International

ਬਰੈਂਪਟਨ ਪੁਲਿਸ ਵੱਲੋਂ ਐੱਸ.ਐੱਫ਼.ਜੇ. ਦਾ ਕੋਆਰਡੀਨੇਟਰ ਗਿ੍ਰਫ਼ਤਾਰੀ ਤੋਂ ਬਾਅਦ ਸ਼ਰਤਾਂ ’ਤੇ ਰਿਹਾਅ

ਓਟਾਵਾ – ਕੈਨੇਡੀਅਨ ਪੁਲਿਸ ਨੇ ਪਿਛਲੇ ਦਿਨੀਂ ਬਰੈਂਪਟਨ ਦੇ ਹਿੰਦੂ ਸਭਾ ਮੰਦਰ ਵਿਚ ਚੱਲ ਰਹੇ ਕੌਂਸਲਰ ਕੈਂਪ ਦੌਰਾਨ ਹੋਈ ਹਿੰਸਾ ਨੂੰ ਲੈ ਕੇ 35 ਸਾਲਾ ਵਿਅਕਤੀ ਨੂੰ ਗਿ੍ਰਫ਼ਤਾਰ ਕੀਤਾ ਹੈ। ਪੀਲ ਪੁਲਿਸ ਨੇ ਇਕ ਬਿਆਨ ਵਿਚ ਗਿ੍ਰਫ਼ਤਾਰ ਕੀਤੇ ਵਿਅਕਤੀ ਦੀ ਪਛਾਣ ਇੰਦਰਜੀਤ ਗੋਸਲ ਵਜੋਂ ਦੱਸੀ ਹੈ। ਟੋਰਾਂਟੋ ਸਟਾਰ ਦੀ ਰਿਪੋਰਟ ਮੁਤਾਬਕ ਗੋਸਲ ਕੈਨੇਡਾ ਵਿਚ ਸਿੱਖਸ ਫਾਰ ਜਸਟਿਸ (ਐੱਸ.ਐੱਫ਼.ਜੇ.) ਦਾ ਕੋਆਰਡੀਨੇਟਰ ਹੈ। ਅਮਰੀਕਾ ਅਧਾਰਿਤ ਐੱਸ.ਐੱਫ਼.ਜੇ. ਉੱਤੇ ਭਾਰਤ ਵਿਚ ਪਾਬੰਦੀ ਹੈ। ਗੋਸਲ ਨੂੰ 8 ਨਵੰਬਰ ਨੂੰ ਗਿ੍ਰਫ਼ਤਾਰ ਕੀਤਾ ਗਿਆ ਸੀ ਤੇ ਉਸ ਉੱਤੇ ਹਥਿਆਰ ਨਾਲ ਹਮਲਾ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਹਾਲਾਂਕਿ ਮਗਰੋਂ ਉਸ ਨੂੰ ਸ਼ਰਤਾਂ ਤਹਿਤ ਰਿਹਾਅ ਕਰ ਦਿੱਤਾ ਗਿਆ ਤੇ ਉਸ ਨੂੰ ਬਰੈਂਪਟਨ ਦੀ ਓਂਟਾਰੀਓ ਕੋਰਟ ਆਫ ਜਸਟਿਸ ਵਿਚ ਪੇਸ਼ ਹੋਣ ਲਈ ਕਿਹਾ ਹੈ।

Related posts

ਤਾਲਿਬਾਨ ਨੇ ਅਫਗਾਨਿਸਤਾਨ ਦੀ ਪਹਿਲੀ ਮਹਿਲਾ ਗਵਰਨਰ ਨੂੰ ਕੀਤਾ ਗ੍ਰਿਫ਼ਤਾਰ, ਵਿਰੋਧ ‘ਚ ਚੁੱਕੇ ਸਨ ਹਥਿਆਰ

Bunty

ਅਮਰੀਕਾ ਚ ਕੋਵਿਡ-19 ਟੀਕਿਆਂ ਦੀ ਸੰਕਟਕਾਲੀਨ ਵਰਤੋਂ ਨੂੰ ਮਨਜ਼ੂਰੀ

Bunty

ਕੈਨੇਡਾ ਨੇ ਚੀਨ ਦੀ ਕੀਤੀ ਨਿੰਦਾ, ਹਵਾਈ ਵਿਵਾਦ ਨੂੰ ਦੱਸਿਆ ਬੇਹੱਦ ਚਿੰਤਾਜਨਕ ਤੇ ਗੈਰ-ਪੇਸ਼ੇਵਰ

Bunty