ਨਵੀਂ ਦਿੱਲੀ – ਸਾਬਕਾ ਕਾਂਗਰਸੀ ਆਗੂ ਸੁਸ਼ਮਿਤਾ ਦੇਵ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਬਿਨਾਂ ਕਿਸੇ ਸ਼ਰਤ ਤਿ੍ਣਮੂਲ ਕਾਂਗਰਸ ‘ਚ ਸ਼ਾਮਲ ਹੋਏ ਹਨ ਤੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਜੋ ਵੀ ਜ਼ਿੰਮੇਵਾਰੀ ਦੇਣਗੇ, ਉਸਨੂੰ ਸਵੀਕਾਰ ਕਰਨਗੇ। ਕਾਂਗਰਸ ਦੀ ਮਹਿਲਾ ਇਕਾਈ ਮੁਖੀ ਤੇ ਰਾਸ਼ਟਰੀ ਤਰਜਮਾਨ ਰਹੀ ਸੁਸ਼ਮਿਤਾ ਨੇ ਸੋਮਵਾਰ ਨੂੰ ਕੋਲਕਾਤਾ ‘ਚ ਤਿ੍ਣਮੂਲ ਆਗੂ ਅਭਿਸ਼ੇਕ ਬੈਨਰਜੀ ਤੇ ਡੈਰਕ ਓਬ੍ਰਾਇਨ ਦੀ ਮੌਜੂਦਗੀ ‘ਚ ਪਾਰਟੀ ਦਾ ਦਾਮਨ ਫੜਿਆ ਸੀ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, ‘ਮੈਨੂੰ ਨਹੀਂ ਲੱਗਦਾ ਕਿ ਤਿ੍ਣਮੂਲ ‘ਚ ਸ਼ਾਮਲ ਹੋ ਕੇ ਮੈਂ ਆਪਣੇ ਵਿਚਾਰਧਾਰਾ ਨਾਲ ਸਮਝੌਤਾ ਕੀਤਾ ਹੈ । ’30 ਸਾਲਾਂ ਦੇ ਸਿਆਸੀ ਕਰੀਅਰ ‘ਚ ਮੈਂ ਕਾਂਗਰਸੀ ਹਾਈ ਕਮਾਨ ਨਾਲ ਕੋਈ ਮੰਗ ਨਹੀਂ ਕੀਤੀ।’ ਅਸਤੀਫ਼ੇ ਦੇ ਕਾਰਨਾਂ ਨਾਲ ਜੁੜੇ ਸਵਾਲ ਤੋਂ ਬੱਚਦੇ ਹੋਏ ਸੁਸ਼ਮਿਤਾ ਨੇ ਕਿਹਾ ਕਿ ਕਾਂਗਰਸੀ ਆਗੂ ਰਾਹੁਲ ਗਾਂਧੀ ਤੇ ਅਭਿਸ਼ੇਕ ਬੈਨਰਜੀ ਦੀ ਤੁਲਨਾ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਨਹੀਂ ਜਾਣਦੇ ਕਿ ਭਵਿੱਖ ‘ਚ ਕੀ ਹੋਣ ਵਾਲਾ ਹੈ। ਤੁਸੀਂ ਦੇਖੋਗੇ ਕਿ ਜਦੋਂ ਦੋਵੇਂ ਆਗੂ ਇਕੱਠੇ ਆਉਣਗੇ ਤਾਂ ਕੀ ਜਾਦੂ ਹੋਵੇਗਾ। ਕਾਂਗਰਸ ਨਾਲ ਮੇਰਾ ਪੁਰਾਣਾ ਰਿਸ਼ਤਾ ਤੇ ਮੈਂ ਅਸਤੀਫ਼ੇ ‘ਚ ਸਭ ਕੁਝ ਲਿਖ ਦਿੱਤਾ ਹੈ। ਉੱਥੇ ਮੈਨੂੰ ਜਿਹੜੀਆਂ ਵੀ ਜ਼ਿੰਮੇਵਾਰੀਆਂ ਮਿਲੀਆਂ ਉਸ ਨੂੰ ਸਹੀ ਤਰ੍ਹਾਂ ਨਿਭਾਉਣ ਦੀ ਕੋਸ਼ਿਸ਼ ਕੀਤੀ।