India

ਬੁਢਾਪੇ ਦਾ ਕਾਰਨ ਬਣਨ ਵਾਲੇ ‘ਜ਼ਾਂਬੀ ਸੈੱਲਜ਼’ ਨੂੰ ਮਾਰਨ ਵਾਲੀ ਦਵਾਈ ਵਿਕਸਿਤ

ਨਵੀਂ ਦਿੱਲੀ – ਸਾਡੇ ਸਰੀਰ ’ਚ ਜਿਗਰ ਤੋਂ ਲੈ ਕੇ ਦਿਮਾਗ ਤੱਕ ਅਜਿਹੇ ਜ਼ਾਂਬੀ ਸੈੱਲ ਲੁਕੇ ਹੁੰਦੇ ਹਨ, ਜੋ ਸਾਡੀ ਉਮਰ ਵਧਾਉਣ ਲਈ ਜ਼ਿੰਮੇਵਾਰ ਹੁੰਦੇ ਹਨ। ਇਨ੍ਹਾਂ ਸੈੱਲਾਂ ਦੇ ਸਾਰੇ ਕੰਮ ਰੁਕ ਜਾਂਦੇ ਹਨ। ਇਹ ਵੰਡੇ ਵੀ ਨਹੀਂ ਜਾਂਦੇੇ। ਇਸ ਦੇ ਬਾਵਜੂਦ ਇਹ ਮਰਦੇ ਨਹੀਂ ਹਨ ਅਤੇ ਇਹ ਹਾਨੀਕਾਰਕ ਰਸਾਇਣ ਛੱਡਦੇ ਰਹਿੰਦੇ ਹਨ, ਜੋ ਸਾਡੇ ਸਰੀਰ ’ਚ ਕਮਜ਼ੋਰੀ ਵਧਾਉਂਦੇ ਰਹਿੰਦੇ ਹਨ ਅਤੇ ਸਾਡੇ ਇਮਿਊਨ ਸਿਸਟਮ ਨੂੰ ਕਮਜ਼ੋਰ ਕਰਦੇ ਹਨ।ਮਿਨੇਸੋਟਾ ਦੇ ਰੋਚੈਸਟਰ ਸਥਿਤ ਮਾਓ ਕਲੀਨਿਕ ਅਤੇ ਫਲੋਰੀਡਾ ’ਚ ਸਕ੍ਰਿਪਸ ਰਿਸਰਚ ਇੰਸਟੀਚਿਊਟ ਦੇ ਖੋਜਕਰਤਾਵਾਂ ਦੀ ਇਕ ਟੀਮ ਨੇ ਦੋ ਮਿਸ਼ਰਣਾਂ ਦਾ ਸੁਮੇਲ ਤਿਆਰ ਕੀਤਾ ਸੀ। ਜਦੋਂ ਇਸ ਵਿਚ ਮੌਜੂਦ ਡੈਸਾਟਿਨਿਬ ਅਤੇ ਕਵੇਰਸੇਟਿਨ ਦਾ ਚੂਹਿਆਂ ’ਤੇ ਪ੍ਰੀਖਣ ਕੀਤਾ ਗਿਆ ਤਾਂ ਉਨ੍ਹਾਂ ’ਚ ਬੁਢਾਪੇ ਵਾਲੇ ਜ਼ਾਂਬੀ ਸੈੱਲਾਂ ਨੂੰ ਸਫਲਤਾਪੂਰਵਕ ਨਸ਼ਟ ਕਰ ਦਿੱਤਾ ਗਿਆ। ਇਸ ਨੇ ਪੁਰਾਣੇ ਚੂਹਿਆਂ ਦੇ ਦਿਲਾਂ ਨੂੰ ਤਰੋਤਾਜ਼ਾ ਕਰ ਦਿੱਤਾ। ਇਸ ਦਾ ਟੈਸਟ ਮਨੁੱਖਾਂ ’ਤੇ ਵੀ ਜਾਰੀ ਹੈ।

Related posts

ਆਊਟਸੋਰਸਿੰਗ ਪੋਲਿਸੀ ਨੂੰ ਤਰਕਸੰਗਤ ਬਣਾ ਕੇ ਹੁਣ ਕਬੂਤਰਬਾਜੀ, ਗੈਰ ਕਾਨੂੰਨੀ ਢੰਗ ਤੇ ਡੋਂਕੀ ਦੇ ਰਸਤੇ ਤੋਂ ਨੌਕਰੀ ਲਈ ਵਿਦੇਸ਼ਾਂ ਵਿਚ ਜਾਣ ਵਾਲੇ ਨੌਜੁਆਨਾਂ ਦੀ ਮੁੱਖ ਮੰਤਰੀ ਨੇ ਲਈ ਸਾਰ

Bunty

SC ਵਾਰ ਐਸੋਸੀਏਸ਼ਨ ਦੇ ਸੰਵਿਧਾਨ ਦਿਵਸ ਪ੍ਰੋਗਰਾਮ ‘ਚ ਵਕੀਲਾਂ ਨੂੰ ਬੋਲੇ CJI ਰਮਨਾ

Bunty

ਹਿਮਾਚਲ ਪ੍ਰਦੇਸ਼ ’ਚ ਕੈਬਨਿਟ ਦਾ ਜਲਦ ਹੋਵੇਗਾ ਵਿਸਥਾਰ : ਸੁੱਖੂ

Bunty