Sport

ਬੁੱਧਵਾਰ ਨੂੰ ਟੀ-20 ਵਰਲਡ ਕੱਪ ‘ਤੇ ਫੈਸਲਾ, ਆਈਪੀਐਲ ਦੀ ਤਸਵੀਰ ਵੀ ਹੋ ਸਕਦੀ ਸਾਫ

ਨਵੀਂ ਦਿੱਲੀ: ਕੋਰੋਨਾਵਾਇਰਸ ਕਰਕੇ ਇਸ ਸਾਲ ਦੇ ਅਖੀਰ ਵਿੱਚ ਆਸਟਰੇਲੀਆ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ‘ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ। 10 ਜੁਲਾਈ ਨੂੰ ਵਿਸ਼ਵ ਕੱਪ ਲਈ ਅਹਿਮ ਬੈਠਕ ਹੋਣ ਜਾ ਰਹੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਮੁਲਾਕਾਤ ਵਿੱਚ ਵਿਸ਼ਵ ਕੱਪ ਕਾਰਨ ਪੈਦਾ ਹੋ ਰਹੇ ਸਾਰੇ ਰੁਕਾਵਟ ਨੂੰ ਦੂਰ ਕੀਤਾ ਜਾ ਸਕਦਾ ਹੈ।

ਅਜਿਹੀਆਂ ਅਟਕਲਾਂ ਹਨ ਕਿ ਬੀਸੀਸੀਆਈ ( ਆਸਟਰੇਲੀਆ ਨੂੰ 2021 ਵਰਲਡ ਕੱਪ ਦੀ ਮੇਜ਼ਬਾਨੀ ਦੇ ਸਕਦੀ ਹੈ, ਜਦੋਂਕਿ ਉਹ ਖੁਦ ਵੀ 2022 ਵਰਲਡ ਕੱਪ ਦੀ ਮੇਜ਼ਬਾਨੀ ਲਈ ਤਿਆਰ ਹੋ ਸਕਦੀ ਹੈ। ਆਸਟਰੇਲੀਆ ਦੀ ਮੇਜ਼ਬਾਨੀ ਕਰਨ ਦੇ ਸਵਾਲ ‘ਤੇ ਬੀਸੀਸੀਆਈ ਦੇ ਖਜ਼ਾਨਚੀ ਅਰੁਣ ਧੂਮਲ ਨੇ ਕਿਹਾ, “ਪਹਿਲਾਂ ਆਈਸੀਸੀ ਨੂੰ ਐਲਾਨ ਕਰਨ ਦਿਓ ਕਿ ਉਨ੍ਹਾਂ ਦਾ ਇਸ ਸਾਲ ਦੇ ਵਿਸ਼ਵ ਟੀ -20 ਲਈ ਕੀ ਇਰਾਦਾ ਹੈ। ਇਸ ਸਾਲ ਦੇ ਟੂਰਨਾਮੈਂਟ ਬਾਰੇ ਅਜੇ ਕੋਈ ਰਸਮੀ ਐਲਾਨ ਨਹੀਂ ਕੀਤਾ ਗਿਆ ਹੈ।“

ਦੂਜੇ ਪਾਸੇ ਬੈਠਕ ਬਾਰੇ ਜਾਣੂ ਇੱਕ ਸੂਤਰ ਨੇ ਕਿਹਾ, “ਭਾਰਤ ਜਾਂ ਤਾਂ ਪਹਿਲਾਂ ਤੋਂ ਨਿਰਧਾਰਤ ਸੂਚੀ ਅਨੁਸਾਰ 2021 ਦੇ ਟੂਰਨਾਮੈਂਟ ਦੀ ਮੇਜ਼ਬਾਨੀ ਕਰੇਗਾ ਤੇ ਇਹ 2022 ਵਿਚ ਆਸਟਰੇਲੀਆ ਵਿੱਚ ਕਰਵਾਇਆ ਜਾਏਗਾ ਜਾਂ ਇਸ ਨੂੰ ਉਲਟਾ ਦਿੱਤਾ ਜਾ ਸਕਦਾ ਹੈ। ਕਿਸੇ ਵੀ ਸਥਿਤੀ ਵਿੱਚ ਇਹ ਫੈਸਲਾ ਦੁਵੱਲੇ ਸ਼ੀਰੀਜ਼ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਜਾਣਾ ਪਏਗਾ।”

ਅਜਿਹੇ ਕਿਆਸ ਵੀ ਲਾਏ ਜਾ ਰਹੇ ਹਨ ਕਿ ਇਸ ਸਾਲ ਵਰਲਡ ਕੱਪ ਸਮਾਗਮ ਰੱਦ ਕਰਨਾ ਆਈਪੀਐਲ ਲਈ ਨਵੀਂ ਸੰਭਾਵਨਾ ਬਣ ਸਕਦਾ ਹੈ। ਵਰਲਡ ਕੱਪ ਰੱਦ ਹੋਣ ਦੀ ਸਥਿਤੀ ਵਿੱਚ, ਬੀਸੀਸੀਆਈ ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ ਅਕਤੂਬਰ-ਨਵੰਬਰ ਵਿੱਚ ਕਰ ਸਕਦੀ ਹੈ।

Related posts

19 ਸਾਲਾ ਦਿਵਿਆ ਦੇਸ਼ਮੁਖ ਨੇ ਮਹਿਲਾ ਸ਼ਤਰੰਜ ਵਿਸ਼ਵ ਚੈਂਪੀਅਨ 2025 ਬਣਕੇ ਇਤਿਹਾਸ ਰਚਿਆ !

admin

ਆਸਟ੍ਰੇਲੀਆ ਦੀ ਮੈਕਕੌਨ ਅਤੇ ਪਰਕਿਨਸ ਨੇ ਵਰਲਡ ਸਵੀਮਿੰਗ ਵਿੱਚ ਮੈਡਲ ਜਿੱਤੇ !

admin

ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਇੰਗਲੈਂਡ ਵਿਰੁੱਧ ਵਨਡੇ ਸੀਰੀਜ਼ ਜਿੱਤ ਕੇ ਇਤਿਹਾਸ ਰਚਿਆ !

admin