India

ਬੈਂਗਲੁਰੂ ਪੁਲਿਸ ਨੂੰ ਵੱਡੀ ਕਾਮਯਾਬੀ, ਫੂਡ ਡਿਲੀਵਰੀ ਬੁਆਏ ਬਣ ਕੇ ਰਹਿ ਰਿਹਾ ਅੱਤਵਾਦੀ ਗ੍ਰਿਫਤਾਰ; ਅਲਕਾਇਦਾ ’ਚ ਹੋਣ ਵਾਲਾ ਸੀ ਸ਼ਾਮਲ

ਬੈਂਗਲੁਰੂ – ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ’ਚ ਇਕ ਸ਼ੱਕੀ ਅੱਤਵਾਦੀ ਨੂੰ ਗਿ੍ਫਤਾਰ ਕੀਤਾ ਗਿਆ ਹੈ। ਪੁੱਛਗਿੱਛ ’ਚ ਪਤਾ ਲੱਗਾ ਹੈ ਕਿ ਉਹ ਅੱਤਵਾਦੀ ਸੰਗਠਨ ਅਲਕਾਇਦਾ ’ਚ ਸ਼ਾਮਲ ਹੋਣ ਦੀ ਤਿਆਰੀ ਕਰ ਰਿਹਾ ਸੀ। ਪੁਲਿਸ ਨੇ ਸੋਮਵਾਰ ਨੂੰ ਦੱਸਿਆ ਕਿ ਜਾਂਚ ’ਚ ਪਤਾ ਲੱਗਾ ਕਿ ਅਸਾਮ ’ਚ ਰਹਿਣ ਵਾਲਾ ਅਖਤਰ ਹੁਸੈਨ ਦੇਸ਼ ਖਿਲਾਫ ਜਿਹਾਦ ਦਾ ਸਮਰਥਕ ਹੈ। ਪਹਿਲਾਂ ਲਸ਼ਕਰ-ਏ-ਤੋਇਬਾ ਨਾਲ ਇਸ ਦਾ ਸਬੰਧ ਹੋਣ ਦਾ ਸ਼ੱਕ ਸੀ।

ਪੁਲਿਸ ਅਨੁਸਾਰ, ‘ਹੁਸੈਨ ਨੇ ਫੇਸਬੁੱਕ ਵਰਗੇ ਇੰਟਰਨੈੱਟ ਮੀਡੀਆ ਪਲੇਟਫਾਰਮ ਰਾਹੀਂ ਦੁਨੀਆਂ ਭਰ ’ਚ ਬਦਨਾਮ ਕਈ ਅੱਤਵਾਦੀ ਸੰਗਠਨਾਂ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਉਸ ਨੇ ਕਸ਼ਮੀਰ ਜਾ ਕੇ ਅਲਕਾਇਦਾ ਦੇ ਸੰਚਾਲਕ ਨਾਲ ਮੁਲਾਕਾਤ ਕਰਨ ਦੀ ਯੋਜਨਾ ਬਣਾਈ ਸੀ। ਹੁਸੈਨ ਨੂੰ ਐਤਵਾਰ ਦੀ ਰਾਤ ਬੈਂਗਲੁਰੂ ਦੇ ਤਿਲਕਨਗਰ ਇਲਾਕੇ ਤੋਂ ਗਿ੍ਰਫਤਾਰ ਕੀਤਾ ਗਿਆ। ਹੁਸੈਨ ਤੋਂ ਇਲਾਵਾ ਚਾਰ ਹੋਰਨਾਂ ਵਿਅਕਤੀਆਂ ਨੂੰ ਵੀ ਹਿਰਾਸਤ ’ਚ ਲਿਆ ਗਿਆ। ਪੁਲਿਸ ਇਨ੍ਹਾਂ ਸਾਰਿਆਂ ਤੋਂ ਪੁੱਛਗਿੱਛ ਕਰ ਰਹੀ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਹੁਸੈਨ ਬੱਚਿਆਂ ਤੋਂ ਇਲਾਵਾ ਕਿਸੇ ਹੋਰ ਨਾਲ ਗੱਲਬਾਤ ਨਹੀਂ ਕਰਦਾ ਸੀ। ਉਹ ਫੂਡ ਡਲਿਵਰੀ ਬੁਆਏ ਸੀ ਤੇ ਰਾਤ ਨੂੰ ਹੀ ਕੰਮ ਕਰਦਾ ਸੀ। ਬੀਤੇ ਜੂਨ ਮਹੀਨੇ ’ਚ ਅੱਤਵਾਦੀ ਸੰਗਠਨ ਹਿਜਬੁਲ ਮੁਜਾਹਿਦੀਨ ਨਾਲ ਜੁੜੇ ਤਾਲਿਬ ਹੁਸੈਨ ਦੀ ਗਿ੍ਰਫਤਾਰੀ ਤੋਂ ਬਾਅਦ ਬੈਂਗਲੁਰੂ ਦੇ ਅੱਤਵਾਦੀਆਂ ਤੇ ਦੇਸ਼ ਵਿਰੋਧੀ ਤਾਕਤਾਂ ਦਾ ਕੇਂਦਰ ਬਣ ਜਾਣ ’ਤੇ ਬਹਿਸ ਛਿੜੀ ਸੀ।

Related posts

ਗੈਸ ਸਿਲੰਡਰ ਫਟਣ ਨਾਲ ਲੱਗੀ ਅੱਗ, ਮਾਂ ਸਮੇਤ ਤਿੰਨ ਬੱਚੇ ਜਿਊਂਦੇ ਸੜੇ

Bunty

ਮੱਧ ਪ੍ਰਦੇਸ਼ ’ਚ ਖੇਤੀਬਾੜੀ, ਪਸ਼ੂ ਪਾਲਣ ਅਤੇ ਸਹਿਕਾਰੀ ਖੇਤਰਾਂ ’ਚ ਬਹੁਤ ਸੰਭਾਵਨਾਵਾਂ: ਅਮਿਤ ਸ਼ਾਹ

admin

ਸੀਬੀਆਈ ਨੇ ਕਿਹਾ, ਸ਼ੀਨਾ ਬੋਰਾ ਹੱਤਿਆ ਮਾਮਲੇ ਦੀ ਜਾਂਚ ਪੂਰੀ, ਅਦਾਲਤ ਨੇ ਆਪਣੇ ਰੋਜ਼ਨਾਮਚੇ ‘ਚ ਕੀਤਾ ਦਰਜ

Bunty