India

ਭਾਰਤ ਆਏ ਅਬੂ ਧਾਬੀ ਦੇ ਕ੍ਰਾਊਨ ਪਿ੍ਰੰਸ, ਦਿੱਲੀ ਪੁੱਜੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਅਬੂ ਧਾਬੀ ਦੇ ਵਲੀ ਅਹਦ (ਕ੍ਰਾਊਨ ਪਿ੍ਰੰਸ) ਸ਼ੇਖ ਖਾਲਿਦ ਬਿਨ ਮੁਹੰਮਦ ਬਿਨ ਜਾਏਦ ਅਲ ਨਾਹਯਾਨ ਨਾਲ ਵਿਆਪਕ ਗੱਲਬਾਤ ਕੀਤੀ ਅਤੇ ਦੋਹਾਂ ਦੇਸ਼ਾਂ ਵਿਚਾਲੇ ਸਮੁੱਚੇ ਰਣਨੀਤਕ ਸਬੰਧਾਂ ਨੂੰ ਅੱਗੇ ਵਧਾਉਣ ’ਤੇ ਧਿਆਨ ਕੇਂਦਰਿਤ ਕੀਤਾ। ਨਾਹਯਾਨ ਆਪਣੇ ਦੋ ਦਿਨਾਂ ਭਾਰਤ ਦੌਰੇ ਦੇ ਤਹਿਤ ਐਤਵਾਰ ਨੂੰ ਨਵੀਂ ਦਿੱਲੀ ਪਹੁੰਚੇ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਕਿਹਾ,’’ਇਕ ਨਜ਼ਦੀਕੀ ਦੋਸਤ ਦਾ ਨਿੱਘਾ ਸੁਆਗਤ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੈਦਰਾਬਾਦ ਹਾਊਸ ਵਿਖੇ ਅਬੂ ਧਾਬੀ ਦੇ ਕ੍ਰਾਊਨ ਪਿ੍ਰੰਸ ਸ਼ੇਖ ਖਾਲਿਦ ਬਿਨ ਮੁਹੰਮਦ ਬਿਨ ਜਾਏਦ ਅਲ ਨਾਹਯਾਨ ਦਾ ਸੁਆਗਤ ਕੀਤਾ।” ਉਨ੍ਹਾਂ ਕਿਹਾ,’’ਭਾਰਤ-ਸੰਯੁਕਤ ਅਰਬ ਅਮੀਰਾਤ ਦੋ-ਪੱਖੀ ਸੰਬੰਧਾਂ ਅਤੇ ਸਹਿਯੋਗ ਦੇ ਭਵਿੱਖ ਸਾਰੇ ਖੇਤਰਾਂ ’ਤੇ ਚਰਚਾ ਹੋਣੀ ਹੈ।” ਅਗਸਤ 2015 ’ਚ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੀ ਇਤਿਹਾਸਕ ਯਾਤਰਾ ਤੋਂ ਬਾਅਦ ਦੋਹਾਂ ਦੇਸ਼ਾਂ ਦਰਮਿਆਨ ਦੋ-ਪੱਖੀ ਸੰਬੰਧਾਂ ਨੂੰ ਇਕ ਵਿਆਪਕ ਰਣਨੀਤਕ ਸਾਂਝੇਦਾਰੀ ਤੱਕ ਵਧਾਇਆ ਗਿਆ ਸੀ।
ਦੋਹਾਂ ਦੇਸ਼ਾਂ ਨੇ ਦੋ-ਪੱਖੀ ਵਪਾਰ ਲਈ ਭਾਰਤੀ ਰੁਪਏ ਅਤੇ ਦਿਰਹਮ (ਸੰਯੁਕਤ ਅਮੀਰਾਤ ਦੀ ਮੁਦਰਾ) ਦੇ ਉਪਯੋਗ ਨੂੰ ਉਤਸ਼ਾਹ ਦੇਣ ਲਈ ਫਰਵਰੀ 2022 ’ਚ ਇਕ ਵਿਆਪਕ ਆਰਥਿਕ ਸਾਂਝੇਦਾਰੀ ਸਮਝੌਤੇ (ਸੀ.ਈ.ਪੀ.ਏ.) ਅਤੇ ਜੁਲਾਈ 2023 ’ਚ ਇਕ ਸਥਾਨਕ ਮੁਦਰਾ ਨਿਪਟਾਨ (ਐੱਲ.ਸੀ.ਐੱਸ.) ਪ੍ਰਣਾਲੀ ’ਤੇ ਦਸਤਖ਼ਤ ਕੀਤੇ। ਅਧਿਕਾਰਤ ਅੰਕੜਿਆਂ ਅਨੁਸਾਰ, 2022-23 ’ਚ ਲਗਭਗ 85 ਅਰਬ ਅਮਰੀਕੀ ਡਾਲਰ ਦੇ ਦੋ-ਪੱਖੀ ਵਪਾਰ ਨਾਲ ਦੋਵੇਂ ਦੇਸ਼ ਇਕ-ਦੂਜੇ ਦੇ ਪ੍ਰਮੁੱਖ ਵਪਾਰਕ ਭਾਈਵਾਲਾਂ ’ਚੋਂ ਹਨ। 2022-23 ’ਚ ਸਿੱਧੇ ਵਿਦੇਸ਼ੀ ਨਿਵੇਸ਼ ਦੇ ਮਾਮਲੇ ’ਚ ਵੀ ਯੂ.ਏ.ਈ., ਭਾਰਤ ’ਚ ਚੋਟੀ ਦੇ ਚਾਰ ਨਿਵੇਸ਼ਕਾਂ ’ਚ ਸ਼ਾਮਲ ਹਨ। ਯੂ.ਏ.ਈ. ’ਚ ਕਰੀਬ 35 ਲੱਖ ਭਾਰਤੀ ਰਹਿੰਦੇ ਹਨ।

Related posts

ਹਾਈਵੇਅ ਅਤੇ ਐਕਸਪ੍ਰੈਸਵੇਅ ‘ਤੇ 4,557 EV ਪਬਲਿਕ ਚਾਰਜਿੰਗ ਸਟੇਸ਼ਨ ਲਾਏ: ਗਡਕਰੀ

admin

19 ਸਾਲਾ ਦਿਵਿਆ ਦੇਸ਼ਮੁਖ ਨੇ ਮਹਿਲਾ ਸ਼ਤਰੰਜ ਵਿਸ਼ਵ ਚੈਂਪੀਅਨ 2025 ਬਣਕੇ ਇਤਿਹਾਸ ਰਚਿਆ !

admin

ਜੈਸ਼ੰਕਰ ਨੇ ਸੰਸਦ ਵਿੱਚ ਵਿਸਥਾਰ ਨਾਲ ਅਪਰੇਸ਼ਨ ਸਿੰਦੂਰ ਦੇ ਹਾਲਾਤਾਂ ‘ਤੇ ਚਾਨਣਾ ਪਾਇਆ !

admin