ਲੰਡਨ – ਬਰਤਾਨੀਆ ’ਚ ਇਕ ਡਾਕਟਰ ਨੇ ਕੋਵਿਡ-19 ਵੈਕਸੀਨ ਦੇ ਰੂਪ ’ਚ ਜ਼ਹਿਰ ਦੇ ਕੇ ਆਪਣੀ ਮਾਂ ਦੇ ਪ੍ਰੇਮੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ, ਉਸ ਦੀ ਮਾਂ ਦਾ ਪ੍ਰੇਮੀ 72 ਸਾਲਾ ਓਹਾਰਾ ਬਚ ਗਿਆ ਪਰ ਉਸ ਨੂੰ ਗੰਭੀਰ ਬਿਮਾਰੀ ਦਾ ਸਾਹਮਣਾ ਕਰਨਾ ਪਿਆਇਸ ਸਾਜ਼ਿਸ਼ ਦੇ ਪਿੱਛੇ ਜਾਇਦਾਦ ਦਾ ਮਾਮਲਾ ਦੱਸਿਆ ਜਾ ਰਿਹਾ ਹੈ। ਮੁਲਜ਼ਮ ਡਾਕਟਰ ਨੇ ਅਪਰਾਧ ਸਵੀਕਾਰ ਕਰ ਲਿਆ ਹੈ। ਉਸ ਨੂੰ ਬਾਅਦ ’ਚ ਸਜ਼ਾ ਸੁਣਾਈ ਜਾਵੇਗੀ। ਵਕੀਲਾਂ ਦਾ ਕਹਿਣਾ ਹੈ ਕਿ ਡਾਕਟਰ ਥਾਮਸ ਕਵਾਨ ਨੂੰ ਸ਼ੱਕ ਸੀ ਕਿ ਮਾਂ ਦੀ ਮੌਤ ਤੋਂ ਬਾਅਦ ਉਸ ਦੀ ਜਾਇਦਾਦ ਓਹਾਰਾ ਨੂੰ ਮਿਲ ਜਾਵੇਗੀ। ਇਸ ਲਈ ਉਨ੍ਹਾਂ ਨੇ ਓਹਾਰਾ ਨੂੰ ਮਾਰਨ ਦੀ ਸਾਜ਼ਿਸ਼ ਰਚੀ ਸੀ।