International

ਬਾਇਡਨ ਪ੍ਰਸ਼ਾਸਨ ਨੇ ਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਤਰਨਜੀਤ ਸਿੰਘ ਸੰਧੂ ਦੀ ਪ੍ਰਸ਼ੰਸਾ ਕੀਤੀ

ਵਾਸ਼ਿੰਗਟਨ – ਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ਕਰਨ ’ਚ ਅਹਿਮ ਭੂਮਿਕਾ ਨਿਭਾਉਣ ਲਈ ਇਥੇ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਦੀ ਸ਼ਲਾਘਾ ਕਰਦੇ ਹੋਏ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੇ ਅੱਜ ਕਿਹਾ ਕਿ ਇਥੋਂ ਜਾ ਰਹੇ ਭਾਰਤੀ ਰਾਜਦੂਤ ਨੇ ਕਈ ਵਿਕਾਸ ਕਾਰਜਾਂ ਦਾ ਆਧਾਰ ਤਿਆਰ ਕੀਤਾ ਹੈ। ਵਾਈਟ ਹਾਊਸ ਵਿਖੇ ਨੈਸ਼ਨਲ ਡਰੱਗ ਕੰਟਰੋਲ ਪਾਲਿਸੀ ਦੇ ਦਫ਼ਤਰ ਦੇ ਡਾਇਰੈਕਟਰ ਡਾ. ਰਾਹੁਲ ਗੁਪਤਾ ਨੇ ਕਿਹਾ, ‘ਰਾਜਦੂਤ ਨੇ ਭਾਰਤ ਦੀ ਚੰਗੀ ਸੇਵਾ ਕੀਤੀ ਅਤੇ ਕਈ ਵਿਕਾਸ ਪਹਿਲਕਦਮੀਆਂ ਲਈ ਆਧਾਰ ਬਣਾਇਆ। ਭਾਰਤ ਅਤੇ ਅਮਰੀਕਾ ਵਿਚਾਲੇ ਇਹ ਸਫਲਤਾ ਲੰਬੇ ਸਮੇਂ ਤੱਕ ਜਾਰੀ ਰਹੇਗੀ। ਤੁਹਾਡੀ ਅਗਵਾਈ, ਤੁਹਾਡੀਆਂ ਪ੍ਰਾਪਤੀਆਂ ਅਤੇ ਤੁਹਾਡੇ ਦੁਆਰਾ ਨਿਰਧਾਰਿਤ ਕੀਤੇ ਗਏ ਆਧਾਰ ਲਈ ਧੰਨਵਾਦ।’ ਡਾ. ਗੁਪਤਾ ਨੇ ਸ੍ਰੀ ਸੰਧੂ ਦੇ ਸਨਮਾਨ ਵਿੱਚ ਵਿਦਾਇਗੀ ਸਮਾਰੋਹ ਨੂੰ ਸੰਬੋਧਨ ਕੀਤਾ। ਸ੍ਰੀ ਸੰਧੂ ਤਿੰਨ ਦਹਾਕਿਆਂ ਤੋਂ ਵੱਧ ਦੇ ਸ਼ਾਨਦਾਰ ਕਰੀਅਰ ਤੋਂ ਬਾਅਦ ਇਸ ਮਹੀਨੇ ਦੇ ਅੰਤ ਵਿੱਚ ਵਿਦੇਸ਼ ਸੇਵਾ ਤੋਂ ਸੇਵਾਮੁਕਤ ਹੋ ਰਹੇ ਹਨ।

Related posts

ਪੰਜਾਬੀ ਮੂਲ ਦੇ ਵਿਧਾਇਕ ਮਿੰਟੂ ਸੰਧੂ ਬਣੇ ਮੈਨੀਟੋਬਾ ਦੇ ਕੈਬਨਿਟ ਮੰਤਰੀ

Bunty

ਭਾਰਤ ਦੇ ਨੇੜੇ ਅਮਰੀਕਾ ਦੀਆਂ ਰਣਨੀਤਕ ਸਰਗਰਮੀਆਂ ਤੇਜ਼

admin

ਅਮਰੀਕਾ ‘ਚ ਭਾਰਤ ਨੂੰ ਪਾਬੰਦੀਆਂ ਤੋਂ ਛੋਟ ਦੇਣ ਦੀ ਮੰਗ

Bunty