India

ਭਾਰਤ ਤੇ ਫਿਲੀਪੀਨਜ਼ ਨੇ ਕਰੂਜ਼ ਮਿਜ਼ਾਈਲਾਂ ਵਿਕਰੀ ਲਈ ਸੌਦੇ ‘ਤੇ ਦਸਤਖਤ ਕੀਤੇ

ਨਵੀਂ ਦਿੱਲੀ – ਭਾਰਤ ਅਤੇ ਫਿਲੀਪੀਨਜ਼ ਨੇ ਫਿਲੀਪੀਨਜ਼ ਨੇਵੀ ਨੂੰ ਬ੍ਰਹਮੋਸ ਸੁਪਰਸੋਨਿਕ ਐਂਟੀ-ਸ਼ਿਪ ਕਰੂਜ਼ ਮਿਜ਼ਾਈਲਾਂ ਦੀ ਵਿਕਰੀ ਲਈ ਯੂ.ਐੱਸ.ਡੀ. 375 ਮਿਲੀਅਨ ਸੌਦੇ ‘ਤੇ ਦਸਤਖਤ ਕੀਤੇ ਹਨ। ਸਰਕਾਰੀ ਅਧਿਕਾਰੀ ਵਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਹ ਸਮਝੌਤਾ ਮਿਜ਼ਾਈਲ ਬਣਾਉਣ ਵਾਲੀ ਕੰਪਨੀ ਬ੍ਰਹਮੋਸ ਏਅਰੋਸਪੇਸ ਪ੍ਰਾਈਵੇਟ ਲਿਮਟਿਡ ਨਾਲ ਕੀਤਾ ਗਿਆ।

ਫਿਲੀਪੀਨਜ਼ ਆਪਣੀ ਨੇਵੀ ਲਈ ਭਾਰਤ ਤੋਂ ਬ੍ਰਹਮੋਸ ਮਿਜ਼ਾਈਲ ਖਰੀਦ ਰਿਹਾ ਹੈ।ਇਸ ਮੌਕੇ ‘ਤੇ ਫਿਲੀਪੀਨਜ਼ ਦੇ ਰੱਖਿਆ ਅਧਿਕਾਰੀ ਵੀ ਮੌਜੂਦ ਰਹੇ ਜਦੋਂ ਕਿ ਭਾਰਤ ਦੀ ਅਗਵਾਈ ਉਸ ਦੇ ਰਾਜਦੂਤ ਨੇ ਕੀਤੀ। ਫਿਲੀਪੀਨਜ਼ ਆਪਣੇ ਤਟ ‘ਤੇ ਤਾਇਨਾਤ ਹੋਣ ਵਾਲੇ ਜਹਾਜ਼ ਵਿਰੋਧੀ ਮਿਜ਼ਾਈਲਾਂ ਦੀ ਪੂਰਤੀ ਲਈ ਇਹ ਖਰੀਦ ਕਰ ਰਿਹਾ ਹੈ।

ਪਿਛਲੇ ਕੁਝ ਮਹੀਨਿਆਂ ਤੋਂ ਚੀਨ ਨਾਲ ਪਾਣੀ ਦੇ ਖੇਤਰ ਨੂੰ ਲੈ ਕੇ ਕਾਫੀ ਤਣਾਅ ਵਧ ਗਿਆ ਹੈ। ਜਿਸ ਜਲ ਖੇਤਰ ਨੂੰ ਫਿਲੀਪੀਂਸ ਆਪਣਾ ਦੱਸਦਾ ਹੈ, ਉਥੇ ਕਈ ਮਹੀਨਿਆਂ ਤੋਂ ਚੀਨੀ ਜਹਾਜ਼ ਡੇਰਾ ਪਾਏ ਬੈਠੇ ਹਨ। ਫਿਲੀਪੀਨਜ਼ ਦੀਆਂ ਕੋਸ਼ਿਸ਼ਾਂ ਦੇ ਬਾਅਦ ਵੀ ਉਹ ਜਾਣ ਨੂੰ ਤਿਆਰ ਨਹੀਂ ਹਨ। ਅਜਿਹੇ ਵਿਚ ਭਾਰਤ ਵਿਚ ਬ੍ਰਹਮੋਸ ਮਿਜ਼ਾਈਲ ਲੈ ਕੇ ਉਹ ਆਪਣੀ ਨੇਵੀ ਨੂੰ ਵਧ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਬ੍ਰਹਮੋਸ ਸੁਪਰਸੋਨਿਕ ਐਂਟੀ ਸ਼ਿਪ ਕਰੂਜ਼ ਮਿਜ਼ਾਈਲ 350 ਤੋਂ 400 ਕਿਲੋਮੀਟਰ ਤੱਕ ਵਾਰ ਕਰ ਸਕਦੀ ਹੈ। ਮਿਜ਼ਾਈਲ 2.8 ਮੈਕ ਯਾਨੀ ਆਵਾਜ਼ ਦੀ ਰਫਤਾਰ ਨਾਲੋਂ ਲਗਭਗ 3 ਗੁਣਾ ਤੇਜ਼ੀ ਨਾਲ ਦਾਗੀ ਜਾ ਸਕਦੀ ਹੈ। ਇਸ ਦਾ ਹੁਣੇ ਜਿਹੇ ਨਵਾਂ ਵਰਜ਼ਨ ਟੈਸਟ ਕੀਤਾ ਗਿਆ ਸੀ। 20 ਜਨਵਰੀ ਨੂੰ ਓਡੀਸ਼ਾ ਦੇ ਕਿਨਾਰੇ ‘ਤੇ ਕੀਤਾ ਗਿਆ ਇਹ ਪ੍ਰੀਖਣ ਸਫਲ ਰਿਹਾ। ਤਕਨੀਕੀ ਲਿਹਾਜ਼ ਨਾਲ ਮਿਜ਼ਾਈਲ ਨਵੀਆਂ ਖੂਬੀਆਂ ਨਾਲ ਲੈਸ ਹੈ। ਬ੍ਰਹਮੋਸ ਦੀ ਖਾਸੀਅਤ ਹੈ ਕਿ ਇਸ ਨੂੰ ਪਣਡੁੱਬੀ, ਪਲੇਨ ਜਾਂ ਜ਼ਮੀਨ ਉਤੇ ਸਥਿਤ ਪਲੇਟਫਾਰਮ ਕਿਤੋਂ ਵੀ ਲਾਂਚ ਕੀਤਾ ਜਾ ਸਕਦਾ ਹੈ।

Related posts

ਇਹ ਹੈ ਮੋਦੀ ਦੀ ਗਾਰੰਟੀ, ਭਿ੍ਰਸ਼ਟਾਚਾਰੀਆਂ ਨੂੰ ਜਾਣਾ ਪਵੇਗਾ ਜੇਲ੍ਹ : ਮੋਦੀ

Bunty

ਹਰਿਆਣਾ ਤੋਂ ਬਾਅਦ ਇਸ ਸੂਬੇ ‘ਚ ਪੁਲਿਸ ਅਫ਼ਸਰ ਦੀ ਹੱਤਿਆ, ਐਂਟੀ ਕ੍ਰਾਈਮ ਚੈਕਿੰਗ ਦੌਰਾਨ ਚੜ੍ਹਾ’ਤੀ ਗੱਡੀ

Bunty

ਕਸ਼ਮੀਰ ਦੇ ਗੁਲਮਰਗ ’ਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ, ਮੈਦਾਨੀ ਇਲਾਕਿਆਂ ’ਚ ਮੀਂਹ

Bunty