International

ਬੰਗਲਾਦੇਸ਼ ‘ਚ ਕਿਸ਼ਤੀ ਪਲਟਣ ਕਰਕੇ 60 ਲੋਕਾਂ ਦੀ ਮੌਤ

ਢਾਕਾ – ਬੰਗਲਾਦੇਸ਼ ਦੇ ਪੰਚਗੜ੍ਹ ਵਿੱਚ ਐਤਵਾਰ ਨੂੰ ਕਿਸ਼ਤੀ ਪਲਟਣ ਕਾਰਨ ਹੁਣ ਤਕ 60 ਲੋਕਾਂ ਦੀ ਮੌਤ ਹੋ ਗਈ ਹੈ। ਐਤਵਾਰ ਨੂੰ ਮਰਨ ਵਾਲਿਆਂ ਦੀ ਗਿਣਤੀ 26 ਸੀ, ਜੋ ਹੁਣ ਵਧ ਗਈ ਹੈ। ਡੇਲੀ ਸਟਾਰ ਨੇ ਵਧੀਕ ਡਿਪਟੀ ਕਮਿਸ਼ਨਰ ਦੇ ਹਵਾਲੇ ਨਾਲ ਕਿਹਾ ਕਿ ਦੀਪਾਂਕਰ ਰਾਏ ਨੇ ਮਰਨ ਵਾਲਿਆਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ। ਮਰਨ ਵਾਲਿਆਂ ਵਿੱਚ 25 ਔਰਤਾਂ ਅਤੇ 13 ਬੱਚੇ ਸ਼ਾਮਲ ਹਨ। ਇਹ ਸਾਰੇ ਲੋਕ ਇੱਕ ਕਿਸ਼ਤੀ ਵਿੱਚ ਸਵਾਰ ਹੋ ਕੇ ਮਹਾਲਿਆ (ਤਿਉਹਾਰ) ਮਨਾਉਣ ਲਈ ਬੋਦੇਸ਼ਵਰੀ ਮੰਦਰ ਜਾ ਰਹੇ ਸਨ।ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਐਤਵਾਰ ਦੁਪਹਿਰ ਨੂੰ ਮਾਰੀਆ ਯੂਨੀਅਨ ਦੇ ਔਲੀਆ ਘਾਟ ਤੋਂ ਕਿਸ਼ਤੀ ਪਲਟਣ ਦੀ ਸੂਚਨਾ ਮਿਲੀ। ਇਸ ਘਟਨਾ ਦੀ ਪੁਸ਼ਟੀ ਪੰਜਗੜ੍ਹ ਦੇ ਡਿਪਟੀ ਕਮਿਸ਼ਨਰ ਜ਼ਹੀਰੁਲ ਇਸਲਾਮ ਨੇ ਕੀਤੀ।ਦੱਸਿਆ ਜਾ ਰਿਹਾ ਹੈ ਕਿ ਕਿਸ਼ਤੀ ਪਲਟਣ ਤੋਂ ਬਾਅਦ ਗੋਤਾਖ਼ੋਰਾਂ ਦੀ ਟੀਮ ਲਾਸ਼ਾਂ ਦੀ ਭਾਲ ਅਤੇ ਬਚਾਅ ਲਈ ਨਦੀ ‘ਤੇ ਖੋਜ਼ ਕਰਨ ‘ਚ ਲੱਗੀ ਹੋਈ ਸੀ। ਇਸ ਬਚਾਅ ਕਾਰਜ ਨੂੰ ਦੇਖਣ ਲਈ ਨਦੀ ਦੇ ਕੰਢੇ ਹਜ਼ਾਰਾਂ ਲੋਕ ਇਕੱਠੇ ਹੋ ਗਏ।

Related posts

ਅਮਰੀਕੀ ਆਗੂਆਂ ਦੇ ਬਿਆਨ ਨਾਲ ਭੜਕੇ ਇਮਰਾਨ ਬੋਲੇ

Bunty

ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੌਰਾਨ 878 ਪੱਤਰਕਾਰਾਂ ‘ਤੇ ਹਮਲੇ ਹੋਏ !

admin

ਪੁਤਿਨ ਦੀ ਕਾਰ ‘ਤੇ ਹਮਲਾ

Bunty