Articles India

ਮਹਾਕੁੰਭ: ਮੁਕਤੀ ਦੀ ਭਾਲ ‘ਚ ਸ਼ਰਧਾਲੂਆਂ ਵਲੋਂ ਸੰਗਮ ‘ਚ ਡੁੱਬਕੀਆਂ !

ਮਹਾਕੁੰਭ: ਮੁਕਤੀ ਦੀ ਭਾਲ ਚਿੱਚ ਸ਼ਰਧਾਲੂਆਂ ਵਲੋਂ ਸੰਗਮ 'ਚ ਡੁੱਬਕੀਆਂ! (ਫੋਟੋ: ਏ ਐਨ ਆਈ)

ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿਚ ਮਹਾਕੁੰਭ ਮੇਲਾ ਪੋਹ ਦੀ ਪੂਰਨਮਾਸ਼ੀ ਦੇ ਪਵਿੱਤਰ ਮੌਕੇ ਰਵਾਇਤੀ ਅੰਦਾਜ਼ ਵਿਚ ਸ਼ੁਰੂ ਹੋ ਗਿਆ। ਮਹਾਕੁੰਭ 13 ਜਨਵਰੀ ਤੋਂ 26 ਫਰਵਰੀ ਤੱਕ ਹੋਵੇਗਾ, ਜੋ ਭਾਰਤ ਦੇ ਪੁਰਾਤਨ ਸਭਿਆਚਾਰ ਤੇ ਧਾਰਮਿਕ ਰਵਾਇਤਾਂ ਨੂੰ ਆਲਮੀ ਪੱਧਰ ’ਤੇ ਪਛਾਣ ਦਿਵਾਏਗਾ। ਗੰਗਾ, ਯਮੁਨਾ ਤੇ ਸਰਸਵਤੀ ਨਦੀਆਂ ਦੇ ਸੰਗਮ ਉੱਤੇ ਦੇਸ਼-ਵਿਦੇਸ਼ ਤੋਂ ਆਏ ਸ਼ਰਧਾਲੂਆਂ ਨੇ ਚੁੱਬੀ ਲਾ ਕੇ ਇਸ ਮਹਾਸੰਗਮ ਦੀ ਸ਼ੁਰੂਆਤ ਕੀਤੀ। ਇਸ ਦੌਰਾਨ 1.65 ਕਰੋੜ ਦੇ ਕਰੀਬ ਸ਼ਰਧਾਲੂਆਂ ਨੇ ‘ਮੋਕਸ਼’ ਦੀ ਭਾਲ ਵਿੱਚ ਗੰਗਾ, ਯਮੁਨਾ ਤੇ ਸਰਸਵਤੀ ਨਦੀਆਂ ਦੇ ਸੰਗਮ ’ਚ ਡੁਬਕੀ ਲਾਈ। 12 ਸਾਲ ਬਾਅਦ ਲੱਗਣ ਵਾਲੇ ਇਸ ਮੇਲੇ ਵਿੱਚ 45 ਦਿਨਾਂ ’ਚ 40 ਕਰੋੜ ਤੋਂ ਵੱਧ ਲੋਕਾਂ ਦੇ ਆਉਣ ਦੀ ਉਮੀਦ ਹੈ। ਸਾਧ-ਸੰਤਾਂ ਅਨੁਸਾਰ 144 ਸਾਲ ਮਗਰੋਂ ਗ੍ਰਹਿਆਂ ’ਚ ਤਬਦੀਲੀ ਹੋ ਰਹੀ ਹੈ ਜਿਸ ਕਾਰਨ ਇਸ ਦਾ ਮਹੱਤਵ ਹੋਰ ਵੀ ਵੱਧ ਗਿਆ ਹੈ। ਪੋਹ ਦੀ ਪੁੰਨਿਆ ਮੌਕੇ ਸ਼ੰਖਾਂ ਅਤੇ ਭਜਨਾਂ ਰਾਹੀਂ ਇਸ ਮੇਲੇ ਦਾ ਰਸਮੀ ਸ਼ੁਰੂਆਤ ਹੋਇਆ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਉਨ੍ਹਾਂ ਲੋਕਾਂ ਲਈ ਬਹੁਤ ਖਾਸ ਦਿਨ ਕਰਾਰ ਦਿੱਤਾ, ਜੋ ਭਾਰਤੀ ਕਦਰਾਂ-ਕੀਮਤਾਂ ਅਤੇ ਸੱਭਿਆਚਾਰ ਨੂੰ ਪਿਆਰ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਵਿਸ਼ਾਲ ਧਾਰਮਿਕ ਸਮਾਗਮ ਭਾਰਤ ਦੀ ਸਦੀਵੀ ਅਧਿਆਤਮਿਕ ਵਿਰਾਸਤ ਦਾ ਪ੍ਰਤੀਕ ਹੈ। ਮੋਦੀ ਨੇ ਐਕਸ ਉੱਤੇ ਇਕ ਪੋਸਟ ਵਿਚ ਕਿਹਾ ਕਿ ਪੋਹ ਦੀ ਪੂਰਨਮਾਸ਼ੀ ਦੇ ਪਵਿੱਤਰ ਇਸ਼ਨਾਨ ਦੇ ਨਾਲ ਹੀ ਪ੍ਰਯਾਗਰਾਜ ਦੀ ਪਵਿੱਤਰ ਧਰਤੀ ਉੱਤੇ ਮਹਾਕੁੰਭ ਆਰੰਭ ਹੋ ਗਿਆ ਹੈ। ਉਨ੍ਹਾਂ ਕਿਹਾ, ‘‘ਸਾਡੀ ਆਸਥਾ ਤੇ ਸਭਿਆਚਾਰ ਨਾਲ ਜੁੜੇ ਇਸ ਵੱਡੇ ਮੌਕੇ ਉੱਤੇ ਮੈਂ ਸਾਰੇ ਸ਼ਰਧਾਲੁੂਆਂ ਨੂੰ ਦਿਲੋਂ ਵਧਾਈ ਦਿੰਦਾ ਹਾਂ। ਮੈਂ ਇਹ ਕਾਮਨਾ ਕਰਦਾ ਹਾਂ ਕਿ ਭਾਰਤ ਦੀ ਅਧਿਆਤਮਕ ਰਵਾਇਤ ਦਾ ਇਹ ਵਿਸ਼ਾਲ ਤਿਉਹਾਰ ਤੁਹਾਡੇ ਸਾਰਿਆਂ ਦੇ ਜੀਵਨ ਵਿਚ ਨਵੀਂ ਊਰਜਾ ਤੇ ਉਤਸ਼ਾਹ ਭਰੇ।’’

ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਇਸ ਮੌਕੇ ਕਿਹਾ, ‘‘ਮਹਾਕੁੰਭ 13 ਜਨਵਰੀ ਤੋਂ 26 ਫਰਵਰੀ ਤੱਕ ਹੋਵੇਗਾ, ਜੋ ਭਾਰਤ ਦੇ ਪੁਰਾਤਨ ਸਭਿਆਚਾਰ ਤੇ ਧਾਰਮਿਕ ਰਵਾਇਤਾਂ ਨੂੰ ਆਲਮੀ ਪੱਧਰ ’ਤੇ ਪਛਾਣ ਦਿਵਾਏਗਾ।’’ ਉੱਤਰ ਪ੍ਰਦੇਸ਼ ਸਰਕਾਰ ਅਨੁਸਾਰ ਸਵੇਰੇ 9.30 ਵਜੇ ਤੱਕ 1.65 ਕਰੋੜ ਤੋਂ ਵੱਧ ਲੋਕਾਂ ਨੇ ਸੰਗਮ ਡੁਬਕੀ ਲਾਈ। ਇਸ ਦੌਰਾਨ ਹਰ ਪਾਸੇ ‘ਜੈ ਸ੍ਰੀ ਰਾਮ’, ‘ਹਰ ਹਰ ਮਹਾਦੇਵ’ ਅਤੇ ‘ਜੈ ਗੰਗਾ ਮਈਆ’ ਦੇ ਜੈਕਾਰੇ ਸੁਣਾਈ ਦੇ ਰਹੇ ਸਨ। ਦੇਸ਼ ਭਰ ਦੇ ਵੱਖ-ਵੱਖ ਰਾਜਾਂ ਤੋਂ ਆਏ ਲੋਕ ਪ੍ਰਯਾਗਰਾਜ ਦੇ ਵੱਖ-ਵੱਖ ਘਾਟਾਂ ’ਤੇ ਨਜ਼ਰ ਆਏ। ਮਹਾਕੁੰਭ ਵਿੱਚ ਵੱਖ-ਵੱਖ ਸੰਪਰਦਾਵਾਂ ਦੇ ਸੰਤਾਂ ਦੇ 13 ਅਖਾੜੇ ਹਿੱਸਾ ਲੈ ਰਹੇ ਹਨ। ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਤੋਂ ਆਏ ਕੈਲਾਸ਼ ਨਾਰਾਇਣ ਸ਼ੁਕਲਾ ਨੇ ਕਿਹਾ, ‘ਤੀਰਥ ਯਾਤਰੀਆਂ ਲਈ ਸ਼ਾਨਦਾਰ ਪ੍ਰਬੰਧ ਕੀਤੇ ਗਏ ਹਨ। ਸਾਨੂੰ ਇਸ਼ਨਾਨ ਕਰਨ ਵਿੱਚ ਕੋਈ ਮੁਸ਼ਕਲ ਨਹੀਂ ਆਈ।’ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕਿਹਾ, ‘ਇੱਥੇ ਜਿੱਥੇ ਸੱਭਿਆਚਾਰਾਂ ਦਾ ਸੰਗਮ ਹੁੰਦਾ ਹੈ, ਉੱਥੇ ਵਿਸ਼ਵਾਸ ਤੇ ਸਦਭਾਵਨਾ ਦਾ ਵੀ ਸੰਗਮ ਹੁੰਦਾ ਹੈ’’।

