Sport

ਭਾਰਤ ਲਈ ਕਰੋ ਜਾਂ ਮਰੋ ਦਾ ਮੁਕਾਬਲਾ

ਮਾਲੇ – ਖ਼ਰਾਬ ਲੈਅ ਨਾਲ ਜੂਝ ਰਹੀ ਭਾਰਤੀ ਮਰਦ ਫੁੱਟਬਾਲ ਟੀਮ ਸੈਫ ਚੈਂਪੀਅਨਸ਼ਿਪ ਦੇ ਆਖ਼ਰੀ ਲੀਗ ਮੈਚ ਵਿਚ ਮੇਜ਼ਬਾਨ ਮਾਲਦੀਵ ਨਾਲ ਮੁਕਾਬਲਾ ਕਰੇਗੀ ਤੇ ‘ਕਰੋ ਜਾਂ ਮਰੋ’ ਦੇ ਇਸ ਮੁਕਾਬਲੇ ਵਿਚ ਜਿੱਤ ਹੀ ਉਸ ਨੂੰ ਬਾਹਰ ਹੋਣ ਤੋਂ ਬਚਾ ਸਕਦੀ ਹੈ। ਡਰਾਅ ਜਾਂ ਹਾਰ ਦੀ ਹਾਲਤ ਵਿਚ ਭਾਰਤ ਫਾਈਨਲ ਦੀ ਦੌੜ ‘ਚੋਂ ਬਾਹਰ ਹੋ ਜਾਵੇਗਾ ਤੇ ਇਹ ਪਿਛਲੇ ਕੁਝ ਸਾਲ ਵਿਚ ਉਸ ਦਾ ਸਭ ਤੋਂ ਖ਼ਰਾਬ ਪ੍ਰਦਰਸ਼ਨ ਹੋਵੇਗਾ। ਇਸ ਨਾਲ ਭਾਰਤੀ ਟੀਮ ਦੇ ਕੋਚ ਇਗੋਰ ਸਟੀਮਕ ਨੂੰ ਹਟਾਉਣ ਦੀ ਮੰਗ ਵੀ ਜ਼ੋਰ ਫੜਨ ਲੱਗੇਗੀ। ਸੱਤ ਵਾਰ ਦੀ ਚੈਂਪੀਅਨ ਭਾਰਤੀ ਟੀਮ ਇਸ ਤੋਂ ਪਹਿਲਾਂ 2003 ਵਿਚ ਤੀਜੇ ਸਥਾਨ ‘ਤੇ ਰਹੀ ਸੀ। ਉਸ ਤੋਂ ਬਾਅਦ ਤੋਂ 11 ਸੈਸ਼ਨਾਂ ਵਿਚ ਭਾਰਤ ਨੇ ਜਾਂ ਤਾਂ ਖ਼ਿਤਾਬ ਜਿੱਤਿਆ ਜਾਂ ਉੱਪ ਜੇਤੂ ਰਿਹਾ। ਪੰਜ ਟੀਮਾਂ ਦੇ ਟੂਰਨਾਮੈਂਟ ਵਿਚ ਸਿਖਰਲੀਆਂ ਚਾਰ ਟੀਮਾਂ 16 ਅਕਤੂਬਰ ਨੂੰ ਹੋਣ ਵਾਲੇ ਫਾਈਨਲ ਦੀ ਦੌੜ ਵਿਚ ਰਹਿਣਗੀਆਂ। ਭਾਰਤ ਦੇ ਦੋ ਡਰਾਅ ਤੇ ਇਕ ਜਿੱਤ ਤੋਂ ਬਾਅਦ ਪੰਜ ਅੰਕ ਹਨ ਤੇ ਉਹ ਤੀਜੇ ਸਥਾਨ ‘ਤੇ ਹੈ। ਮਾਲਦੀਵ (ਤਿੰਨ ਮੈਚਾਂ ‘ਚ ਛੇ ਅੰਕ) ਤੇ ਨੇਪਾਲ (ਤਿੰਨ ਮੈਚਾਂ ਵਿਚ ਛੇ ਅੰਕ) ਉਸ ਤੋਂ ਉੱਪਰ ਹਨ। ਨੇਪਾਲ ਦਾ ਸਾਹਮਣਾ ਬੰਗਲਾਦੇਸ਼ ਨਾਲ ਹੋਵੇਗਾ।

Related posts

ਭਾਰਤ ਪਾਕਿਸਤਾਨ ਮੈਚ ਦੀ ਡਿਮਾਂਡ ਸਭ ਤੋਂ ਜ਼ਿਆਦਾ, 333 ਗੁਣਾ ਤਕ ਮਹਿੰਗੇ ਵਿਕ ਰਹੇ ਟਿਕਟ, ਲੱਖਾਂ ਕਰਨੇ ਪੈਣਗੇ ਖਰਚ

Bunty

ਟੀ-20 ਵਿਸ਼ਵ ਕੱਪ: ਆਸਟ੍ਰੇਲੀਆ ਤੇ ਨਿਊਜ਼ੀਲੈਂਡ ‘ਚ ਹੋਵੇਗਾ ਫਾਇਨਲ

admin

ਐੱਸ ਸ਼੍ਰੀਸੰਤ ਨੇ 39 ਸਾਲ ਦੀ ਉਮਰ ‘ਚ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ

Bunty