India

ਮਣੀਪੁਰ ’ਚ ਭੜਕੀ ਭੀੜ ਨੇ ਸੀ. ਆਰ. ਪੀ. ਐਫ. ਦੇ ਜਵਾਨਾਂ ਨੂੰ ਲਾਹ ਕੇ ਸਾੜ ਦਿੱਤੀ ਬੱਸ

ਇੰਫਾਲ – ਮਣੀਪੁਰ ਦੇ ਪਹਾੜੀ ਜ਼ਿਲੇ ਕੰਗਪੋਕਪੀ ’ਚ ਸੋਮਵਾਰ ਰਾਤ ਭੜਕੀ ਭੀੜ ਨੇ ਸੀ. ਆਰ. ਪੀ. ਐੱਫ. ਦੇ ਜਵਾਨਾਂ ਨੂੰ ਇਕ ਬੱਸ ’ਚੋਂ ਲਾਹ ਕੇ ਬੱਸ ਨੂੰ ਸਾੜ ਦਿੱਤਾ।
ਪੁਲਿਸ ਨੇ ਮੰਗਲਵਾਰ ਕਿਹਾ ਕਿ ਭੀੜ ਨੇ ਪਹਿਲਾਂ ਜਵਾਨਾਂ ਨੂੰ ਬੱਸ ’ਚੋਂ ਉਤਰਨ ਲਈ ਕਿਹਾ । ਫਿਰ ਉਨ੍ਹਾਂ ਬੱਸ ਸਾੜ ਦਿੱਤੀ। ਫਾਇਰ ਬਿ੍ਰਗੇਡ ਨੇ ਅੱਗ ’ਤੇ ਕਾਬੂ ਪਾਇਆ। ਇਸ ਘਟਨਾ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਰਿਪੋਰਟਾਂ ਮੁਤਾਬਕ ਰਾਜਧਾਨੀ ਇੰਫਾਲ ਤੋਂ 45 ਕਿਲੋਮੀਟਰ ਦੂਰ ਕੰਗਪੋਕਪੀ ਥਾਣੇ ’ਚ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਘਟਨਾ ਰਾਤ 9 ਵਜੇ ਦੀ ਹੈ। ਸੀ. ਆਰ. ਪੀ. ਐਫ. ਦੇ ਜਵਾਨਾਂ ਨੂੰ ਲਿਜਾਣ ਜਾਣ ਵਾਲੀ ਬੱਸ ਕਿਰਾਏ ’ਤੇ ਲਈ ਗਈ ਸੀ । ਬੱਸ ਘਾਟੀ ਦੇ ਪ੍ਰਮੁੱਖ ਮੇਈਤੀ ਭਾਈਚਾਰੇ ਦੇ ਇਕ ਵਿਅਕਤੀ ਦੇ ਨਾਂ ’ਤੇ ਰਜਿਸਟਰਡ ਸੀ। ਸੁਰੱਖਿਆ ਫੋਰਸਾਂ ਨੇ ਮਣੀਪੁਰ ਦੇ ਟੇਂਗਨੋਪਾਲ ਜ਼ਿਲੇ ’ਚ 3 ਅਤਵਾਦੀਆਂ ਨੂੰ ਗਿ੍ਰਫ਼ਤਾਰ ਕੀਤਾ। ਕੰਗਪੋਕਪੀ ਜ਼ਿਲੇ ’ਚ ਕਈ ਆਧੁਨਿਕ ਹਥਿਆਰ ਬਰਾਮਦ ਕੀਤੇ ਗਏ ਹਨ। ਸੂਬਾਈ ਪੁਲਿਸ ਦੇ ਇਕ ਬਿਆਨ ਅਨੁਸਾਰ ਸੁਰੱਖਿਆ ਫੋਰਸਾਂ ਨੇ ਲਾਮਲੋਂਗ ਪਿੰਡ ਨੇੜੇ ਸ਼ਾਂਤੋਂਗ ਤੋਂ ਤਿੰਨ ਅੱਤਵਾਦੀਆਂ ਨੂੰ ਗਿ੍ਰਫਤਾਰ ਕੀਤਾ। ਸੋਮਵਾਰ ਦੇਰ ਰਾਤ ਜਾਰੀ ਬਿਆਨ ਮੁਤਾਬਕ ਸੂਬੇ ’ਚ ਸਥਿਤੀ ਕਾਬੂ ਹੇਠ ਹੈ । ਜਵਾਨ ਅਮਨ ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਲਈ ਲਗਾਤਾਰ ਤਲਾਸ਼ੀ ਮੁਹਿੰਮ ਚਲਾ ਰਹੇ ਹਨ।

Related posts

ਭਾਰਤ ਦੇ ਹੈਂਡਲੂਮ ਸੈਕਟਰ ਨੂੰ ਤੇਜ਼ ਕਰਨ ਲਈ ਪੰਜ ਮੁੱਖ ਪਹਿਲਕਦਮੀਆਂ ਦੀ ਸ਼ੁਰੂਆਤ

admin

ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਮਹਾਰਿਸ਼ੀ ਦਿਆਨੰਦ ਯੂਨੀਵਰਸਿਟੀ, ਰੋਹਤਕ ਦੇ 18ਵੇਂ ਕੰਨਵੋਕੇਸ਼ਨ ਸਮਾਰੋਹ ਵਿਚ ਕੀਤੀ ਸ਼ਿਰਕਤ

Bunty

ਜੰਮੂ ਦੇ ਊਧਮਪੁਰ ਜ਼ਿਲ੍ਹੇ ’ਚ ਅਤਿਵਾਦੀ ਹਮਲੇ ਕਾਰਨ ਸੀਆਰੀਪੀਐੱਫ ਦਾ ਇੰਸਪੈਕਟਰ ਸ਼ਹੀਦ

Bunty