ਮਹਾਕੁੰਭ ਮੌਕੇ ਗੰਗਾ, ਯਮੁਨਾ ਤੇ ਸਰਸਵਤੀ ਨਦੀਆਂ ਦੇ ਸੰਗਮ ’ਚ ਡੁਬਕੀ ਲਾਉਣ ਵਾਲੇ ਲੱਖਾਂ ਸ਼ਰਧਾਲੂਆਂ ’ਚ ਵਿਦੇਸ਼ਾਂ ਤੋਂ ਆਏ ਸ਼ਰਧਾਲੂ ਵੀ ਸ਼ਾਮਲ ਹਨ। ਅਮਰੀਕੀ ਫੌਜ ਦਾ ਸਾਬਕਾ ਜਵਾਨ ਮਾਈਕਲ, ਜਿਸ ਨੂੰ ਹੁਣ ਬਾਬਾ ਮੋਕਸ਼ਪੁਰੀ ਵਜੋਂ ਜਾਣਿਆ ਜਾਂਦਾ ਹੈ, ਨੇ ਜੂਨਾ ਅਖਾੜਾ ਵਿੱਚ ਸ਼ਾਮਲ ਹੋਣ ਦਾ ਆਪਣਾ ਸਫ਼ਰ ਸਾਂਝਾ ਕੀਤਾ। ਉਸ ਨੇ ਕਿਹਾ, ‘ਮੈਂ ਇੱਕ ਸਾਧਾਰਨ ਲੜਕਾ ਸੀ, ਜਿਸ ਦਾ ਆਪਣਾ ਪਰਿਵਾਰ ਅਤੇ ਕਰੀਅਰ ਸੀ। ਪਰ ਮੈਨੂੰ ਅਹਿਸਾਸ ਹੋਇਆ ਕਿ ਜ਼ਿੰਦਗੀ ਵਿੱਚ ਕੁਝ ਵੀ ਸਥਾਈ ਨਹੀਂ ਹੈ ਅਤੇ ਮੈਂ ਮੁਕਤੀ ਦੀ ਭਾਲ ਵਿੱਚ ਨਿਕਲ ਪਿਆ। ਮੈਂ ਆਪਣਾ ਜੀਵਨ ਸਨਾਤਨ ਧਰਮ ਦੇ ਪ੍ਰਚਾਰ ਲਈ ਸਮਰਪਿਤ ਕਰ ਦਿੱਤਾ।’ ਮਾਈਕਲ ਨੇ ਕਿਹਾ, ‘ਇਹ ਪ੍ਰਯਾਗਰਾਜ ਵਿੱਚ ਮੇਰਾ ਪਹਿਲਾ ਮਹਾਕੁੰਭ ਹੈ। ਇੱਥੋਂ ਦੀ ਅਧਿਆਤਮਿਕ ਭਾਵਨਾ ਅਸਾਧਾਰਨ ਅਤੇ ਬੇਮਿਸਾਲ ਹੈ।’ ਇਸੇ ਤਰ੍ਹਾਂ ਸਪੇਨ ਤੋਂ ਆਈ ਕ੍ਰਿਸਟੀਨਾ ਨੇ ਕਿਹਾ, ‘ਇਹ ਸ਼ਾਨਦਾਰ ਪਲ ਹੈ। ਅਜਿਹਾ ਮੈਂ ਪਹਿਲਾਂ ਕਦੇ ਨਹੀਂ ਦੇਖਿਆ।

Related posts

ਪੰਜਾਬੀ ਗਾਇਕ ਜੈਜ਼ੀ ਬੀ ਦੇ ਵਲੋਂ ਪੇਸ਼ਕਾਰੀ !

admin

ਪਿੰਡ ਦੇ ਦਲਿਤ ਵਰਗ ‘ਚੋਂ ਪਹਿਲੇ ਅਧਿਆਪਕ ਬਣ ਕੇ ਆਰਜ਼ੀ ਬੀ.ਪੀ.ਈ.ੳ. ਤੱਕ ਦੀ ਡਿਊਟੀ ਨਿਭਾਉਣ ਵਾਲੇ ਮਾ: ਚੇਤ ਸਿੰਘ

admin

ਕਿਸਾਨਾਂ-ਕੇਂਦਰ ਵਿਚਾਲੇ 6ਵੇਂ ਦੌਰ ਦੀ ਮੀਟਿੰਗ ਐੱਮਐੱਸਪੀ ਕਾਨੂੰਨੀ ਗਾਰੰਟੀ ‘ਤੇ ਅੜੀ ਰਹੀ: ਅਗਲੀ ਮੀਟਿੰਗ 19 ਮਾਰਚ ਨੂੰ !

admin