India

ਭਾਰਤੀ ਜਹਾਜ਼ਾਂ ਤੇ ਹਵਾਈ ਅੱਡਿਆਂ ’ਚ ਭਾਰਤੀ ਸੰਗੀਤ ਹੀ ਵਜਾਉਣ ਦਾ ਸੁਝਾਅ

ਨਵੀਂ ਦਿੱਲੀ – ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜਿਓਤੀਰਾਦਿੱਤਿਆ ਸਿੰਧੀਆ ਕੋਲ ਭਾਰਤੀ ਏਅਰਲਾਈਨਜ਼ ਦੀਆਂ ਸਾਰੀਆਂ ਉਡਾਣਾਂ ਤੇ ਦੇਸ਼ ਦੇ ਹਵਾਈ ਅੱਡਿਆਂ ’ਤੇ ਭਾਰਤੀ ਸੰਗੀਤ ਵਜਾਉਣਾ ਲਾਜ਼ਮੀ ਕਰਨ ਦਾ ਸੁਝਾਅ ਆਇਆ ਹੈ। ਭਾਰਤੀ ਸੰਸਕ੍ਰਿਤੀ ਸਬੰਧ ਕੌਂਸਲ (ਆਈਸੀਸੀਆਰ) ਤੇ ਸੰਗੀਤਕਾਰਾਂ ਨੇ ਕੇਂਦਰ ਸਰਕਾਰ ਨੂੰ ਇਹ ਅਪੀਲ ਕੀਤੀ ਹੈ। ਉਨ੍ਹਾਂ ਦਾ ਤਰਕ ਹੈ ਕਿ ਦੇਸ਼ ਦੀਆਂ ਰਵਾਇਤਾਂ ਨੂੰ ਬਲ ਮਿਲੇਗਾ ਤੇ ਲੋਕਾਂ ਨਾਲ ਭਾਵਨਾਤਮਕ ਜੁੜਾਅ ਵਧੇਗਾ।ਇਸ ਸਬੰਧੀ ਆਈਸੀਸੀਆਰ ਦੇ ਮੁਖੀ ਵਿਨੈ ਸਹਸਤਰਬੁੱਧੇ ਤੇ ਹੋਰਨਾਂ ਵੱਲੋਂ ਕੇਂਦਰੀ ਮੰਤਰੀ ਸਿੰਧੀਆ ਨੂੰ ਵੀਰਵਾਰ ਨੂੰ ਇਕ ਪੱਤਰ ਸੌਂਪਿਆ ਗਿਆ ਹੈ। ਪੱਤਰ ’ਚ ਕਿਹਾ ਗਿਆ ਹੈ ਕਿ ਭਾਰਤ ਦੀਆਂ ਏਅਰਲਾਈਨਾਂ ’ਚ ਅਤੇ ਏਅਰਪੋਰਟ ’ਤੇ ਭਾਰਤੀ ਸ਼ਾਸਤਰੀ ਸੰਗੀਤ ਜਾਂ ਸੁਗਮ ਸੰਗੀਤ ਜਾਂ ਸਾਜ਼ ਵਜਾਉਣ ਨਾਲ ਲੋਕਾਂ ਦਾ ਆਪਣੀ ਸੰਸਕ੍ਰਿਤੀ ਨਾਲ ਜੁੜਾਅ ਹੋਵੇਗਾ। ਸਹਸਤਰਬੁੱਧੇ ਨੇ ਕੇਂਦਰੀ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਦੱਸਿਆ ਕਿ ਉਨ੍ਹਾਂ ਨੇ ਇਸ ਸੁਝਾਅ ’ਤੇ ਵਿਚਾਰ ਕਰਨ ਨੂੰ ਲੈ ਕੇ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਦੇ ਮਨ ਦੀ ਗੱਲ ਆਪਣੇ ਸੁਝਾਅ ਦੇ ਰੂਪ ’ਚ ਉਨ੍ਹਾਂ ਦੇ ਸਾਹਮਣੇ ਰੱਖੀ ਹੈ। ਇਸ ਬੈਠਕ ’ਚ ਮਾਲਿਨੀ ਅਵਸਥੀ, ਵਾਸਿਫੁਦੀਨ ਡਾਗਰ, ਸੰਜੀਵ ਅਭਯੰਕਰ ਜਿਹੇ ਗਾਇਕ ਵੀ ਮੌਜੂਦ ਸਨ।ਦੱਸਿਆ ਜਾਂਦਾ ਹੈ ਕਿ ਕੇਂਦਰੀ ਮੰਤਰੀ ਨੇ ਭਾਰਤੀ ਸੰਗੀਤ ਨੂੰ ਬੜਾਵਾ ਦੇਣ ਲਈ ਸਾਹਿਤ ਮਹਾਉਤਸਵ ਵਾਂਗ ਸੰਗੀਤ ਮਹਾਉਤਸਵ ਵੀ ਕਰਵਾਉਣ ਦਾ ਸੁਝਾਅ ਦਿੱਤਾ ਹੈ।ਭਾਰਤੀ ਫਲਾਈਟਾਂ ਤੇ ਹਵਾਈ ਅੱਡਿਆਂ ’ਤੇ ਭਾਰਤੀ ਸੰਗੀਤ ਵਜਾਉਣ ਸਬੰਧੀ ਗਾਇਕ ਤੇ ਸੰਗੀਤ ਨਿਰਦੇਸ਼ਕ ਕੌਸ਼ਲ ਇਨਾਮਦਾਰ ਨੇ ਕਿਹਾ ਇਹ ਵਿਚਾਰ ਸਿਰਫ਼ ਸੰਗੀਤ ਨੂੰ ਬੜਾਵਾ ਦੇਣ ਦੇ ਵਿਸ਼ੇ ’ਚ ਨਹੀਂ, ਬਲਕਿ ਭਾਰਤੀਅਤਾ ਦਾ ਵੀ ਹੈ। ਫਿਲਮਾਂ ’ਚ ਸੰਗੀਤ ਦੇਣ ਵਾਲੇ ਅਨੁ ਮਲਿਕ ਨੇ ਵੀ ਇਸ ਵਿਚਾਰ ਦਾ ਸਵਾਗਤ ਕੀਤਾ ਹੈ।

Related posts

ਆਗਰਾ ਦੇ ਤਾਜ ਮਹਿਲ ਦੇ 20 ਕਮਰੇ ਖੋਲ੍ਹਣ ਦੀ ਮੰਗ ‘ਤੇ ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ‘ਚ 12 ਨੂੰ ਸੁਣਵਾਈ

Bunty

ਕਰਨਾਲ ‘ਚ ਲਾਠੀਚਾਰਜ ‘ਚ ਜ਼ਖ਼ਮੀ ਕਿਸਾਨਾਂ ਨੂੰ ਮਿਲੇ ਟਿਕੈਤ

Bunty

PM ਨੇ ਕਿਹਾ- ‘ਭਾਰਤ ‘ਤੇ ਮਾਂ ਕਾਲੀ ਦੀ ਅਸੀਮ ਕਿਰਪਾ’, ਪੋਸਟਰ ਵਿਵਾਦ ਤੇ TMC MP ਮਹੂਆ ਮੋਇਤਰਾ ਦੀ ਬਿਆਨਬਾਜ਼ੀ ਨਾਲ ਜੋੜਿਆ ਜਾ ਰਿਹਾ ਸੰਦਰਭ

Bunty