International

ਬੇਭਰੋਸਗੀ ਮਤੇ ’ਤੇ ਪਾਕਿਸਤਾਨ ਦੇ ਸੱਤਾਧਾਰੀ ਗਠਜੋੜ ’ਚ ਪਈ ਫੁੱਟ

ਇਸਲਾਮਾਬਾਦ – ਬੇਭਰੋਸਗੀ ਮਤੇ ਤੋਂ ਪੈਦਾ ਹੋਏ ਖ਼ਤਰੇ ਦੌਰਾਨ ਇਮਰਾਨ ਖ਼ਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੀ ਅਗਵਾਈ ਵਾਲੇ ਸੱਤਾਧਾਰੀ ਗਠਜੋੜ ’ਚ ਤਰੇੜ ਪੈਦਾ ਹੋ ਗਈ ਹੈ। ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਨੇ ਗਠਜੋੜ ਦੇ ਭਾਈਵਾਲਾਂ ’ਤੇ ਬਲੈਕ ਮੇਲ ਦੇ ਯਤਨ ਦਾ ਦੋਸ਼ ਲਗਾਇਆ ਹੈ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਪੀਟੀਆਈ ਦੇ ਸੀਨੀਅਰ ਨੇਤਾਵਾਂ ਨੂੰ ਐਤਵਾਰ ਨੂੰ ਆਪਣੀ ਰਿਹਾਇਸ਼ ’ਤੇ ਬੁਲਾਇਆ ਹੈ। ਦੂਜੇ ਪਾਸੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਨੇਤਾ ਮਰੀਅਮ ਔਰੰਗਜੇਬ ਨੇ ਪ੍ਰਧਾਨ ਮੰਤਰੀ ’ਤੇ ਵਰ੍ਹਦੇ ਹੋਏ ਕਿਹਾ ਕਿ ਠੱਗਾਂ ਤੇ ਲੁਟੇਰਿਆਂ ਨਾਲ ਲੋਕਤਾਂਤਰਿਕ ਸਮਝੌਤਾ ਨਹੀਂ ਕੀਤਾ ਜਾ ਸਕਦਾ। ਰਾਸ਼ਿਦ ਨੇ ਦੋਸ਼ ਲਗਾਇਆ ਕਿ ਪਾਕਿਸਤਾਨ ਮੁਸਲਿਮ ਲੀਗ-ਕਿਉ (ਪੀਐੱਮਐੱਲ-ਕਿਊ)ਬੇਭਰੋਸਗੀ ਮਤੇ ’ਤੇ ਸਮਰਥਨ ਬਦਲੇ ਸਰਕਾਰ ਨੂੰ ਬਲੈਕ ਮੇਲ ਕਰਨ ’ਚ ਲੱਗੀ ਹੈ। ਇਕ ਪੱਤਰਕਾਰ ਸੰਮੇਲਨ ’ਚ ਰਾਸ਼ਿਦ ਨੇ ਕਿਹਾ, ਮੈਂ ਇਮਰਾਨ ਨਾਲ ਚੱਟਾਨ ਵਾਂਗ ਡਟਿਆ ਹਾਂ। ਮੈਂ ਕਿਸੇ ਹੋਰ ਲਈ ਜਵਾਬਦੇਹ ਨਹੀਂ ਹਾਂ। ਪੀਐੱਮਐੱਲ-ਕਿਉ ਵੱਲ ਇਸ਼ਾਰੇ ਨਾਲ ਹਮਲਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਮੈਂ ਪੰਜ ਨਾਲ (ਨੈਸ਼ਨਲ ਅਸੈਂਬਲੀ ’ਚ ਪੰਜ ਮੈਂਬਰ) ਦੇ ਲੋਕਾਂ ’ਚੋਂ ਨਹੀਂ ਹਾਂ ਜਿਹੜੇ ਸਰਕਾਰ ਨੂੰ ਬਲੈਕਮੇਲ ਕਰਨ ’ਚ ਲੱਗੇ ਹਨ। ਦੂਜੇ ਪਾਸੇ ਸਮਾ ਟੀਵੀ ਨੇ ਕਿਹਾ ਕਿ ਐਤਵਾਰ ਨੂੰ ਇਮਰਾਨ ਦੀ ਰਿਹਾਇਸ਼ ’ਤੇ ਬੈਠਕ ’ਚ ਬੇਭਰੋਸਗੀ ਮਤੇ ਖ਼ਿਲਾਫ਼ ਰਣਨੀਤੀ ਤਿਆਰ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਪੀਐੱਮਐੱਲ-ਕਿਊ ਦੇ ਨੇਤਾ ਚੌਧਰੀ ਪਰਵੇਜ਼ ਇਲਾਹੀ ਨਾਲ ਵੀ ਮੁਲਾਕਾਤ ਕਰਨਗੇ।

Related posts

ਟਰੰਪ ਦਾ ‘ਵਨ ਬਿਗ ਬਿਊਟੀਫੁੱਲ ਬਿੱਲ’ ਪਾਸ : ਇਸ ਬਿੱਲ ਵਿੱਚ ਅਜਿਹੀ ਕੀ ਖਾਸ ਗੱਲ ਹੈ ?

admin

ਇਜ਼ਰਾਈਲ-ਈਰਾਨ ਯੁੱਧ ਅਤੇ ਦੁਨੀਆਂ ਦਾ ‘ਪੁਲਿਸਮੈਨ’ !

admin

ਅਮਰੀਕੀ ਸੁਰੱਖਿਆ ਤਰਜੀਹਾਂ ਦੇ ਅਧਾਰ ‘ਤੇ ਅਮਰੀਕਾ ਨੇ ਯੂਕਰੇਨ ਨੂੰ ਫੌਜੀ ਸਹਾਇਤਾ ਰੋਕੀ !

admin