International

ਬਰਫ਼ੀਲੇ ਤੂਫ਼ਾਨ ਦੀ ਲਪੇਟ ’ਚ ਆਇਆ ਕੈਨੇਡਾ

ਓਟਾਵਾ – ਪੂਰਬੀ ਕੈਨੇਡਾ ਵਿੱਚ ਕਈ ਦਿਨਾਂ ਤੋਂ ਚੱਲ ਰਹੇ ਬਰਫੀਲੇ ਤੂਫਾਨ ਕਾਰਨ ਸਥਾਨਕ ਐਮਰਜੈਂਸੀ ਦੀ ਸਥਿਤੀ ਪੈਦਾ ਹੋ ਗਈ ਹੈ, ਜਿਸ ਨਾਲ ਕਈ ਸਕੂਲ, ਯੂਨੀਵਰਸਿਟੀਆਂ ਅਤੇ ਸਰਕਾਰੀ ਦਫ਼ਤਰ ਬੰਦ ਹੋ ਗਏ ਹਨ। ਇਕ ਨਿਊਜ਼ ਏਜੰਸੀ ਨੇ ਸਥਾਨਕ ਮੀਡੀਆ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਨੋਵਾ ਸਕੋਸ਼ੀਆ ਦੀ ਕੇਪ ਬ੍ਰੈਟਨ ਖੇਤਰੀ ਨਗਰਪਾਲਿਕਾ ਨੇ ਖੇਤਰ ਦੇ ਕੁਝ ਸਥਾਨਾਂ ‘’ਤੇ 80 ਸੈਂਟੀਮੀਟਰ ਤੱਕ ਬਰਫਬਾਰੀ ਹੋਣ ਕਾਰਨ ਸਥਾਨਕ ਐਮਰਜੈਂਸੀ ਦੀ ਘੋਸ਼ਣਾ ਕੀਤੀ ਹੈ। ਨਗਰਪਾਲਿਕਾ ਵੱਲੋਂ ਜਾਰੀ ਇੱਕ ਬਿਆਨ ਵਿਚ ਨਿਵਾਸੀਆਂ ਨੂੰ ਜਗ੍ਹਾ-ਜਗ੍ਹਾ ਪਨਾਹ ਲੈਣ ਲਈ ਨਿਰਦੇਸ਼ਿਤ ਕੀਤਾ ਗਿਆ ਹੈ ਅਤੇ ਘਰ ਤੱਕ ਪਹੁੰਚ ਦੀ ਸਹੂਲਤ ਲਈ ਆਪਣੇ ਦੇ ਘਰ ਦੇ ਪ੍ਰਵੇਸ਼ ਮਾਰਗਾਂ, ਵਾਕਵੇਅ ਅਤੇ ਡਰਾਈਵ ਵੇਅ ਤੋਂ ਬਰਫ਼ ਨੂੰ ਸਾਫ਼ ਕਰਨ ਦੀ ਸਲਾਹ ਦਿੱਤੀ ਗਈ ਹੈ। ਨਿਵਾਸੀਆਂ ਨੂੰ ਆਪਣੇ ਘਰਾਂ ਦੇ ਵੈਂਟੀਲੇਸ਼ਨ ਪੁਆਇੰਟਾਂ ਤੋਂ ਬਰਫ਼ ਵੀ ਹਟਾਉਣ ਲਿਆ ਕਿਹਾ ਗਿਆ ਹੈ। ਇਸ ਤੋਂ ਇਲਾਵਾ ਸਫ਼ਰ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ। ਐਮਰਜੈਂਸੀ ਪ੍ਰਤੀਕਿਰਿਆ ਅਤੇ ਜ਼ਰੂਰੀ ਕਰਮਚਾਰੀਆਂ ਦੀ ਯਾਤਰਾ ਲਈ ਸੜਕਾਂ ਨੂੰ ਸਾਫ਼ ਕੀਤਾ ਜਾ ਰਿਹਾ ਹੈ। ਨਿਊਜ਼ ਨੇ ਰਿਪੋਰਟ ਦਿੱਤੀ ਹੈ ਕਿ ਸਿਡਨੀ, ਨੋਵਾ ਸਕੋਸ਼ੀਆ ਦੇ ਹਵਾਈ ਅੱਡੇ ‘’ਤੇ 90 ਸੈਂਟੀਮੀਟਰ ਤੋਂ ਵੱਧ ਬਰਫ਼ ਪਈ ਸੀ, ਜਦੋਂ ਕਿ ਡਾਊਨਟਾਊਨ ਸਿਡਨੀ ਵਿਚ 150 ਸੈਂਟੀਮੀਟਰ ਬਰਫ਼ਬਾਰੀ ਹੋਈ ਸੀ। ਤੂਫਾਨ ਦੇ ਕਾਰਨ ਪਿ੍ਰੰਸ ਐਡਵਰਡ ਆਈਲੈਂਡ ਵਿੱਚ ਜ਼ਿਮਨੀ ਚੋਣ ਮੁਲਤਵੀ ਕਰ ਦਿੱਤੀ ਜਾਵੇਗੀ। ਨਿਊਜ਼ ਮੁਤਾਬਕ ਹੈਲੀਫੈਕਸ, ਮੋਨਕਟਨ ਅਤੇ ਸ਼ਾਰਲੋਟਟਾਊਨ ਦੇ ਹਵਾਈ ਅੱਡੇ ਯਾਤਰੀਆਂ ਨੂੰ ਉਨ੍ਹਾਂ ਦੀਆਂ ਉਡਾਣਾਂ ਦੀ ਸਥਿਤੀ ਬਾਰੇ ਏਅਰਲਾਈਨਾਂ ਤੋਂ ਜਾਂਚ ਕਰਨ ਦੀ ਸਲਾਹ ਦੇ ਰਹੇ ਹਨ। ਉਥੇ ਹੀ ਕੈਨੇਡਾ ਪੋਸਟ ਨੇ ਡਿਲੀਵਰੀ ਸਰਵਿਸ ਅਲਰਟ ਜਾਰੀ ਕੀਤਾ ਹੈ। ਪਿ੍ਰੰਸ ਐਡਵਰਡ ਆਈਲੈਂਡ ਅਤੇ ਨੋਵਾ ਸਕੋਸ਼ੀਆ ਰੈੱਡ ਸਰਵਿਸ ਅਲਰਟ ਦੇ ਅਧੀਨ ਹਨ, ਜਿਸਦਾ ਮਤਲਬ ਹੈ ਕਿ ਡਿਲੀਵਰੀ ਦਿਨ ਲਈ ਮੁਅੱਤਲ ਕਰ ਦਿੱਤੀ ਗਈ ਹੈ।

Related posts

ਸਪਾਂਸਰਸ਼ਿਪ ਲਈ 15,000 ਤਕ ਸੰਪੂਰਨ ਅਰਜ਼ੀਆਂ ਨੂੰ ਕੀਤਾ ਜਾਵੇਗਾ ਸਵੀਕਾਰ-ਕੈਨੇਡਾ ਸਰਕਾਰ

Bunty

ਚੀਨ ਤੇ ਪਾਕਿਸਤਾਨ ਨੇ ਰੂਸ ਖ਼ਿਲਾਫ਼ ਪਾਬੰਦੀਆਂ ‘ਤੇ ਪ੍ਰਗਟਾਈ ਚਿੰਤਾ

Bunty

ਕਰਾਚੀ ‘’ਚ 210 ਰੁਪਏ ਪ੍ਰਤੀ ਕਿਲੋ ਵਿਕ ਰਿਹੈ ਦੁੱਧ, ਅਜੇ ਹੋਰ ਵਧਣਗੀਆਂ ਕੀਮਤਾਂ!

Bunty