India

ਭਾਜਪਾ ਨੇ ਨੁਪੁਰ ਸ਼ਰਮਾ ਤੇ ਨਵੀਨ ਜਿੰਦਲ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਕੀਤਾ ਮੁਅੱਤਲ

ਨਵੀਂ ਦਿੱਲੀ – ਭਾਰਤੀ ਜਨਤਾ ਪਾਰਟੀ (BJP) ਨੇ ਐਤਵਾਰ ਨੂੰ ਵੱਡਾ ਫ਼ੈਸਲਾ ਕੀਤਾ। ਭਾਜਪਾ ਨੇ ਨੂਪੁਰ ਸ਼ਰਮਾ (Nupur Sharma) ਤੇ ਨਵੀਨ ਜਿੰਦਲ (Naveen Jindal) ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਭਾਜਪਾ ਤਰਜ਼ਮਾਨ ਨੁਰੁਪਰ ਸ਼ਰਮਾ ਬੀਤੇ ਕੁਝ ਸਮੇਂ ਤੋਂ ਵਿਵਾਦਾਂ ‘ਚ ਘਿਰੀ ਹੋਈ ਹੈ। ਉਨ੍ਹਾਂ ਵੱਲੋਂ ਪੈਗੰਬਰ ਮੁਹੰਮਦ ਖਿਲਾਫ਼ ਕਥਿਤ ਤੌਰ ‘ਤੇ ਕੀਤੀ ਗਈ ਵਿਵਾਦਤ ਟਿੱਪਣੀ ਦਾ ਮਾਮਲਾ ਇੰਨਾ ਖਿੱਚਿਆ ਗਿਆ ਕਿ ਆਖ਼ਰਕਾਰ, ਭਾਜਪਾ ਨੇ ਉਨ੍ਹਾਂ ਦੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਵਾਪਸ ਲੈ ਲਈ। ਭਾਜਪਾ ਦੀ ਸੈਂਟਰਲ ਡਿਸਿਪਲਨਰੀ ਕਮੇਟੀ (Central Disciplinary Committee) ਨੇ ਨੁਪੁਰ ਸ਼ਰਮਾ ਦੇ ਵਿਚਾਰਾਂ ਦਾ ਹਵਾਲਾ ਦਿੰਦੇ ਹੋਏ ਵੱਖ-ਵੱਖ ਮਾਮਲਿਆਂ ‘ਤੇ ਪਾਰਟੀ ਦੀ ਸਥਿਤੀ ਦੇ ਉਲਟ ਉਨ੍ਹਾਂ ਨੂੰ ਤੁਰੰਤ ਪ੍ਰਭਾਨ ਨਾਲ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਹੈ।
ਪਾਰਟੀ ਨੇ ਦਿੱਲੀ ਮੀਡੀਆ ਦੇ ਮੁਖੀ ਨਵੀਨ ਕੁਮਾਰ ਜਿੰਦਲ ਨੂੰ ਵੀ ਪਾਰਟੀ ਤੋਂ ਇਹ ਕਹਿੰਦੇ ਹੋਏ ਬਰਖ਼ਾਸਤ ਕਰ ਦਿੱਤਾ ਕਿ ਸੋਸ਼ਲ਼ ਮੀਡੀਆ ‘ਤੇ ਉਨ੍ਹਾਂ ਦੇ ਵਿਚਾਰ ਫ਼ਿਰਕੂ ਸਦਭਾਵ ਨੂੰ ਵਿਗਾੜਦੇ ਹਨ ਤੇ ਇਸ ਦੀਆਂ ਮੌਲਿਕ ਮਾਨਤਾਵਾਂ ਦੀ ਉਲੰਘਣਾ ਕਰਦੇ ਹਨ। ਪ੍ਰਧਾਨ ਆਦੇਸ਼ ਗੁਪਤਾ ਦੇ ਇਕ ਪੱਤਰ ਵਿਚ ਕਿਹਾ ਗਿਆ ਹੈ ਕਿ ਤੁਹਾਡੀ ਮੈਂਬਰਸ਼ਿਪ ਤੁਰੰਤ ਸਮਾਪਤ ਕੀਤੀ ਜਾਂਦੀ ਹੈ ਤੇ ਤੁਹਾਨੂੰ ਪਾਰਟੀ ‘ਚੋਂ ਕੱਢਿਆ ਜਾਂਦਾ ਹੈ।

Related posts

ਮਾਤਾ ਵੈਸ਼ਨੋ ਦੇਵੀ ਮੰਦਰ ਨੇੜੇ ਤ੍ਰਿਕੁਟਾ ਪਹਾੜੀਆਂ ਦੇ ਜੰਗਲਾਂ ‘ਚ ਲੱਗੀ ਭਿਆਨਕ ਅੱਗ

Bunty

ਪਟਿਆਲਾ ਤੋਂ ‘ਆਪ’ ਦੇ ਸਾਬਕਾ ਸਾਂਸਦ ਧਰਮਵੀਰ ਗਾਂਧੀ ਕਾਂਗਰਸ ’ਚ ਸ਼ਾਮਲ

Bunty

ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 102 ਕਰੋੜ ਤੋਂ ਜ਼ਿਆਦਾ ਕੋਰੋਨਾ ਵੈਕਸੀਨ ਦੀ ਡੋਜ਼ ਕਰਵਾਈ ਗਈ ਉਪਲਬਧ

Bunty