International

ਭਾਰਤ ਨੇ ਇਜ਼ਰਾਈਲ ਤੇ ਫਲਸਤੀਨ ਦੇ ਸ਼ਾਂਤੀਪੂਰਨ ਹੱਲ ਦਾ ਸਮਰਥਨ ਕੀਤਾ

ਨਿਊਯਾਰਕ – ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ ਮੱਧ ਪੂਰਬ ਦੇ ਮੁੱਦੇ ’ਤੇ ਖੁੱਲ੍ਹੀ ਬਹਿਸ ਕੀਤੀ ਹੈ। ਫਲਸਤੀਨ ਦੇ ਮੁੱਦੇ ’ਤੇ ਸ਼ਾਂਤੀਪੂਰਨ ਹੱਲ ਪ੍ਰਤੀ ਦ੍ਰਿੜ੍ਹਤਾ ਤੇ ਵਚਨਬੱਧਤਾ ਪ੍ਰਗਟਾਈ ਹੈ। ਨਾਲ ਹੀ ਦੋ ਦੇਸ਼ਾਂ ਦੇ ਹੱਲ ਲਈ ਸਮਝੌਤੇ ’ਤੇ ਆਪਣਾ ਪੂਰਾ ਸਮਰਥਨ ਦਿੱਤਾ ਹੈ।

ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਨੁਮਾਇੰਦੇ ਤੇ ਰਾਜਦੂਤ ਟੀਐੱਸ ਤਿਰੁਮੂਰਤੀ ਨੇ ਫਲਸਤੀਨ ਦੀ ਸੁਰੱਖਿਅਤ ਤੇ ਮਾਨਤਾ ਪ੍ਰਾਪਤ ਹੱਦਾਂ ਦੇ ਨਾਲ ਹੀ ਇਜ਼ਰਾਈਲ ਦੇ ਨਾਲ ਉਸਦੇ ਸ਼ਾਂਤੀਪੂਰਨ ਸਬੰਧ ਯਕੀਨੀ ਬਣਾਉਣ ਲਈ ਸਮਰਥਨ ਪ੍ਰਗਟਾਇਆ ਹੈ। ਪ੍ਰੀਸ਼ਦ ਨੇ ਮਤਾ ਨੰਬਰ 2334 ਨੂੰ ਮੰਨ ਲਿਆ ਹੈ। ਇਸ ਜ਼ਰੀਏ ਅੰਤਰਰਾਸ਼ਟਰੀ ਫਿਰਕਾ ਪੱਛਮੀ ਤੱਟ ਤੇ ਗਾਜ਼ਾ ਪੱਟੀ ’ਚ ਅਕਸਰ ਤਣਾਅ ਨੂੰ ਘੱਟ ਕਰਨ ਲਈ ਤੱਤਪਰ ਰਹੇਗਾ। ਤਿਰੁਮੂਰਤੀ ਨੇ ਕਿਹਾ ਕਿ ਅਹਿਮ ਸਿਆਸੀ ਮੁੱਦੇ ’ਤੇ ਸਿੱਧੀ ਗੱਲਬਾਤ ਦੇ ਨਾਲ ਹੀ ਇਜ਼ਰਾਈਲ ਤੇ ਫਲਸਤੀਨ ਲਈ ਲੰਬੇ ਸਮੇਂ ਦੀ ਸ਼ਾਂਤੀ ਦੀ ਕਾਮਨਾ ਕਰਦੇ ਹਾਂ।

Related posts

ਅਮਰੀਕੀ ਪਾਵਰ ਪਲਾਂਟ ਤੇ ਡਰੋਨ ਹਮਲੇ ਦੀ ਯੋਜਨਾ ਬਣਾਉਣ ਵਾਲਾ ਗਿ੍ਰਫ਼ਤਾਰ

Bunty

ਡੋਨਾਲਡ ਟਰੰਪ ਨੇ ਕ੍ਰਿਸ ਰਾਈਟ ਨੂੰ ਊਰਜਾ ਮੰਤਰੀ ਵਜੋਂ ਕੀਤਾ ਨਾਮਜ਼ਦ

Bunty

ਟਰੰਪ ਵਲੋਂ ਆਸਟ੍ਰੇਲੀਆ ਤੇ ਭਾਰਤ ਸਮੇਤ 60 ਦੇਸ਼ਾਂ ਨੂੰ ‘ਬੋਰਡ ਆਫ਼ ਪੀਸ’ ‘ਚ ਸ਼ਾਮਿਲ ਹੋਣ ਲਈ ਸੱਦਾ

admin