਟਾਰ, ਸ਼ਿੰਦਰਾ ਅਤੇ ਸਨਾਈ ਟਾਪ ਇਲਾਕਿਆਂ ’ਚ ਵੱਡੇ ਪੱਧਰ ’ਤੇ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਤੀਜੇ ਦਿਨ ਵੀ ਜਾਰੀ ਹੈ।ਹਮਲੇ ’ਚ ਸ਼ਹੀਦ ਹੋਏ ਹਵਾਈ ਫੌਜ ਦੇ ਜਵਾਨ ਵਿੱਕੀ ਪਹਾੜੇ ਦਾ ਅੱਜ ਉਨ੍ਹਾਂ ਦੇ ਗ੍ਰਹਿ ਪਿੰਡ ਨੋਨੀਆ ਕਰਬਲ (ਛਿੰਦਵਾੜਾ) ’ਚ ਅੰਤਿਮ ਸੰਸਕਾਰ ਕੀਤਾ ਜਾਵੇਗਾ। ਉਨ੍ਹਾਂ ਦੀ ਦੇਹ ਨੂੰ ਫੌਜ ਦੇ ਹੈਲੀਕਾਪਟਰ ਰਾਹੀਂ ਸਵੇਰੇ 10.30 ਵਜੇ ਨਾਗਪੁਰ ਤੋਂ ਇਮਲੀਖੇੜਾ ਹਵਾਈ ਪੱਟੀ (ਛਿੰਦਵਾੜਾ) ਲਿਆਂਦਾ ਗਿਆ।
ਗਾਰਡ ਆਫ਼ ਆਨਰ ਦੇਣ ਤੋਂ ਬਾਅਦ ਮਿ੍ਤਕ ਦੇਹ ਨੂੰ ਇਕ ਵਿਸ਼ੇਸ਼ ਵਾਹਨ ਵਿਚ ਪਰਸੀਆ ਰੋਡ ਤੋਂ ਨੋਰੀਆ ਕਰਬਲ ਲਿਜਾਇਆ ਗਿਆ ।

Related posts

ਨਕਵੀ ਤੇ ਆਰਸੀਪੀ ਸਿੰਘ ਦਾ ਮੰਤਰੀ ਅਹੁਦੇ ਤੋਂ ਅਸਤੀਫ਼ਾ, ਰਾਜ ਸਭਾ ਦਾ ਕਾਰਜਕਾਲ ਪੂਰਾ ਹੋਣ ਤੋਂ ਇਕ ਦਿਨ ਪਹਿਲਾਂ ਅਹੁਦਾ ਛੱਡਿਆ

Bunty

ਮੋਦੀ ਸਰਕਾਰ ਨੇ ਸਿੱਖਾਂ ਨੂੰ ਉਹ ਅਹਿਮੀਅਤ ਦਿੱਤੀ ਜਿਸਦੇ ਉਹ ਆਜ਼ਾਦੀ ਮਗਰੋਂ 70 ਸਾਲਾਂ ਤੋਂ ਹੱਕਦਾਰ ਸਨ: ਮਨਜਿੰਦਰ ਸਿੰਘ ਸਿਰਸਾ

Bunty

ਜੱਜ ਸਾਹਮਣੇ ਹੱਤਿਆ ਦੀ ਗੱਲ ਕਬੂਲਣ ਵਾਲੇ ਦੋਸ਼ੀ ਨਿਹੰਗਾਂ ਦੀ ਸਾਹਮਣੇ ਆਈ ਨਵੀਂਂ ਚਾਲ

Bunty