Bollywood

‘ਬ੍ਰਹਮਾਸਤਰ’ ਨੇ ਛੇਵੇਂ ਦਿਨ ਵੀ ਕੀਤੀ ਖੂਬ ਕਮਾਈ

ਨਵੀਂ ਦਿੱਲੀ – ਰਣਬੀਰ ਕਪੂਰ ਅਤੇ ਆਲੀਆ ਭੱਟ ਦੀ ਫਿਲਮ ‘ਬ੍ਰਹਮਾਸਤਰ’ ਬਾਕਸ ਆਫਿਸ ‘ਤੇ ਚੰਗਾ ਕਾਰੋਬਾਰ ਕਰ ਰਹੀ ਹੈ। ਇਸ ਦੀ ਸਪੀਡ ਨੂੰ ਦੇਖਦੇ ਹੋਏ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਫਿਲਮ 10 ਦਿਨਾਂ ‘ਚ 200 ਕਰੋੜ ਦੇ ਕਲੱਬ ‘ਚ ਸ਼ਾਮਲ ਹੋ ਜਾਵੇਗੀ। ਅਯਾਨ ਮੁਖਰਜੀ ਦੀ ‘ਬ੍ਰਹਮਾਸਤਰ’ ਲਈ ਚੰਗੀ ਖ਼ਬਰ ਇਹ ਹੈ ਕਿ ਇਸ ਹਫਤੇ ਵੀ ਕੋਈ ਵੱਡੀ ਫਿਲਮ ਦੀ ਰਿਲੀਜ਼ ਸਾਹਮਣੇ ਨਹੀਂ ਹੈ। ਜਿਸ ਦਾ ਨਿਸ਼ਚਿਤ ਤੌਰ ‘ਤੇ ਫਾਇਦਾ ਹੋਵੇਗਾ।
ਇਸ ਸ਼ੁੱਕਰਵਾਰ ਨੂੰ ‘ਜਹਾਂ ਚਾਰ ਯਾਰ’ ਤੇ ‘ਸਰੋਜ ਕਾ ਰਿਸ਼ਤਾ’ ਰਿਲੀਜ਼ ਹੋ ਰਹੀ ਹੈ। ਕੋਈ ਵੱਡੀ ਫਿਲਮ ਸਾਹਮਣੇ ਨਾ ਹੋਣ ਕਾਰਨ ਲੋਕਾਂ ਕੋਲ ਬ੍ਰਹਮਾਸਤਰ ਦੇਖਣ ਤੋਂ ਇਲਾਵਾ ਕੋਈ ਹੋਰ ਆਪਸ਼ਨ ਨਹੀਂ ਹੋਵੇਗੀ। ਜਿਸ ਕਾਰਨ ਰਣਬੀਰ-ਆਲੀਆ ਦੀ ਫਿਲਮ ਦਾ ਕੁਲੈਕਸ਼ਨ ਵਧਣ ਦੀ ਉਮੀਦ ਹੈ। ਇਸ ਨਾਲ ‘ਬ੍ਰਹਮਾਸਤਰ’ 10 ਦਿਨਾਂ ਦੇ ਅੰਦਰ ਘਰੇਲੂ ਬਾਕਸ ਆਫਿਸ ‘ਤੇ 200 ਕਰੋੜ ਦਾ ਅੰਕੜਾ ਪਾਰ ਕਰ ਲਵੇਗੀ।

Related posts

ਊਰਵਸ਼ੀ ਰਾਉਤੈਲਾ ਮਿਸ ਟੀਨ ਇੰਡੀਆ 2009 ਦਾ ਖਿਤਾਬ ਵੀ ਜਿੱਤਿਆ

Bunty

ਸਾਈਨਾ ਨੇਹਵਾਲ ਨਾਲ ਵਿਵਾਦਤ ਟਵੀਟ ਤੋਂ ਬਾਅਦ ਐਕਟਰ ਸਿਧਾਰਥ ਨੇ ਮੰਗੀ ਮਾਫ਼ੀ

Bunty

ਸਲਮਾਨ ਖਾਨ ਨੂੰ ਦਿੱਤੀ ਧਮਕੀ ‘ਚ ਸਿਧੇਸ਼ ਕਾਂਬਲੇ ਤੋਂ ਪੁੱਛਗਿੱਛ, ਮੂਸੇਵਾਲਾ ਕਤਲ ਕਾਂਡ ‘ਚ ਵੀ ਹੈ ਕੁਨੈਕਸ਼ਨ

Bunty