International

ਭਾਰਤੀ ਵਿਦਿਆਰਥੀਆਂ ਨੂੰ ਬ੍ਰਿਟੇਨ ਦੀਆਂ ਯੂਨੀਵਰਸਿਟੀਆਂ ਚ ਅਪਲਾਈ ਕਰਨ ਤੋਂ ਰੋਕਿਆ ਜਾ ਰਿਹਾ

ਲੰਡਨ – ਇੰਗਲੈਂਡ ਵਿਚ ਉੱਚ ਸਿੱਖਿਆ ਦੇ ਖੇਤਰ ਦੀ ਸਥਿਰਤਾ ਬਾਰੇ ਇਕ ਨਵੀਂ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਭਾਰਤੀ ਵਿਦਿਆਰਥੀਆਂ ਨੂੰ ਬ੍ਰਿਟੇਨ ਦੀਆਂ ਯੂਨੀਵਰਸਿਟੀਆਂ ਵਿਚ ਅਪਲਾਈ ਕਰਨ ਤੋਂ ਰੋਕਿਆ ਜਾ ਰਿਹਾ ਹੈ, ਜਿਸ ਨਾਲ ਅਜਿਹੇ ਸਮੇਂ ਵਿਚ ਯੂਨੀਵਰਸਿਟੀਆਂ ਦੇ ਵਿੱਤੀ ਸੰਕਟ ਵਧ ਰਹੇ ਹਨ, ਜਦੋਂ ਸਿੱਖਿਆ ਸੰਸਥਾਵਾਂ ਪਹਿਲਾਂ ਹੀ ਸੀਮਤ ਬਜਟ ਦਾ ਸਾਹਮਣਾ ਕਰ ਰਹੀਆਂ ਹਨ। ਜਾਰੀ ਕੀਤੇ ਗਏ ਆਫਿਸ ਫਾਰ ਸਟੂਡੈਂਟਸ ਦੇ ਵਿਸ਼ਲੇਸ਼ਣ ਮੁਤਾਬਕ ਭਾਰਤੀ ਵਿਦਿਆਰਥੀਆਂ ਦੀ ਸੰਖਿਆ ਵਿਚ 20.4 ਫ਼ੀਸਦੀ ਦੀ ਗਿਰਾਵਟ ਆਈ ਹੈ ਅਤੇ ਹੁਣ ਭਾਰਤੀ ਵਿਦਿਆਰਥੀਆਂ ਦੀ ਸੰਖਿਆ 1,39,914 ਤੋਂ ਘੱਟ ਕੇ 1,11,329 ਰਹਿ ਗਈ ਹੈ। ਬ੍ਰਿਟੇਨ ਵਿੱਚ ਭਾਰਤੀ ਵਿਦਿਆਰਥੀ ਸਮੂਹਾਂ ਨੇ ਕਿਹਾ ਕਿ ਸੀਮਤ ਨੌਕਰੀ ਦੀਆਂ ਸੰਭਾਵਨਾਵਾਂ ਅਤੇ ਹਾਲ ਹੀ ਵਿਚ ਕੁਝ ਸ਼ਹਿਰਾਂ ਵਿੱਚ ਪਰਵਾਸ ਵਿਰੋਧੀ ਦੰਗਿਆਂ ਤੋਂ ਬਾਅਦ ਸੁਰੱਖਿਆ ਚਿੰਤਾਵਾਂ ਦੇ ਵਿਚਕਾਰ ਗਿਰਾਵਟ ਦੀ ਉਮੀਦ ਕੀਤੀ ਜਾ ਰਹੀ ਸੀ। ‘ਇੰਡੀਅਨ ਨੈਸ਼ਨਲ ਸਟੂਡੈਂਟਸ ਐਸੋਸੀਏਸ਼ਨ’ ਬ੍ਰਿਟੇਨ ਨੇ ਕਿਹਾ ਕਿ ਉਸ ਨੂੰ ਵਿਦੇਸ਼ੀ ਵਿਦਿਆਰਥੀਆਂ ਨੂੰ ਉਨ੍ਹਾਂ ‘ਤੇ ਨਿਰਭਰ ਸਾਥੀਆਂ ਅਤੇ ਜੀਵਨ ਸਾਥੀਆਂ ਨੂੰ ਨਾਲ ਲਿਆਉਣ ਦੀ ਇਜਾਜ਼ਤ ਦੇਣ ‘ਤੇ ਸਰਕਾਰ ਦੀ ਰੋਕ ਨੂੰ ਵੇਖਦੇ ਹੋਏ ਭਾਰਤ ਤੋਂ ਵਿਦਿਆਰਥੀਆਂ ਦੀ ਗਿਣਤੀ ਵਿੱਚ ਮਹੱਤਵਪੂਰਨ ਗਿਰਾਵਟ ਤੋਂ ਹੈਰਾਨੀ ਨਹੀਂ ਹੋਈ।

Related posts

ਪਾਕਿਸਤਾਨ ’ਚ ਹਮਲੇ ’ਚ ਚਾਰ ਲੋਕਾਂ ਦੀ ਮੌਤ, ਤਿੰਨ ਜ਼ਖਮੀ

Bunty

ਭਾਰਤ-ਪਾਕਿਸਤਾਨ ਸਬੰਧਾਂ ‘ਚ ਆ ਰਹੀਆਂ ਰੁਕਾਵਟਾਂ ਨੂੰ ਖ਼ਤਮ ਕਰਨ ਲਈ ਪਰਦੇ ਪਿੱਛੇ ਚੱਲ ਰਹੀ ਹੈ ਗੱਲਬਾਤ

Bunty

ਯੂਕਰੇਨ ਦਾ ਨਾਟੋ ‘ਚ ਦੁਬਾਰਾ ਸ਼ਾਮਿਲ ਹੋਣਾ ਸੰਭਵ ਨਹੀਂ: ਟਰੰਪ

admin