BollywoodNewsBreaking NewsLatest News

ਫਿਲਮ ਲਈ ਰੂਬੀਨਾ ਦਿਲੈਕ ਨੇ ਸੈੱਟ ’ਤੇ ਰੱਖੀ ਇਹ ਡਿਮਾਂਡ

ਨਵੀਂ ਦਿੱਲੀ – ਛੋਟੇ ਪਰਦੇ ਦੀ ਅਦਾਕਾਰਾ ਅਤੇ ਬਿੱਗ ਬੌਸ 14 ਜੇਤੂ ਰੂਬੀਨਾ ਦਿਲੈਕ ਇਨ੍ਹੀਂ ਦਿਨੀਂ ਖ਼ਾਸ ਕਾਰਨ ’ਚ ਚਰਚਾ ’ਚ ਹੈ। ਉਹ ਜਲਦ ਫਿਲਮ ‘ਅਰਧ’ ਤੋਂ ਬਾਲੀਵੁੱਡ ’ਚ ਡੈਬਿਊ ਕਰਨ ਵਾਲੀ ਹੈ। ਅਜਿਹੇ ’ਚ ਮੀਡੀਆ ’ਤੇ ਇਸ ਤਰ੍ਹਾਂ ਦੀ ਅਫ਼ਵਾਹ ਹੈ ਕਿ ਰੂਬੀਨਾ ਦਿਲੈਕ ਇਸ ਫਿਲਮ ਦੀ ਸ਼ੂਟਿੰਗ ਤਦ ਤਕ ਸ਼ੁਰੂ ਨਹੀਂ ਕਰੇਗੀ ਜਦੋਂ ਤਕ ਕਿ ਉਨ੍ਹਾਂ ਲਈ ਡਬਲ ਡੋਰ ਵੈਨਿਟੀ ਵੈਨ ਨਹੀਂ ਆਉਂਦੀ। ਇਨ੍ਹਾਂ ਸਾਰੀਆਂ ਅਫ਼ਵਾਗਾਂ ’ਤੇ ਰੂਬੀਨਾ ਦਿਲੈਕ ਨੇ ਹੁਣ ਆਪਣੀ ਪ੍ਰਤੀਕਿਰਿਆ ਦਿੱਤੀ ਹੈ।ਅਫ਼ਵਾਹਾਂ ਨੂੰ ਲੈ ਕੇ ਅੰਗਰੇਜ਼ੀ ਵੈਬਸਾਈਟ ਟਾਈਮਜ਼ ਆਫ ਇੰਡੀਆ ਨੇ ਰੂਬੀਨਾ ਦਿਲੈਕ ਨਾਲ ਗੱਲਬਾਤ ਕੀਤੀ। ਅਦਾਕਾਰਾ ਨੇ ਮੈਸੇਜ ਰਾਹੀਂ ਇਸ ਤਰ੍ਹਾਂ ਦੀਆਂ ਅਫ਼ਵਾਹਾਂ ’ਤੇ ਚੁਟਕੀ ਲਈ ਅਤੇ ਕਿਹਾ ਕਿ ਇਸ ਅਫ਼ਵਾਹ ’ਚ ਇਹ ਵੀ ਜੋੜ ਦਿੱਤਾ ਜਾਨਵੇ ਕਿ ਉਹ ਝੁੱਗੀਆਂ-ਝੌਂਪੜੀਆਂ ਵਾਲੀ ਥਾਂ ’ਤੇ ਸ਼ੂਟਿੰਗ ਨਹੀਂ ਕਰਨਾ ਚਾਹੁੰਦੀ ਹੈ। ਰੂਬੀਨਾ ਦਿਲੈਕ ਨੇ ਹੱਸਦੇ ਹੋਏ ਕਿਹਾ, ਇਸਨੂੰ ਹੋਰ ਵੱਧ ਮਜ਼ੇਦਾਰ ਬਣਾਉਣ ਲਈ ਤੁਸੀਂ ਇਹ ਵੀ ਜੋੜ ਸਕਦੇ ਹੋ ਕਿ ਮੈਂ ਉਸ ਥਾਂ ’ਤੇ ਸ਼ੂਟਿੰਗ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ ਜੋ ਇਕ ਝੁੱਗੀ-ਝੌਂਪੜੀ ਹੈ – ਅਤੇ ਸੈੱਟ ਛੱਡ ਦਿੱਤਾ ਹੈ।’