India

ਭਾਰਤ ਸਰਕਾਰ ਕਿਸਾਨੀ ਨੂੰ ਸੁਧਾਰਨ ਦੇ ਲਈ ਰੋਡਮੈਪ ਤਿਆਰ ਕਰੇਗੀ

ਨਵੀਂ ਦਿੱਲੀ – ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 1 ਫਰਵਰੀ, 2022 ਨੂੰ ਦੇਸ਼ ਦੇ ਸਾਹਮਣੇ ਵਿੱਤੀ ਸਾਲ 2022-23 ਦਾ ਬਜਟ ਪੇਸ਼ ਕੀਤਾ। ਇਸ ਬਜਟ ਭਾਸ਼ਣ ਵਿੱਚ ਉਨ੍ਹਾਂ ਨੇ ਸਰਕਾਰ ਦੀ ਦਿਸ਼ਾ ਦਾ ਵਿਕਾਸ ਰੋਡਮੈਪ ਦੇਸ਼ ਦੇ ਸਾਹਮਣੇ ਰੱਖਿਆ। ਵਿੱਤੀ ਸਾਲ 2022-23 ਦੇ ਬਜਟ ‘ਚ ਸਭ ਤੋਂ ਜ਼ਿਆਦਾ ਜ਼ੋਰ ਤਕਨਾਲੋਜੀ ਦੀ ਮਦਦ ਨਾਲ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ‘ਤੇ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਬਿਹਤਰ ਤਕਨੀਕ ਦੀ ਮਦਦ ਨਾਲ ਕਿਸਾਨਾਂ ਦੀ ਜ਼ਿੰਦਗੀ ਨੂੰ ਸੁਧਾਰਨਾ ਚਾਹੁੰਦੀ ਹੈ। ਆਪਣੇ ਬਜਟ ਭਾਸ਼ਣ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਰਕਾਰ ਖੇਤੀਬਾੜੀ ਦੇ ਆਧੁਨਿਕੀਕਰਨ ਲਈ ਤਕਨਾਲੋਜੀ ਦੀ ਵਰਤੋਂ ‘ਤੇ ਜ਼ੋਰ ਦੇਣਾ ਚਾਹੁੰਦੀ ਹੈ।

ਇਸ ਦੇ ਨਾਲ ਹੀ ਸਰਕਾਰ ਤਕਨੀਕ ਦੀ ਮਦਦ ਨਾਲ ਫਸਲਾਂ ਦਾ ਮੁਲਾਂਕਣ, ਜ਼ਮੀਨ ਦੀ ਮਾਪ, ਕੀਟਨਾਸ਼ਕਾਂ ਦਾ ਛਿੜਕਾਅ ਕਰਨਾ ਚਾਹੁੰਦੀ ਹੈ। ਸਰਕਾਰ ਕੀਟਨਾਸ਼ਕਾਂ ਦੇ ਛਿੜਕਾਅ ਲਈ ਡਰੋਨ ਦੀ ਮਦਦ ਲੈਣ ਦੀ ਤਿਆਰੀ ਕਰ ਰਹੀ ਹੈ। ਸਰਕਾਰ ਦਾ ਕਹਿਣਾ ਹੈ ਕਿ ਉਸ ਦਾ ਪੂਰਾ ਜ਼ੋਰ ‘ਕਿਸਾਨ ਡ੍ਰੋਨ’ ਦੀ ਵਰਤੋਂ ‘ਤੇ ਹੋਵੇਗਾ। ਤੁਹਾਨੂੰ ਕਿਸਾਨ ਡਰੋਨ ਤਕਨੀਕ ਬਾਰੇ ਦੱਸਦੇ ਹਾਂ ਤੇ ਜਾਣਦੇ ਹਾਂ ਕਿ ਇਹ ਕਿਸਾਨਾਂ ਲਈ ਕਿਵੇਂ ਮਦਦਗਾਰ ਹੋਵੇਗਾ-

