International

ਭਾਰਤੀ-ਅਮਰੀਕੀਆਂ ਨੇ ਕਮਲਾ ਹੈਰਿਸ ਦੀ ਮੁਹਿੰਮ ਲਈ ‘ਦਿ ਦੇਸੀ ਪ੍ਰੈਜ਼ੀਡੈਂਟ’ਲਾਂਚ ਕੀਤੀ ਵੈੱਬਸਾਈਟ

ਸ਼ਿਕਾਗੋ (ਭਾਸ਼ਾ) – ਡੈਮੋਕ੍ਰੇਟਿਕ ਪਾਰਟੀ ਵਲੋਂ ਕਮਲਾ ਹੈਰਿਸ ਨੂੰ ਅਮਰੀਕੀ ਰਾਸ਼ਟਰਪਤੀ ਚੋਣ ਲਈ ਉਮੀਦਵਾਰ ਐਲਾਨੇ ਜਾਣ ਤੋਂ ਉਤਸ਼ਾਹਿਤ ਭਾਰਤੀ-ਅਮਰੀਕੀਆਂ ਦੇ ਇਕ ਸਮੂਹ ਨੇ ਉਪ ਰਾਸ਼ਟਰਪਤੀ ਦੇ ਚੋਣ ਪ੍ਰਚਾਰ ਲਈ ਇਕ ਨਵੀਂ ਵੈੱਬਸਾਈਟ- ‘ਦਿ ਦੇਸੀ ਪ੍ਰੈਜ਼ੀਡੈਂਟ’ ਲਾਂਚ ਕੀਤੀ ਹੈ, ਜਿਸ ਦੀ ਟੈਗਲਾਈਨ “ਕਮਲਾ ਕੇ ਸਾਥ” ਵਜੋਂ ਰੱਖੀ ਗਈ ਹੈ। ਹੈਰਿਸ ਦੀ ਮਾਂ ਮੂਲ ਰੂਪ ਵਿੱਚ ਚੇਨਈ ਦੀ ਸੀ ਜੋ ਬਾਅਦ ਵਿੱਚ ਅਮਰੀਕਾ ਆਵਾਸ ਕਰ ਗਈ, ਜਦੋਂ ਕਿ ਉਸਦੇ ਪਿਤਾ ਜਮੈਕਾ ਤੋਂ ਅਮਰੀਕਾ ਆਏ। ਭਾਰਤੀ-ਅਮਰੀਕੀ ਲੋਕ ਬਹੁਤ ਉਤਸ਼ਾਹਿਤ ਹਨ ਕਿ ਉਨ੍ਹਾਂ ਦੇ ਭਾਈਚਾਰੇ ਦੇ ਕਿਸੇ ਵਿਅਕਤੀ ਨੂੰ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਐਲਾਨਿਆ ਗਿਆ ਹੈ। ਵੈੱਬਸਾਈਟ ‘ਤੇ ਕਿਹਾ ਗਿਆ ਹੈ, “ਆਉਣ ਵਾਲੇ ਮਹੀਨੇ ਬਹੁਤ ਰੋਮਾਂਚਕ ਹੋਣਗੇ ਅਤੇ ਅਸੀਂ ਵਾਅਦਾ ਕਰਦੇ ਹਾਂ ਕਿ ਇਕੱਠੇ ਅਸੀਂ ਇਤਿਹਾਸ ਰਚਾਂਗੇ। ਤੁਹਾਡਾ ਸਮਰਥਨ ਅਤੇ ਭਾਗੀਦਾਰੀ ਸਾਡੀ ਸਫਲਤਾ ਲਈ ਬਹੁਤ ਮਹੱਤਵ ਰੱਖਦੀ ਹੈ।” ਇੰਡੀਅਨ ਅਮਰੀਕਨ ਇਮਪੈਕਟ ਫੰਡ ਦੀ ਪਹਿਲਕਦਮੀ ‘ਦਿ ਦੇਸੀ ਪ੍ਰੈਜ਼ੀਡੈਂਟ’ ਨੇ “ਕਮਲਾ ਦੇ ਨਾਲ: ਵੋਟ ਕਮਲਾ” ਦੀ ਇੱਕ ਟੀ-ਸ਼ਰਟ ਜਾਰੀ ਕੀਤੀ ਹੈ ਜੋ ਸੋਸ਼ਲ ਮੀਡੀਆ ‘ਤੇ ਉਪਲਬਧ ਹੈ

Related posts

ਅਫ਼ਗਾਨਿਸਤਾਨ ‘ਚ ਫੈਲ ਸਕਦੀ ਹੈ ਭੁੱਖਮਰੀ !

Bunty

ਸ਼ੀਆ ਨੇਤਾ ਅਲ-ਸਦਰ ਨੇ ਨਿਆਂਪਾਲਿਕਾ ਨੂੰ ਅਗਲੇ ਹਫ਼ਤੇ ਤਕ ਸੰਸਦ ਭੰਗ ਕਰਨ ਦੀ ਕੀਤੀ ਮੰਗ

Bunty

10 ਕਰੋੜ ਗਾਹਕਾਂ ਦਾ ਡਾਟਾ ਹੈਕ ਕਰਨ ਦੇ ਮਾਮਲੇ ‘ਚ AWS ਦੀ ਸਾਬਕਾ ਇੰਜੀਨੀਅਰ ਦੋਸ਼ੀ ਸਾਬਤ

Bunty