India

ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਨੇ ਫਿਰ ਲਗਾਇਆ ਸਹੀ ਨਿਸ਼ਾਨਾ

ਨਵੀਂ ਦਿੱਲੀ – ਭਾਰਤ ਨੇ ਇਕ ਵਾਰ ਫਿਰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ ਹੈ। ਦੋ ਦਿਨ ਪਹਿਲਾਂ ਵੀ ਭਾਰਤ ਨੇ ਇਸ ਦਾ ਟੈਸਟ ਕੀਤਾ ਸੀ। ਰੱਖਿਆ ਅਧਿਕਾਰੀਆਂ ਮੁਤਾਬਕ ਇਸ ਮਿਜ਼ਾਈਲ ਨੇ ਲੰਬੀ ਦੂਰੀ ‘ਤੇ ਸਹੀ ਹਮਲੇ ਕਰਨ ‘ਚ ਆਪਣੇ ਆਪ ਨੂੰ ਸਾਬਤ ਕੀਤਾ ਹੈ। ਇਸ ਮਿਜ਼ਾਈਲ ਨੂੰ ਅੰਡੇਮਾਨ ਤੇ ਨਿਕੋਬਾਰ ਸਾਗਰ ਤੋਂ ਇੱਕ ਬੇਆਬਾਦ ਟਾਪੂ ‘ਤੇ ਲਾਂਚ ਕੀਤਾ ਗਿਆ ਸੀ। ਇਸ ਮਿਜ਼ਾਈਲ ਨੇ ਆਪਣੇ ਨਿਰਧਾਰਤ ਸਥਾਨ ‘ਤੇ ਸਹੀ ਹਮਲਾ ਕੀਤਾ। ਇਸ ਮਿਜ਼ਾਈਲ ਨੂੰ ਬਿਨਾਂ ਵਾਰਹੈੱਡ ਦੇ ਲਾਂਚ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਭਾਰਤੀ ਜਲ ਸੈਨਾ ਨੇ ਸ਼ਨੀਵਾਰ ਨੂੰ ਆਈਐਨਐਸ ਚੇਨਈ ਤੋਂ ਲੰਬੀ ਦੂਰੀ ਦੀ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦਾ ਪ੍ਰੀਖਣ ਕੀਤਾ। ਉਸ ਸਮੇਂ ਇਸ ਨੂੰ ਆਈਐਨਐਸ ਚੇਨਈ ਤੋਂ ਲਾਂਚ ਕੀਤਾ ਗਿਆ ਸੀ, ਜੋ ਕਿ ਪੂਰੀ ਤਰ੍ਹਾਂ ਸਵਦੇਸ਼ੀ ਜਹਾਜ਼ ਹੈ। ਇਸ ਪ੍ਰੀਖਣ ‘ਚ ਵੀ ਮਿਜ਼ਾਈਲ ਨੇ ਨਿਸ਼ਾਨੇ ‘ਤੇ ਸਹੀ ਨਿਸ਼ਾਨਾ ਲਗਾਇਆ। ਇਸ ਮਿਜ਼ਾਈਲ ‘ਚ ਕਈ ਐਡਵਾਂਸ ਫੀਚਰਸ ਸ਼ਾਮਲ ਕੀਤੇ ਗਏ ਹਨ, ਜਿਸ ਕਾਰਨ ਇਸ ਦੀ ਫਾਇਰਪਾਵਰ ‘ਚ ਹੋਰ ਵਾਧਾ ਹੋਇਆ ਹੈ। ਬ੍ਰਹਮੋਸ ਕਰੂਜ਼ ਮਿਜ਼ਾਈਲ ਦੀ ਖਾਸੀਅਤ ਦੀ ਗੱਲ ਕਰੀਏ ਤਾਂ ਇਸ ਦੀ ਰੇਂਜ 400 ਕਿਲੋਮੀਟਰ ਹੈ। ਇਹ 400 ਕਿਲੋਮੀਟਰ ਤਕ ਦੀ ਰੇਂਜ ‘ਤੇ ਬਹੁਤ ਹੀ ਸਟੀਕ ਟੀਚਿਆਂ ਨੂੰ ਮਾਰਨ ਦੇ ਸਮਰੱਥ ਹੁਣ ਵਿਗਿਆਨੀ ਇਸ ਦੀ ਰੇਂਜ ਵਧਾਉਣ ‘ਤੇ ਕੰਮ ਕਰ ਰਹੇ ਹਨ। ਇਸ ਸਬੰਧੀ ਲਗਾਤਾਰ ਜਾਂਚ ਵੀ ਕੀਤੀ ਜਾ ਰਹੀ ਹੈ। ਇਹ ਮਿਜ਼ਾਈਲ ਭਾਰਤ ਤੇ ਰੂਸ ਦੁਆਰਾ ਸਾਂਝੇ ਤੌਰ ‘ਤੇ ਵਿਕਸਤ ਕੀਤੀ ਗਈ ਹੈ ਤੇ ਇਹ ਦੁਨੀਆ ਦੀਆਂ ਸਭ ਤੋਂ ਭਰੋਸੇਮੰਦ ਤੇ ਘਾਤਕ ਮਿਜ਼ਾਈਲਾਂ ਵਿੱਚੋਂ ਇੱਕ ਹੈ। ਇਹ ਮਿਜ਼ਾਈਲ ਲਗਪਗ 8.4 ਮੀਟਰ ਲੰਬੀ ਤੇ ਇਸ ਦੀ ਚੌੜਾਈ ਲਗਪਗ 0.6 ਮੀਟਰ ਹੈ। ਇਹ ਮਿਜ਼ਾਈਲ 2.5 ਟਨ ਤਕ ਦੇ ਪਰਮਾਣੂ ਹਥਿਆਰਾਂ ਨੂੰ ਲਿਜਾਣ ‘ਚ ਵੀ ਸਮਰੱਥ ਹੈ। ਇਸ ਦੀਆਂ ਦੋ ਵੱਡੀਆਂ ਵਿਸ਼ੇਸ਼ਤਾਵਾਂ ਵਿੱਚ ਇਸ ਦੀ ਤੇਜ਼ ਰਫ਼ਤਾਰ ਤੇ ਦੁਸ਼ਮਣ ਤੋਂ ਲੁਕਣਾ ਸ਼ਾਮਲ ਹੈ। ਇਹ ਵਿਸ਼ੇਸ਼ਤਾ ਇਸ ਮਿਜ਼ਾਈਲ ਨੂੰ ਅਚਨਚੇਤ ਅਤੇ ਬਹੁਤ ਘਾਤਕ ਬਣਾਉਂਦੀ ਹੈ। ਭਾਰਤ ਨੇ ਹੁਣ ਤਕ ਨੇਵੀ ਏਅਰਫੋਰਸ ਤੇ ਆਰਮੀ ਲਈ ਵੱਖ-ਵੱਖ ਸੰਸਕਰਣਾਂ ਨੂੰ ਸਫਲਤਾ-ਪੂਰਵਕ ਸ਼ਾਮਲ ਕੀਤਾ ਹੈ। ਇਹ ਮਿਜ਼ਾਈਲ ਹੁਣ ਤਕ ਹਰ ਪ੍ਰੀਖਣ ਵਿੱਚ ਸਫਲ ਸਾਬਤ ਹੋਈ ਹੈ। ਇਸ ਸਾਲ ਫਰਵਰੀ ਵਿੱਚ ਭਾਰਤ ਨੇ ਇਸ ਮਿਜ਼ਾਈਲ ਦਾ ਪ੍ਰੀਖਣ ਕੀਤਾ ਸੀ। ਉਸ ਸਮੇਂ ਇਸ ਮਿਜ਼ਾਈਲ ਨੂੰ ਆਈਐਨਐਸ ਵਿਸ਼ਾਖਾਪਟਨਮ ਤੋਂ ਲਾਂਚ ਕੀਤਾ ਗਿਆ ਸੀ।

Related posts

2047 ਵਿੱਚ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ ਤਾਂ ਇੱਕ ‘ਵਿਕਸਤ ਭਾਰਤ’ ਹੋਵੇਗਾ : ਮੋਦੀ

admin

GST 2.0 ਦਾ ਪ੍ਰਭਾਵ: 41% ਭਾਰਤੀਆਂ ਵਲੋਂ ਜਲਦੀ ਕਾਰ ਖਰੀਦਣ ਦੀ ਯੋਜਨਾ

admin

ਸੰਯੁਕਤ ਰਾਸ਼ਟਰ 2025 ਦੀ ਨਹੀਂ, 1945 ਦੀਆਂ ਹਕੀਕਤਾਂ ਨੂੰ ਦਰਸਾਉਂਦਾ ਹੈ: ਐਸ. ਜੈਸ਼ੰਕਰ

admin