India

ਮਨੀਪੁਰ ਸਰਕਾਰ ਨੇ ‘ਭਾਰਤ ਜੋੜੇ ਨਿਆਏ ਯਾਤਰਾ’ ਦੀ ਇਜਾਜ਼ਤ ਨਹੀਂ ਦਿੱਤੀ: ਕਾਂਗਰਸ

ਨਵੀਂ ਦਿੱਲੀ –  ਕਾਂਗਰਸ ਨੇ ਅੱਜ ਕਿਹਾ ਹੈ ਕਿ ਮਨੀਪੁਰ ਸਰਕਾਰ ਨੇ ਇੰਫਾਲ ਦੇ ਪੈਲੇਸ ਮੈਦਾਨ ਤੋਂ ‘ਭਾਰਤ ਜੋੜੋ ਨਿਆਏ ਯਾਤਰਾ’ ਸ਼ੁਰੂ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦੇ ਬਾਵਜੂਦ ਪਾਰਟੀ ਮਨੀਪੁਰ ਤੋਂ ਭਾਰਤ ਜੋੜੋ ਨਿਆਏ ਯਾਤਰਾ ਸ਼ੁਰੂ ਕਰਨ ਲਈ ਦ੍ਰਿੜ ਹੈ ਤੇ ਇਸ ਲਈ ਇੰਫਾਲ ਵਿੱਚ ਕਿਸੇ ਹੋਰ ਸਥਾਨ ਤੋਂ ਇਸ ਨੂੰ ਸ਼ੁਰੂ ਕਰਨ ਲਈ ਇਜਾਜ਼ਤ ਮੰਗੀ ਹੈ।ਪਾਰਟੀ ਦੇ ਸੰਗਠਨ ਜਨਰਲ ਸਕੱਤਰ ਕੇਸੀ ਵੇਣੂਗੋਪਾਲ, ਜਿਨ੍ਹਾਂ ਨੇ ਹਾਲ ਹੀ ਵਿੱਚ ਮਨੀਪੁਰ ਅਤੇ ਅਸਾਮ ਦਾ ਦੌਰਾ ਕੀਤਾ ਸੀ, ਨੇ ਕਿਹਾ, ‘ਅਸੀਂ ਦੇਖਿਆ ਹੈ ਕਿ ਇਸ ਯਾਤਰਾ ਲਈ ਹੇਠਲੇ ਪੱਧਰ ‘ਤੇ ਜਬਰਦਸਤ ਮਾਹੌਲ ਹੈ। ਭਾਰਤ ਜੋੜੋ ਯਾਤਰਾ ਦੀ ਤਰ੍ਹਾਂ ਇਹ ਯਾਤਰਾ ਵੀ ਬਹੁਤ ਸਫਲ ਹੋਵੇਗੀ। ਇਹ ਦੌਰਾ ਦੇਸ਼ ਅਤੇ ਕਾਂਗਰਸ ਲਈ ਇਤਿਹਾਸਕ ਹੈ। ਅਸੀਂ ਦੇਸ਼ ਲਈ ਨਿਆਂ ਦੀ ਮੰਗ ਕਰ ਰਹੇ ਹਾਂ।’’ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਅਗਵਾਈ ਵਿਚ ‘ਭਾਰਤ ਜੋੜੋ ਨਿਆਏ ਯਾਤਰਾ’ 14 ਜਨਵਰੀ ਨੂੰ ਇੰਫਾਲ ਤੋਂ ਸ਼ੁਰੂ ਹੋਣ ਵਾਲੀ ਹੈ ਅਤੇ 20 ਮਾਰਚ ਨੂੰ ਮੁੰਬਈ ‘ਚ ਸਮਾਪਤ ਹੋਵੇਗੀ।

Related posts

ਕਿਸੇ ਹੋਰ ਦੇਸ਼ ਦੇ ਰਾਸ਼ਟਰਪਤੀ ਨੇ ਜੰਗਬੰਦੀ ਦਾ ਐਲਾਨ ਕਿਉਂ ਕੀਤਾ: ਓਵੈਸੀ

admin

ਭਾਜਪਾ ਚਾਰ ਗਾਰੰਟੀਆਂ ਨਾਲ ਝਾਰਖੰਡ ਦੇ ਚੋਣ ਮੈਦਾਨ ’ਚ ਉਤਰੀ ਹੈ: ਮੋਦੀ

Bunty

ਸੂਬੇ ’ਚ ਪਰਾਲ਼ੀ ਸਾੜਨ ਦੇ ਕੇਸ 22 ਹਜ਼ਾਰ ਤੋਂ ਪਾਰ, 18 ਕਿਸਾਨਾਂ ’ਤੇ ਐਫ਼.ਆਈ.ਆਰ. ਦਰਜ

Bunty