International

ਭਾਰਤੀ ਮੂਲ ਦੀ ਰਾਜਨਾਇਕ ਉਜਰਾ ਨੂੰ ਬਣਾਇਆ ਤਿੱਬਤੀ ਮਾਮਲਿਆਂ ਦਾ ਵਿਸ਼ੇਸ਼ ਕੋਆਰਡੀਨੇਟਰ

ਵਾਸ਼ਿੰਗਟਨ – ਚੀਨ ਤੇ ਤਿੱਬਤੀ ਧਰਮਗੁਰੂ ਦਲਾਈਲਾਮਾ ਵਿਚਾਲੇ ਗੱਲਬਾਤ ਲਈ ਅਮਰੀਕਾ ਨੇ ਭਾਰਤੀ ਮੂਲ ਦੀ ਰਾਜਨਾਇਕ ਉਜਰਾ ਜੇਯਾ ਨੂੰ ਤਿੱਬਤੀ ਮਾਮਲਿਆਂ ’ਚ ਆਪਣਾ ਵਿਸ਼ੇਸ਼ ਕੋਆਰਡੀਨੇਟਰ ਨਿਯੁਕਤ ਕੀਤਾ ਹੈ। ਇਸ ਨਿਯੁਕਤੀ ਦਾ ਮਕਸਦ ਤਿੱਬਤ ਸਬੰਧੀ ਸਮਝੌਤਾ ਕਰਨਾ ਤੇ ਚੀਨ ਨੂੰ ਸਖ਼ਤ ਚਿਤਾਵਨੀ ਦੇਣਾ ਹੈ।ਅਮਰੀਕੀ ਰਾਜਨਾਇਕ ਉਜਰਾ ਜੇਯਾ ਨੇ ਨਵੀਂ ਦਿੱਲੀ ’ਚ ਆਪਣੀ ਤਾਇਨਾਤੀ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨੀਤੀਆਂ ਖ਼ਿਲਾਫ਼ 2018 ’ਚ ਵਿਦੇਸ਼ ਸੇਵਾ ਨੂੰ ਛੱਡ ਦਿੱਤਾ ਸੀ। ਉਹ ਨਾਗਰਿਕ ਸੁਰੱਖਿਆ, ਲੋਕਤੰਤਰ ਤੇ ਮਨੁੱਖੀ ਅਧਿਕਾਰ ਮਾਮਲਿਆਂ ਦੀ ਉਪਰ ਸਕੱਤਰ ਵੀ ਹੈ। ਜੇਯਾ ਅਮਰੀਕੀ ਸਰਕਾਰ ਦੀਆਂ ਨੀਤੀਆਂ, ਪ੍ਰੋਗਰਾਮਾਂ ਤੇ ਤਿੱਬਤੀ ਮਾਮਲਿਆਂ ਤੇ ਤਿੱਬਤੀ ਨੀਤੀ ਐਕਟ 2002 ’ਚ ਸੋਧ ’ਤੇ ਵੀ ਵਿਚਾਰ ਕਰਨਗੇ।ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਕਿ ਉਜਰਾ ਜੇਯਾ ਤਿੱਬਤ ’ਤੇ ਸਮਝੌਤੇ ਲਈ ਬਿਨਾਂ ਕਿਸੇ ਸਾਬਕਾ ਸ਼ਰਤ ਦੇ ਚੀਨ ਸਰਕਾਰ ਤੇ ਦਲਾਈਲਾਮਾ ਜਾਂ ਉਨ੍ਹਾਂ ਦੇ ਨੁਮਾਇੰਦਿਆਂ ਵਿਚਾਲੇ ਗੱਲਬਾਤ ਕਰਵਾਉਣਗੇ। ਚੀਨ 86 ਸਾਲਾ ਦਲਾਈਲਾਮਾ ਨੂੰ ਵੱਖਵਾਦੀ ਮੰਨਦਾ ਹੈ। ਦਲਾਈਲਾਮਾ ਭਾਰਤ ’ਚ 1959 ’ਚੋਂ ਪਨਾਹ ਲੈ ਕੇ ਰਹਿ ਰਹੇ ਹਨ। ਦਲਾਈਲਾਮਾ ਦੇ ਨੁਮਾਇੰਦੇ ਨਮੰਗਯਾਲ ਚੋਡੇਪ ਨੇ ਅਮਰੀਕੀ ਸਰਾਕਰ ਦੇ ਫ਼ੈਸਲੇ ਦਾ ਸਵਾਗਤ ਕਰਦੇ ਹੋਏ ਉਜਰਾ ਜੇਯਾ ਨੂੁੰ ਨਿਯੁਕਤੀ ਲਈ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਲੋਕ ਉਨ੍ਹਾਂ ਨਾਲ ਕੰਮ ਕਰਨ ਪ੍ਰਤੀ ਉਤਸ਼ਾਹਿਤ ਹਨ। ਉਧਰ, ਚੀਨੀ ਸਰਕਾਰ ਨੇ ਇਸ ਕਦਮ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਹੈ। ਅਮਰੀਕਾ ’ਚ ਚੀਨੀ ਰਾਜਦੂਤ ਦੀ ਤਰਜ਼ਮਾਨ ਲਿਊ ਪੇਂਗਯੂ ਨੇ ਕਿਹਾ ਕਿ ਉਹ ਆਪਣੇ ਹਿੱਤਾਂ ਦੀ ਰੱਖਿਆ ਲਈ ਸਾਰੇ ਜ਼ਰੂਰੀ ਕਦਮ ਉਠਾਉਣਗੇ। ਜ਼ਿਕਰਯੋਗ ਹੈ ਕਿ ਕਿ 2013 ’ਚ ਚੀਨ ਦਾ ਰਾਸ਼ਟਰਪਤੀ ਬਣਨ ਤੋਂ ਬਾਅਦ ਤੋਂ ਸ਼ੀ ਜਿਨਪਿੰਗ ਨੇ ਤਿੱਬਤ ਦੀ ਸੁਰੱਖਿਆ ’ਤੇ ਕੰਟਰੋਲ ਰੱਖਿਆ ਹੈ।

Related posts

ਇਮਰਾਨ-ਬੁਸ਼ਰਾ ਦੀ ਸਜ਼ਾ ’ਤੇ ਰੋਕ, ਦੋ ਹੋਰ ਮਾਮਲਿਆਂ ਕਾਰਨ ਖ਼ਾਨ ਰਹਿਣਗੇ ਜੇਲ੍ਹ ’ਚ

Bunty

ਮੇਅਰ ਐਲੇਨਾ ਕਰਲੈਤੀ ਵੱਲੋਂ ‘ਜੌਹਲ ਵਿੱਲਾ’” ਦਾ ਉਦਘਾਟਨ

Bunty

ਅਮਰੀਕਾ ’ਚ ਆਰਜ਼ੀ ਦਾਖ਼ਲਾ ਚਾਹੁੰਦੇ ਹਨ ਹਜ਼ਾਰਾਂ ਅਫ਼ਗਾਨ

Bunty