ਵੈਬਸਾਈਟ ਟਾਈਮਜ਼ ਆਫ ਇੰਡੀਆ ਅਨੁਸਾਰ ਹਾਲ ਹੀ ’ਚ ਰੂਬੀਨਾ ਦਿਲੈਕ ਫਿਲਮ ‘ਅਰਧ’ ਦੀ ਸ਼ੂਟਿੰਗ ਲਈ ਮਾਲਵਾਨੀ ਸਥਿਤ ਮੁਹੰਮਦ ਅਲੀ ਸਟੂਡਿਓ ਪਹੁੰਚੀ ਸੀ। ਇਥੇ ਪਹੁੰਚ ਕੇ ਰੂਬੀਨਾ ਦਿਲੈਕ ਆਪਣੀ ਕਾਰ ’ਚ ਹੀ 45 ਮਿੰਟ ਤਕ ਬੈਠੀ ਰਹੀ। ਉਹ ਉਦੋਂ ਤਕ ਆਪਣੀ ਕਾਰ ’ਚੋਂ ਨਹੀਂ ਉੱਤਰੀ ਜਦੋਂ ਤਕ ਕਿ ਡਬਲ ਡੋਰ ਵੈਨਿਟੀ ਵੈਨ ਉਥੇ ਨਹੀਂ ਪਹੁੰਚੀ। ਦੱਸਣਯੋਗ ਹੈ ਕਿ ਰੂਬੀਨਾ ਦਿਲੈਕ ਲਈ ਪਹਿਲਾਂ ਸਿੰਗਲ ਡੋਰ ਵੈਨਿਟੀ ਵੈਨ ਆਈ ਸੀ, ਜਿਸਨੂੰ ਕੁਝ ਸਮੇਂ ਬਾਅਦ ਵਾਪਸ ਭੇਜ ਦਿੱਤਾ ਗਿਆ। ਉਥੇ ਹੀ ਪੂਰੇ ਮਾਮਲੇ ’ਚ ਫਿਲਮ ‘ਅਰਧ’ ਦੇ ਨਿਰਦੇਸ਼ਕ ਤੇ ਮਿਊਜ਼ਿਕ ਕੰਪੋਜ਼ਰ ਪਲਾਸ਼ ਮੁੱਛਲ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਨੇ ਕਿਹਾ ਕਿ ਉਹ ਵੈਨਿਟੀ ਵੈਨ ਕਾਰਨ ਨਹੀਂ ਬਲਕਿ ਇਸ ਲਈ ਆਪਣੀ ਕਾਰ ’ਚ ਰੁਕੀ ਰਹੀ ਕਿਉਂਕਿ ਬਾਹਰ ਬਾਰਿਸ਼ ਹੋ ਰਹੀ ਸੀ। ਇਸਤੋਂ ਪਹਿਲਾਂ ਰੂਬੀਨਾ ਦਿਲੈਕ ਕੋਰੋਨਾ ਵਾਇਰਸ ਤੋਂ ਸੰਕ੍ਰਮਿਤ ਹੋਣ ਦੌਰਾਨ ਆਪਣੇ ਅਨੁਭਵਾਂ ਨੂੰ ਸਾਂਝਾ ਕਰਨ ਕਾਰਨ ਚਰਚਾ ’ਚ ਸੀ। ਹਾਲ ਹੀ ’ਚ ਰੂਬੀਨਾ ਦਿਲੈਕ ਨੇ ਹੁਣ ਖ਼ੁਲਾਸਾ ਕੀਤਾ ਸੀ ਕਿ ਭਾਰ ਵੱਧਣ ਕਾਰਨ ਉਹ ਅਸਹਿਜ ਮਹਿਸੂਸ ਕਰਨ ਲੱਗੀ ਸੀ ਅਤੇ ਆਤਮ-ਵਿਸ਼ਵਾਸ ’ਚ ਕਮੀ ਹੋਣ ਲੱਗੀ ਸੀ।

Related posts

ਡੁਬਈ ਬਾਲੀਵੁੱਡ ਅਤੇ ਕਾਰੋਬਾਰੀ ਹਸਤੀਆਂ ਲਈ ਮਨਭਾਉਂਦੀ ਥਾਂ ਕਿਉਂ ਹੈ ?

admin

ਆਪਣੀ ਗੋਦ ਲਈ ਭੈਣ ਨੂੰ ਸਕੀ ਭੈਣ ਨਾਲੋਂ ਵੱਧ ਪਿਆਰ ਕਰਦਾ ਸਲਮਾਨ ਖਾਨ !

admin

ਬਾਲੀਵੁੱਡ ਹੀਰੋਇਨ ਕੈਟਰੀਨਾ ਦੀ ਸੁੰਦਰਤਾ ਅਤੇ ਬਿਜ਼ਨਸ ਵੋਮੈਨ ਵਜੋਂ ਸਫ਼ਲਤਾ ਦਾ ਰਾਜ਼ !

admin