India

ਭਾਰੀ ਬਾਰਿਸ਼ ਦੇ ਚੱਲਦਿਆਂ ਇਸ ਦੇਸ਼ ਦੇ ਸਕੂਲ-ਕਾਲਜ ਬੰਦ

ਚੇਨੱਈ – ਚੱਕਰਵਾਤ ਤੂਫ਼ਾਨ ‘ਜਵਾਦ’ ਦਾ ਅਸਰ ਤਾਮਿਲਨਾਡੂ ’ਚ ਵੀ ਦੇਖਣ ਨੂੰ ਮਿਲੇਗਾ। ਭਾਰੀ ਬਾਰਿਸ਼ ਦੇ ਚੱਲਦਿਆਂ ਸੂਬੇ ’ਚ ਸਾਰੇ ਸਕੂਲ-ਕਾਲਜਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਅੱਜ ਇਹ ਤੂਫ਼ਾਨ ਆਂਧਰ ਪ੍ਰਦੇਸ਼ ਦੇ ਤਟ ਨਾਲ ਟਕਰਾਏਗਾ, ਜਿਸਦੇ ਚੱਲਦਿਆਂ ਕਈ ਸੂਬਿਆਂ ’ਚ ਇਸਦਾ ਅਸਰ ਦੇਖਣ ਨੂੰ ਮਿਲੇਗਾ। ਸੂਬਾ ਪ੍ਰਸ਼ਾਸਨ ਇਸ ਤੂਫਾਨ ਨੂੰ ਲੈ ਕੇ ਅਲਰਟ ਹੋ ਗਿਆ ਹੈ। ਆਂਧਰ ’ਚ ਵੀ ਸਾਰੇ ਸਕੂਲ-ਕਾਲਜਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਸ ਤੂਫਾਨ ਦਾ ਅਸਰ ਓਡੀਸ਼ਾ ‘ਚ ਵੀ ਦੇਖਣ ਨੂੰ ਮਿਲੇਗਾ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਬੀਚ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਪੁਲਿਸ ਵੀ ਤਾਇਨਾਤ ਕਰ ਦਿੱਤੀ ਗਈ ਹੈ।

Related posts

ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਤਹਿਤ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਚੇਤਾਵਨੀ ਜਾਰੀ

Bunty

ਭਾਰਤ ਦੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਸ਼ੂਟਿੰਗ ਮੁਕਾਬਲੇ ਦੇ ਮੌਕੇ

admin

ਭਾਜਪਾ ਦੀ ਜੰਮੂ-ਕਸ਼ਮੀਰ ‘ਚ ਕਾਨਫਰੰਸ, ਅਗਲੇੀਆਂ ਚੋਣਾ ਦੀ ਤਿਆਰੀ, 29 ਮਈ ਨੂੰ ਪ੍ਰਦੇਸ਼ ਕਾਰਜਕਾਰਨੀ ਦੀ ਬੈਠਕ

Bunty