Sport

ਭਾਰਤੀ ਮਹਿਲਾ ਹਾਕੀ ਟੀਮ ਵਿਸ਼ਵ ਰੈਂਕਿੰਗ ’ਚ ਛੇਵੇਂ ਸਥਾਨ ’ਤੇ ਪਹੁੰਚੀ

ਨਵੀਂ ਦਿੱਲੀ – ਹਾਂਗਜ਼ੂ ਏਸ਼ੀਆਈ ਖੇਡਾਂ ਅਤੇ ਏਸ਼ੀਅਨ ਚੈਂਪੀਅਨਜ਼ ਟਰਾਫੀ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਵਿਸ਼ਵ ਰੈਂਕਿੰਗ ਵਿਚ ਆਪਣਾ ਸਰਵੋਤਮ ਪ੍ਰਦਰਸ਼ਨ ਕਰਦੇ ਹੋਏ ਛੇਵੇਂ ਸਥਾਨ ‘’ਤੇ ਪਹੁੰਚ ਗਈ ਹੈ। ਭਾਰਤ ਹੁਣ 2368.83 ਰੇਟਿੰਗ ਅੰਕਾਂ ਨਾਲ ਇੰਗਲੈਂਡ ਤੋਂ ਉਪਰ ਹੈ। ਭਾਰਤੀ ਮਹਿਲਾ ਟੀਮ ਏਸ਼ੀਆਈ ਖੇਡਾਂ ਤੋਂ ਪਹਿਲਾਂ ਅੱਠਵੇਂ ਸਥਾਨ ‘’ਤੇ ਸੀ। ਭਾਰਤ ਨੇ ਹਾਂਗਜ਼ੂ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਅਤੇ ਰਾਂਚੀ ਵਿੱਚ ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਅਜੇਤੂ ਰਿਹਾ। ਪਿਛਲੇ ਸਾਲ ਵੀ ਭਾਰਤੀ ਟੀਮ ਐਫ. ਆਈ. ਐਚ. ਪ੍ਰੋ ਲੀਗ ਦੌਰਾਨ ਰੈਂਕਿੰਗ ਵਿੱਚ ਛੇਵੇਂ ਸਥਾਨ ’ਤੇ ਪਹੁੰਚੀ ਸੀ। ਰੈਂਕਿੰਗ ‘’ਚ ਨੀਦਰਲੈਂਡ ਸਿਖਰ ‘’ਤੇ ਹੈ ਜਦਕਿ ਆਸਟ੍ਰੇਲੀਆ ਦੂਜੇ ਅਤੇ ਅਰਜਨਟੀਨਾ ਤੀਜੇ ਸਥਾਨ ‘’ਤੇ ਹੈ। ਬੈਲਜੀਅਮ ਚੌਥੇ ਅਤੇ ਜਰਮਨੀ ਪੰਜਵੇਂ ਸਥਾਨ ‘’ਤੇ ਹੈ। ਭਾਰਤੀ ਟੀਮ 13 ਤੋਂ 19 ਜਨਵਰੀ ਤੱਕ ਰਾਂਚੀ ਵਿੱਚ ਐੱਫ ਆਈ ਐੱਚ ਹਾਕੀ ਓਲੰਪਿਕ ਕੁਆਲੀਫਾਇਰ ਖੇਡੇਗੀ। ਇਸ ਵਿੱਚ ਉਸਦਾ ਸਾਹਮਣਾ ਜਰਮਨੀ, ਨਿਊਜ਼ੀਲੈਂਡ, ਜਾਪਾਨ, ਚਿਲੀ, ਅਮਰੀਕਾ, ਇਟਲੀ ਅਤੇ ਚੈੱਕ ਗਣਰਾਜ ਨਾਲ ਹੋਵੇਗਾ।

Related posts

ਪੰਜਾਬ ਕਿੰਗਜ਼ ਜਾਂ ਰਾਇਲ ਚੈਲੇਂਜਰਜ਼ ਬੰਗਲੌਰ ਇਸ ਵਾਰ ਕੌਣ ਬਣੇਗਾ ਚੈਂਪੀਅਨ ?

admin

ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਓਲੰਪਿਕਸ ਤਮਗ਼ਾ ਜੇਤੂ ਪੀ.ਸੀ.ਐਸ. ਅਫਸਰ ਹਾਕੀ ਖਿਡਾਰੀਆਂ ਨੂੰ ਦਿੱਤੀ ਮੁਬਾਰਕਬਾਦ

Bunty

ਇੰਗਲੈਂਡ ਸ੍ਰੀਲੰਕਾ ਨੂੰ ਹਰਾ ਕੇ ਸਭ ਤੋਂ ਪਹਿਲਾਂ ਸੈਮੀਫਾਈਨਲ ‘ਚ ਪੁੱਜਾ, ਅੱਜ ਭਾਰਤ ਲਈ ਹੁਣ ਅਫ਼ਗਾਨਿਸਤਾਨ ਨੂੰ ਜਿੱਤਣਾ ਜਰੂਰੀ

admin