Australia & New Zealand Sport

ਭਾਰਤ-ਨਿਊਜ਼ੀਲੈਂਡ 9 ਮਾਰਚ ਨੂੰ ਚੈਂਪੀਅਨਜ਼ ਟਰਾਫ਼ੀ ਦੇ ਫ਼ਾਈਨਲ ’ਚ ਭਿੜਨਗੇ !

ਬੁੱਧਵਾਰ ਨੂੰ ਲਾਹੌਰ ਦੇ ਗੱਦਾਫੀ ਸਟੇਡੀਅਮ ਵਿੱਚ ਆਈਸੀਸੀ ਚੈਂਪੀਅਨਜ਼ ਟਰਾਫੀ 2025 ਦੇ ਦੂਜੇ ਸੈਮੀਫਾਈਨਲ (ਬੀ1 ਬਨਾਮ ਏ2) ਮੈਚ ਦੌਰਾਨ ਨਿਊਜ਼ੀਲੈਂਡ ਦੇ ਮਾਈਕਲ ਬ੍ਰੇਸਵੈੱਲ ਅਤੇ ਉਨ੍ਹਾਂ ਦੇ ਸਾਥੀ ਦੱਖਣੀ ਅਫਰੀਕਾ ਦੇ ਵਿਆਨ ਮਲਡਰ ਦੇ ਆਊਟ ਹੋਣ ਦਾ ਜਸ਼ਨ ਮਨਾਉਂਦੇ ਹੋਏ। (ਫੋਟੋ: ਏ ਐਨ ਆਈ)

ਲਾਹੌਰ – ਚੈਂਪੀਅਨਜ਼ ਟਰਾਫ਼ੀ ਦਾ ਸੈਮੀਫ਼ਾਈਨਲ 2 ਦਖਣੀ ਅਫ਼ਰੀਕਾ ਤੇ ਨਿਊਜ਼ੀਲੈਂਡ ਦਰਮਿਆਨ ਲਾਹੌਰ ਦੇ ਗੱਦਾਫ਼ੀ ਸਟੇਡੀਅਮ ’ਚ ਖੇਡਿਆ ਗਿਆ। ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਰਚਿਨ ਰਵਿੰਦਰਾ (108) ਤੇ ਕੇਨ ਵਿਲੀਅਮਨ (102) ਦੇ ਸੈਂਕੜਿਆਂ ਤੇ ਮਗਰੋਂ ਕਪਤਾਨ ਮਿਸ਼ੇਲ ਸੈਂਟਨਰ ਸਣੇ ਹੋਰਨਾਂ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਨਿਊਜ਼ੀਲੈਂਡ ਇਥੇ ਦੂਜੇ ਸੈਮੀਫਾਈਨਲ ਵਿਚ ਦੱਖਣੀ ਅਫ਼ਰੀਕਾ ਨੂੰ 50 ਦੌੜਾਂ ਨਾਲ ਹਰਾ ਕੇ  ਦੇ ਫਾਈਨਲ ਵਿਚ ਪਹੁੰਚ ਗਿਆ ਹੈ। ਹੁਣ ਪਾਕਿਸਤਾਨ ਵਿਚ ਚੈਂਪੀਅਨਜ਼ ਟਰਾਫ਼ੀ ਸਮਾਪਤ ਹੋ ਜਾਵੇਗੀ ਕਿਉਂਕਿ ਫਾਈਨਲ ਮੁਕਾਬਲਾ 9 ਮਾਰਚ ਨੂੰ ਦੁਬਈ ਵਿਚ ਖੇਡਿਆ ਜਾਵੇਗਾ ਜਿੱਥੇ 9 ਮਾਰਚ ਨੂੰ ਉਸ ਦਾ ਮੁਕਾਬਲਾ ਭਾਰਤ ਨਾਲ ਹੋਵੇਗਾ।

ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 50 ਓਵਰਾਂ ਵਿਚ 362/6 ਦਾ ਸਕੋਰ ਬਣਾਇਆ ਸੀ। ਪਹਿਲਾਂ ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 6 ਵਿਕਟਾਂ ਦੇ ਨੁਕਸਾਨ ਨਾਲ 362 ਦੌੜਾਂ ਬਣਾਈਆਂ। ਰਵਿੰਦਰਾ ਤੇ ਵਿਲੀਅਮਸਨ ਨੇ ਦੂਜੇ ਵਿਕਟ ਲਈ 164 ਦੌੜਾਂ ਦੀ ਭਾਈਵਾਲੀ ਕਰਕੇ ਟੀਮ ਨੂੰ ਆਖਰੀ ਓਵਰਾਂ ਵਿਚ ਧੂੰਆਂਧਾਰ ਬੱਲੇਬਾਜ਼ੀ ਲਈ ਮੰਚ ਮੁਹੱਈਆ ਕਰਵਾਇਆ। ਨਿਊਜ਼ੀਲੈਂਡ ਦੀ ਟੀਮ ਨੇ ਆਖਰੀ 10 ਓਵਰਾਂ ਵਿਚ 112 ਦੌੜਾਂ ਜੋੜੀਆਂ। ਡੈਰਿਲ ਮਿਸ਼ੇਲ (37 ਗੇਂਦਾਂ ’ਤੇ 49 ਦੌੜਾਂ), ਗਲੈੱਨ ਫਿਲਿਪਸ (ਨਾਬਾਦ 49 ਦੌੜਾਂ) ਤੇ ਮਿਸ਼ੇਲ ਬਰੇਸਵੈੱਲ (12 ਗੇਂਦਾਂ ’ਤੇ 16 ਦੌੜਾਂ) ਨੇ ਆਖਰੀ ਓਵਰਾਂ ਵਿਚ ਦੱਖਣੀ ਅਫ਼ਰੀਕਾ ਦੇ ਗੇਂਦਬਾਜ਼ਾਂ ਨੂੰ ਜਮ ਕੇ ਧੋਹਿਆ। ਨਿਊਜ਼ੀਲੈਂਡ ਦੇ ਖੱਬੇ ਹੱਥ ਦੇ ਬੱਲੇਬਾਜ਼ ਰਵਿੰਦਰਾ ਨੇ 101 ਗੇਂਦਾਂ ’ਤੇ 108 ਦੌੜਾਂ ਬਣਾਈਆਂ, ਜਿਨ੍ਹਾਂ ਵਿਚ 13 ਚੌਕੇ ਤੇ ਇਕ ਛੱਕਾ ਸ਼ਾਮਲ ਹੈ। ਵਿਲੀਅਮਸਨ ਨੇ 94 ਗੇਂਦਾਂ ’ਤੇ 102 ਦੌੜਾਂ ਦੀ ਪਾਰੀ ਵਿਚ 10 ਚੌਕੇ ਤੇ ਦੋ ਛੱਕੇ ਜੜੇ। ਦੱਖਣੀ ਅਫ਼ਰੀਕਾ ਲਈ ਲੁੰਗੀ ਨਗਿਦੀ ਨੇ 3 ਤੇ ਕਾਗਿਸੋ ਰਬਾਡਾ ਨੇ ਦੋ ਵਿਕਟ ਲਏ। ਇਕ ਵਿਕਟ ਵਿਆਨ ਮਲਡਰ ਨੇ ਲਈ।

ਟੀਚੇ ਦਾ ਪਿੱਛਾ ਕਰਦਿਆਂ ਦੱਖਣੀ ਅਫ਼ਰੀਕਾ ਦੀ ਟੀਮ 9 ਵਿਕਟਾਂ ਦੇ ਨੁਕਸਾਨ ਨਾਲ 312 ਦੌੜਾਂ ਹੀ ਬਣਾ ਸਕੀ। ਅਫਰੀਕੀ ਟੀਮ ਲਈ ਡੇਵਿਡ ਮਿੱਲਰ ਨੇ 67 ਗੇਂਦਾਂ ’ਤੇ ਨਾਬਾਦ ਸੈਂਕੜਾ ਜੜਿਆ, ਪਰ ਉਹ ਟੀਮ ਨੂੰ ਜਿੱਤ ਦੀਆਂ ਬਰੂਹਾਂ ਤੱਕ ਨਹੀਂ ਲਿਜਾ ਸਕਿਆ। ਹੋਰਨਾਂ ਬੱਲੇਬਾਜ਼ਾਂ ਵਿਚੋਂ ਰਾਸੀ ਵੈਨ ਡਰ ਡੁਸੈਨ ਨੇ 69, ਕਪਤਾਨ ਟੇਂਬਾ ਬਵੁਮਾ ਨੇ 56 ਤੇ ਏਡਨ ਮਾਰਕਰਾਮ ਨੇ 31 ਦੌੜਾਂ ਦਾ ਯੋਗਦਾਨ ਪਾਇਆ। ਨਿਊਜ਼ੀਲੈਂਡ ਲਈ ਮਿਸ਼ੇਲ ਸੈਂਟਨਰ ਨੇ ਤਿੰਨ, ਮੈਟ ਹੈਨਰੀ ਤੇ ਗਲੈੱਨ ਫਿਲਿਪਸ ਨੇ ਦੋ ਦੋ ਅਤੇ ਮਿਸ਼ੇਲ ਬਰੇਸਵੈੱਲ ਤੇ ਰਚਿਨ ਰਵਿੰਦਰਾ ਨੇ ਇਕ ਇਕ ਵਿਕਟ ਲਈ।

Related posts

INDIA’S GLOBAL SUPERSTAR BRINGS EPIC NEW TOUR, AURA 2025 TO AUSTRALIA & NEW ZEALAND FIRST EVER INDIAN ARTIST TO HEADLINE AUSTRALIAN STADIUMS

admin

ਆਸਟ੍ਰੇਲੀਆ ਪੋਸਟ ਨੇ ਅਗਲੇ ਨੋਟਿਸ ਤੱਕ ਅਮਰੀਕਾ ਲਈ ਡਾਕ ਸੇਵਾਵਾਂ ਰੋਕੀਆਂ !

admin

ਔਨਲਾਈਨ ਗੇਮਿੰਗ ਪ੍ਰਮੋਸ਼ਨ ਤੇ ਰੈਗੂਲੇਸ਼ਨ ਬਿੱਲ-2025: ਔਨਲਾਈਨ ਖੇਡਾਂ ਦੇ ਖ਼ਤਰਿਆਂ ਤੋਂ ਬਚਾਏਗਾ !

admin