Sport

ਭਾਰਤੀ ਮਰਦ ਟੀਮ ਨੂੰ ਚੀਨ ਨੇ 3-0 ਨਾਲ ਹਰਾਇਆ

ਚੇਂਗਦੂ – ਭਾਰਤੀ ਮਰਦ ਟੀਮ ਦੇ ਵੀਰਵਾਰ ਨੂੰ ਇੱਥੇ ਪ੍ਰਰੀ ਕੁਆਰਟਰ ਫਾਈਨਲ ਵਿਚ ਚੀਨ ਹੱਥੋਂ ਹਾਰਨ ਨਾਲ ਵਿਸ਼ਵ ਟੇਬਲ ਟੈਨਿਸ ਚੈਂਪੀਅਨਸ਼ਿਪ ਵਿਚ ਭਾਰਤੀ ਮੁਹਿੰਮ ਖ਼ਤਮ ਹੋ ਗਈ। ਚੀਨ ਨੇ ਭਾਰਤੀ ਟੀਮ ‘ਤੇ 3-0 ਨਾਲ ਆਸਾਨ ਜਿੱਤ ਦਰਜ ਕਰ ਕੇ ਕੁਆਰਟਰ ਫਾਈਨਲ ਵਿਚ ਥਾਂ ਬਣਾਈ।

ਮਾਨੁਸ਼ ਸ਼ਾਹ ਨੂੰ ਮਾਨਵ ਠੱਕਰ ਦੀ ਥਾਂ ਉਤਾਰਿਆ ਗਿਆ ਤੇ ਚੀਨ ਨੇ ਤੀਜੇ ਸਿੰਗਲਜ਼ ਵਿਚ ਮਾਨੁਸ਼ ਦੇ ਸਾਹਮਣੇ ਦੁਨੀਆ ਦੇ 11ਵੇਂ ਨੰਬਰ ਦੇ ਖਿਡਾਰੀ ਵਾਂਗ ਚੁਕਵਿਨ ਨੂੰ ਉਤਾਰਿਆ। ਹਰਮੀਤ ਦੇਸਾਈ ਨੇ ਫੈਨ ਝੇਨਡੋਂਗ ਖ਼ਿਲਾਫ਼ ਸ਼ੁਰੂਆਤ ਕੀਤੀ ਪਰ ਉਨ੍ਹਾਂ ਨੂੰ ਦੁਨੀਆ ਦੇ ਨੰਬਰ ਕਿ ਚੀਨੀ ਖਿਡਾਰੀ ਨੇ ਸਿਰਫ਼ 15 ਮਿੰਟ ਵਿਚ ਹਰਾ ਦਿੱਤਾ। ਚੀਨੀ ਖਿਡਾਰੀ ਨੇ 11-2, 11-9, 11-5 ਨਾਲ ਜਿੱਤ ਹਾਸਲ ਕੀਤੀ। ਕਈ ਵਾਰ ਦੇ ਓਲੰਪਿਕ ਤੇ ਵਿਸ਼ਵ ਚੈਂਪੀਅਨਸ਼ਿਪ ਦੇ ਮੈਡਲ ਹਾਸਲ ਮਾ ਲੋਂਗ ਨੇ ਜੀ ਸਾਥੀਆਨ ਨੂੰ 14-12, 11-5, 11-0 ਨਾਲ ਹਰਾਇਆ। ਉਥੇ ਚੁਕਵਿਨ ਨੇ ਮਾਨੁਸ਼ ਨੂੰ ਤੀਜੇ ਸਿੰਗਲਜ਼ ਵਿਚ 11-4, 11-5, 11-6 ਨਾਲ ਮਾਤ ਦਿੱਤੀ।

Related posts

ਅਫਗਾਨਿਸਤਾਨ ਨੇ ਨੀਦਰਲੈਂਡ ਨੂੰ 7 ਵਿਕਟਾਂ ਨਾਲ ਹਰਾਇਆ

Bunty

ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਪੀਵੀ ਸਿੰਧੂ ਪੁੱਜੀ ਕੁਆਰਟਰ ਫਾਈਨਲ ’ਚ

Bunty

ਰਣਜੀ ਟਰਾਫੀ ਵਿੱਚ 77 ਸਾਲ ਬਾਅਦ ਚਿਨਮਯ ਸੁਤਾਰ ਦਾ ਇਤਿਹਾਸਕ ਕਾਰਨਾਮਾ !

admin