ਡ੍ਰੋਨ ਦੀ ਮਦਦ ਨਾਲ ਖੇਤੀ ਨੂੰ ਆਸਾਨ ਬਣਾਉਣ ਦੀ ਤਿਆਰੀ

ਦੱਸ ਦਈਏ ਕਿ ਇਸ ਸਾਲ ਦੇ ਬਜਟ ‘ਚ ਸਰਕਾਰ ਦਾ ਪੂਰਾ ਜ਼ੋਰ ਟੈਕਨਾਲੋਜੀ ਦੀ ਬਿਹਤਰ ਵਰਤੋਂ ‘ਤੇ ਰਿਹਾ ਹੈ। ਇਸ ਕਿਸਾਨ ਡ੍ਰੋਨ ਵਿੱਚ ਇੱਕ ਮਾਨਵ ਰਹਿਤ ਟੈਂਕ ਹੋਵੇਗਾ ਜਿਸ ਵਿੱਚ 10 ਲੀਟਰ ਤੱਕ ਕੀਟਨਾਸ਼ਕ ਭਰਿਆ ਜਾਵੇਗਾ। ਇਸ ਤੋਂ ਬਾਅਦ ਇਹ ਡ੍ਰੋਨ ਸਿਰਫ਼ 15 ਮਿੰਟਾਂ ਵਿੱਚ ਕਰੀਬ ਇੱਕ ਏਕੜ ਜ਼ਮੀਨ ਵਿੱਚ ਕੀਟਨਾਸ਼ਕ ਦਾ ਛਿੜਕਾਅ ਕਰੇਗਾ। ਇਸ ਨਾਲ ਕਿਸਾਨਾਂ ਦੇ ਸਮੇਂ ਦੀ ਬੱਚਤ ਹੋਵੇਗੀ, ਲੇਬਰ ਵੀ ਘੱਟ ਲੱਗੇਗੀ ਤੇ ਕੀਟਨਾਸ਼ਕਾਂ ਦਾ ਛਿੜਕਾਅ ਵੀ ਵਧੀਆ ਤੇ ਵਧੀਆ ਤਰੀਕੇ ਨਾਲ ਕੀਤਾ ਜਾ ਸਕੇਗਾ। ਇਸ ਦੇ ਨਾਲ ਹੀ ਕਿਸਾਨਾਂ ਨੂੰ ਤਕਨੀਕ ਦੀ ਪਛਾਣ ਅਤੇ ਵਰਤੋਂ ‘ਤੇ ਵੀ ਜ਼ੋਰ ਦਿੱਤਾ ਜਾਵੇਗਾ।

ਕਿਸਾਨਾਂ ਲਈ ਕੀਤੇ ਕਈ ਐਲਾਨ

ਦੱਸ ਦੇਈਏ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੇ ਬਜਟ ਭਾਸ਼ਣ ਵਿੱਚ ਕਿਹਾ ਸੀ ਕਿ ਸਰਕਾਰ ਘੱਟੋ ਘੱਟ ਸਮਰਥਨ ਮੁੱਲ ‘ਤੇ ਰਿਕਾਰਡ ਫਸਲਾਂ ਦੀ ਖਰੀਦ ਕਰੇਗੀ। ਇਸ ਦੇ ਨਾਲ ਹੀ ਸਾਲ 2023 ਨੂੰ ਮੋਟੇ ਅਨਾਜ ਦਾ ਸਾਲ ਐਲਾਨਿਆ ਗਿਆ ਹੈ। ਸਰਕਾਰ ਕਿਸਾਨਾਂ ਨੂੰ ਜੈਵਿਕ ਖੇਤੀ ਕਰਨ ਲਈ ਉਤਸ਼ਾਹਿਤ ਕਰੇਗੀ। ਇਸ ਦੇ ਨਾਲ ਹੀ ਖੇਤੀਬਾੜੀ ਵਿੱਚ ਡਿਜੀਟਲ ਸਹੂਲਤ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸਰਕਾਰ ਦਾ ਜ਼ੋਰ ਸਿੰਚਾਈ ਅਤੇ ਪੀਣ ਵਾਲੇ ਪਾਣੀ ਦੀਆਂ ਸਹੂਲਤਾਂ ਨੂੰ ਬਿਹਤਰ ਬਣਾਉਣ ‘ਤੇ ਹੋਵੇਗਾ। ਰੇਲਵੇ ਛੋਟੇ ਕਿਸਾਨਾਂ ਦੀ ਮਦਦ ਲਈ ਕੁਝ ਕੁਸ਼ਲ ਲੌਜਿਸਟਿਕਸ ਵਿਕਸਿਤ ਕਰੇਗਾ। ਪੀਪੀਪੀ (ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ) ਮਾਡਲ ‘ਤੇ ਕਿਸਾਨਾਂ ਦੀ ਮਦਦ ਕੀਤੀ ਜਾਵੇਗੀ।

Related posts

2047 ਵਿੱਚ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ ਤਾਂ ਇੱਕ ‘ਵਿਕਸਤ ਭਾਰਤ’ ਹੋਵੇਗਾ : ਮੋਦੀ

admin

GST 2.0 ਦਾ ਪ੍ਰਭਾਵ: 41% ਭਾਰਤੀਆਂ ਵਲੋਂ ਜਲਦੀ ਕਾਰ ਖਰੀਦਣ ਦੀ ਯੋਜਨਾ

admin

ਸੰਯੁਕਤ ਰਾਸ਼ਟਰ 2025 ਦੀ ਨਹੀਂ, 1945 ਦੀਆਂ ਹਕੀਕਤਾਂ ਨੂੰ ਦਰਸਾਉਂਦਾ ਹੈ: ਐਸ. ਜੈਸ਼ੰਕਰ

admin