International

ਭਾਰਤੀ ਅਰਥਵਿਵਸਥਾ ਦੀ ਮੁਰੀਦ ਇਸ ਸਮੇਂ ਪੂਰੀ ਦੁਨੀਆ ਦਮਦਾਰ ਹੈ ਭਾਰਤ ਦਾ ਘਰੇਲੂ ਬਾਜ਼ਾਰ ; ਅਜੇ ਬੰਗਾ

ਵਾਸ਼ਿੰਗਟਨ – ਭਾਰਤੀ ਅਰਥਵਿਵਸਥਾ ਦੀ ਮੁਰੀਦ ਇਸ ਸਮੇਂ ਪੂਰੀ ਦੁਨੀਆ ਹੈ। ਸਭ ਤੋਂ ਵੱਡਾ ਖਪਤਕਾਰ ਬਾਜ਼ਾਰ ਤੇ ਸਭ ਤੋਂ ਤੇਜ਼ ਵਾਧਾ ਦਰ ਨੇ ਭਾਰਤ ਨੂੰ ਲੈ ਕੇ ਪੂਰੀ ਦੁਨੀਆ ਦਾ ਨਜ਼ਰੀਆ ਬਦਲ ਦਿੱਤਾ ਹੈ। ਅਮਰੀਕਾ ਦੇ ਸਭ ਤੋਂ ਕਰੀਬੀ ਮੰਨੇ ਜਾਣ ਵਾਲੇ ਵਿਸ਼ਵ ਬੈਂਕ ਨੇ ਵੀ ਹੁਣ ਭਾਰਤ ਦੀ ਸ਼ਾਨ ’ਚ ਸੋਹਲੇ ਗਾਉਣੇ ਸ਼ੁਰੂ ਕਰ ਦਿੱਤੇ ਹਨ। ਦੁਨੀਆ ਦੇ ਇਸ ਸਭ ਤੋਂ ਵੱਡੇ ਕਰਜ਼ਦਾਤਾ ਨੇ ਕਿਹਾ ਕਿ ਭਾਰਤ ਅਜੇ ਗਲੋਬਲ ਆਰਥਿਕਤਾ ਦੇ ਮੁਕਾਬਲੇ ਕਾਫੀ ਅੱਗੇ ਹੈ ਤੇ ਇੱਥੋਂ ਤੱਕ ਪੁੱਜਣ ਲਈ ਉਸ ਨੇ ਕਈ ਵੱਡੇ ਬਦਲਾਅ ਕੀਤੇ ਹਨ ਤੇ ਕਈ ਨਵੀਂ ਨੀਤੀਆਂ ਨੂੰ ਜਨਮ ਦਿੱਤਾ ਹੈ।ਵਿਸ਼ਵ ਬੈਂਕ ਦੇ ਪ੍ਰਧਾਨ ਅਜੇ ਬੰਗਾ ਨੇ ਕਿਹਾ ਕਿ ਗਲੋਬਲ ਅਰਥਵਿਵਸਥਾ ’ਚ ਭਾਰਤ ਦੀ ਵਾਧਾ ਦਰ ਸਭ ਤੋਂ ਚਮਕਦਾਰ ਹਿੱਸਿਆਂ ’ਚੋਂ ਇਕ ਹੈ। ਉਨ੍ਹਾਂ ਕਿਹਾ ਕਿ ਇਸ ’ਚ ਕੋਈ ਸ਼ੱਕ ਨਹੀਂ ਕਿ ਭਾਰਤ ਦੀ ਵਾਧਾ ਦਰ ਗਲੋਬਲ ਅਰਥਵਿਵਸਥਾ ਦੇ ਸਭ ਤੋਂ ਚਮਕਦਾਰ ਹਿੱਸਿਆਂ ’ਚੋਂ ਇਕ ਹੈ। ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਮਾਹੌਲ ’ਚ 6 ਤੋਂ 7 ਫੀਸਦੀ ਤੇ ਉਸ ਤੋਂ ਜ਼ਿਆਦਾ ਦੀ ਦਰ ਨਾਲ ਵਾਧਾ ਕਰ ਸਕਣਾ ਤੁਹਾਨੂੰ ਦਿਖਾਉਂਦਾ ਹੈ ਕਿ ਉਨ੍ਹਾਂ ਨੇ ਉੱਥੋਂ ਤੱਕ ਪੁੱਜਣ ਲਈ ਕਈ ਵੱਡੇ ਕਦਮ ਉਠਾਏ ਹਨ।