ਚੇਨੱਈ – ਚੱਕਰਵਾਤ ਤੂਫ਼ਾਨ ‘ਜਵਾਦ’ ਦਾ ਅਸਰ ਤਾਮਿਲਨਾਡੂ ’ਚ ਵੀ ਦੇਖਣ ਨੂੰ ਮਿਲੇਗਾ। ਭਾਰੀ ਬਾਰਿਸ਼ ਦੇ ਚੱਲਦਿਆਂ ਸੂਬੇ ’ਚ ਸਾਰੇ ਸਕੂਲ-ਕਾਲਜਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਅੱਜ ਇਹ ਤੂਫ਼ਾਨ ਆਂਧਰ ਪ੍ਰਦੇਸ਼ ਦੇ ਤਟ ਨਾਲ ਟਕਰਾਏਗਾ, ਜਿਸਦੇ ਚੱਲਦਿਆਂ ਕਈ ਸੂਬਿਆਂ ’ਚ ਇਸਦਾ ਅਸਰ ਦੇਖਣ ਨੂੰ ਮਿਲੇਗਾ। ਸੂਬਾ ਪ੍ਰਸ਼ਾਸਨ ਇਸ ਤੂਫਾਨ ਨੂੰ ਲੈ ਕੇ ਅਲਰਟ ਹੋ ਗਿਆ ਹੈ। ਆਂਧਰ ’ਚ ਵੀ ਸਾਰੇ ਸਕੂਲ-ਕਾਲਜਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਸ ਤੂਫਾਨ ਦਾ ਅਸਰ ਓਡੀਸ਼ਾ ‘ਚ ਵੀ ਦੇਖਣ ਨੂੰ ਮਿਲੇਗਾ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਬੀਚ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਪੁਲਿਸ ਵੀ ਤਾਇਨਾਤ ਕਰ ਦਿੱਤੀ ਗਈ ਹੈ।
previous post