India

ਬੱਸ ਤੇ ਟਰੱਕ ਦੀ ਭਿਆਨਕ ਟੱਕਰ ‘ਚ 12 ਲੋਕਾਂ ਦੀ ਮੌਤ; 32 ਜ਼ਖ਼ਮੀ

ਨਵੀਂ ਦਿੱਲੀ – ਬਾਰਾਬੰਕੀ ‘ਚ ਕਿਸਾਨ ਪੰਥ ਦੇ ਆਊਟਰ ਰਿੰਗ ਰੋਡ ‘ਤੇ ਇਕ ਵੱਡੇ ਹਾਦਸੇ ਦੀ ਸੂਚਨਾ ਮਿਲੀ ਹੈ। ਟਰੱਕ ਨਾਲ ਬੱਸ ਦੀ ਭਿਆਨਕ ਟੱਕਰ ਹੋਣ ਨਾਲ ਲਗਪਗ 12 ਲੋਕਾਂ ਦੀ ਮੌਤ ਹੋ ਗਈ ਤੇ 32 ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਮੌਕੇ ‘ਤੇ ਹਫੜਾ-ਤਫੜੀ ਦਾ ਮਾਹੌਲ ਹੈ। ਪੁਲਿਸ ਤੇ ਸਥਾਨਕ ਲੋਕ ਰਾਹਤ ਤੇ ਬਚਾਅ ਕੰਮ ‘ਚ ਲੱਗੇ ਹਨ। ਹਾਦਸਾ ਨਗਰ ਕੋਤਵਾਲੀ ਦੀ ਮਾਤੀ ਪੁਲਿਸ ਚੌਕੀ ਦੇ ਬਬੁਰੀ ਪਿੰਡ ਕੋਲ ਹੋਇਆ। ਦੱਸਿਆ ਜਾ ਰਿਹਾ ਹੈ ਕਿ ਗਾਂ ਨੂੰ ਬਚਾਉਣ ਸਮੇਂ ਬੱਸ ਦੀ ਟੱਕਰ ਟਰੱਕ ਨਾਲ ਹੋ ਗਈ। ਹਾਦਸੇ ‘ਚ 12 ਦੀ ਮੌਤ ਤੇ 32 ਦੇ ਕਰੀਬ ਲੋਕਾਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਹੋਈ ਹੈ। ਟਰੱਕ ਤੇ ਬੱਸ ਦੀ ਆਹਮੋ-ਸਾਹਮਣੇ ਭਿਆਨਕ ਟੱਕਰ ਹੋਈ। ਹਾਦਸੇ ‘ਚ ਬੱਸ ਦਾ ਇਕ ਪੂਰਾ ਹਿੱਸਾ ਬੁਰੀ ਤਰ੍ਹਾਂ ਨਾਲ ਟੁੱਟ ਗਿਆ। ਜ਼ਖ਼ਮੀਆਂ ਨੂੰ ਨੇੜੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਮੌਕੇ ‘ਤੇ ਪੁਲਿਸ ਸੁਪਰਡੈਂਟ ਯਮੁਨਾ ਪ੍ਰਸਾਦ ਨੇ ਜ਼ਿਲ੍ਹਾ ਹਸਪਤਾਲ ਪਹੁੰਚ ਕੇ ਜ਼ਖ਼ਮੀਆਂ ਦਾ ਹਾਲ ਪੁੱਛਿਆ। ਬੱਸ ਦਿੱਲੀ ਤੋਂ ਬਹਿਰਾਈਚ ਜਾ ਰਹੀ ਸੀ। ਬੱਸ ‘ਚ 60 ਤੋਂ 70 ਯਾਤਰੀ ਸਵਾਰ ਸੀ।

Related posts

ਮੋਦੀ ਜਲਦ ਕਰਨਗੇ ਅਮਰੀਕਾ ਦਾ ਦੌਰਾ, ਅਫ਼ਗਾਨ ਸੰਕਟ ’ਤੇ ਬਾਇਡਨ ਨਾਲ ਹੋ ਸਕਦੀ ਹੈ ਚਰਚਾ

Bunty

ਕੇਂਦਰੀ ਗ੍ਰਹਿ ਮੰਤਰਾਲੇ ਨੇ ਸੈਂਟਰ ਫਾਰ ਪਾਲਿਸੀ ਰਿਸਰਚ ਦੀ ਐਫ.ਸੀ.ਆਰ.ਏ. ਰਜਿਸਟਰੇਸ਼ਨ ਰੱਦ ਕੀਤੀ

Bunty

ਮੌਸਮ ਵਿਭਾਗ ਵੱਲੋਂ ਭਵਿੱਖਬਾਣੀ ਪੂਰੇ ਦੇਸ਼ ’ਚ ਮੀਂਹ ਸਬੰਧੀ ਆਰੇਂਜ ਤੇ ਯੈਲੋ ਅਲਰਟ ਜਾਰੀ

Bunty