ਬੰਗਾ ਨੇ ਕਿਹਾ ਕਿ ਭਾਰਤ ਨੇ ਇਹ ਵਾਧਾ ਕਿਸੇ ਦੂਜੇ ਦੇ ਸਹਾਰੇ ਨਹੀਂ, ਸਗੋਂ ਆਪਣੇ ਦਮ ’ਤੇ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ’ਚ ਹੋਇਆ ਜ਼ਿਆਦਾਤਰ ਵਾਧਾ ਘਰੇਲੂ ਬਾਜ਼ਾਰ ਦੇ ਦਮ ’ਤੇ ਸੰਭਵ ਹੋ ਸਕਿਆ ਹੈ, ਜੋ ਕੁਝ ਮਾਅਨਿਆਂ ’ਚ ਇਕ ਚੰਗਾ ਸੰਕੇਤ ਹੈ। ਵਿਸ਼ਵ ਬੈਂਕ ਦੀ ਮੈਨੇਜਿੰਗ ਡਾਇਰੈਕਟਰ (ਆਪ੍ਰੇਸ਼ਨਜ਼) ਏਨਾ ਬਰਡੇ ਨੇ ਕਿਹਾ ਕਿ ਭਾਰਤੀ ਬੈਂਕ ਵਾਧੇ ਨੂੰ ਰੋਜ਼ਗਾਰ ਤੇ ਟਿਕਾਊ ਵਿਕਾਸ ’ਚ ਬਦਲਣ ’ਚ ਸਰਕਾਰ ਦੀ ਸਹਾਇਤਾ ਕਰ ਰਹੇ ਹਨ। ਵਰਲਡ ਬੈਂਕ ਤੇ ਆਈ. ਐੱਮ. ਐੱਫ. ਵੱਲੋਂ ਇਸ ਤਰ੍ਹਾਂ ਦੇ ਬਿਆਨ ਤੇ ਭਾਰਤੀ ਅਰਥਵਿਵਸਥਾ ਦੀ ਰੇਟਿੰਗ ’ਚ ਸੁਧਾਰ ਕੀਤੇ ਜਾਣ ਨਾਲ ਗਲੋਬਲ ਨਿਵੇਸ਼ਕਾਂ ’ਤੇ ਪਾਜ਼ੇਟਿਵ ਅਸਰ ਪੈਂਦਾ ਹੈ, ਜਿਸ ਦਾ ਫਾਇਦਾ ਯਕੀਨੀ ਤੌਰ ’ਤੇ ਭਾਰਤੀ ਅਰਥਵਿਵਸਥਾ ਤੇ ਬਾਜ਼ਾਰ ਨੂੰ ਮਿਲੇਗਾ।

Related posts

ਟਰੰਪ ਦਾ ‘ਗ੍ਰੈਂਡ ਪ੍ਰੋਜੈਕਟ’ : ਕਿਹੋ ਜਿਹਾ ਹੋਵੇਗਾ ‘ਹਾਈਟੈੱਕ ਬੰਕਰ’ ਤੇ ਆਲੀਸ਼ਾਨ ‘ਬਾਲਰੂਮ’ ?

admin

ਇਟਲੀ ‘ਚ 2 ਸਿੱਖਾਂ ਦੇ ਕਤਲ ਤੋਂ ਬਾਅਦ ਵਿਸਾਖੀ ਸਬੰਧੀ ਨਗਰ ਕੀਰਤਨ ਪ੍ਰੋਗ੍ਰਾਮ ਰੱਦ !

admin

ਬਿਨਾਂ ਪਰਮਿਟ ਹੱਜ ਕਰਨ ‘ਤੇ 25 ਲੱਖ ਰੁਪਏ ਜੁਰਮਾਨਾ ਹੋ ਸਕਦਾ !

admin