ਬੈਂਗਲੁਰੂ – ਭਾਰਤੀ ਜੂਨੀਅਰ ਹਾਕੀ ਟੀਮ ਦੇ ਉਪ ਕਪਤਾਨ ਅਰਿਜੀਤ ਸਿੰਘ ਹੁੰਦਲ ਨੇ ਸ਼ਨੀਵਾਰ ਨੂੰ ਇੱਥੇ ਕਿਹਾ ਕਿ ਹਾਲ ਹੀ ਦੇ ਮਹਾਦੀਪੀ ਮੁਕਾਬਲੇ ’ਚ ਚੰਗੇ ਪ੍ਰਦਰਸ਼ਨ ਤੋਂ ਬਾਅਦ ਟੀਮ ਦਾ ਹੌਸਲਾ ਵਧਿਆ ਹੋਇਆ ਹੈ ਅਤੇ ਉਹ 5 ਦਸੰਬਰ ਤੋਂ ਕੁਆਲਾਲੰਪੁਰ ’ਚ ਸ਼ੁਰੂ ਹੋਣ ਵਾਲੇ ਜੂਨੀਅਰ ਵਿਸ਼ਵ ਕੱਪ ‘’ਚ ਬਿਹਤਰ ਨਤੀਜੇ ਦੀ ਉਮੀਦ ਕਰਦੇ ਹਨ। ਭਾਰਤੀ ਟੀਮ ਇਸ ਮੁਕਾਬਲੇ ‘’ਚ ਆਪਣਾ ਪਹਿਲਾ ਮੈਚ 5 ਦਸੰਬਰ ਨੂੰ ਦੱਖਣੀ ਕੋਰੀਆ ਖ਼ਿਲਾਫ਼ ਖੇਡੇਗੀ।ਟੀਮ ਦੇ ਰਵਾਨਾ ਹੋਣ ਤੋਂ ਪਹਿਲਾਂ ਅਰਿਜੀਤ ਨੇ ਹਾਕੀ ਇੰਡੀਆ ਨੂੰ ਕਿਹਾ- ਭੁਵਨੇਸ਼ਵਰ ‘’ਚ ਖੇਡੇ ਗਏ ਪਿਛਲੇ ਵਿਸ਼ਵ ਕੱਪ ਤੋਂ ਬਾਅਦ ਭਾਰਤੀ ਟੀਮ ਨੇ ਕਾਫੀ ਤਰੱਕੀ ਕੀਤੀ ਹੈ। ਅਸੀਂ ਸੁਲਤਾਨ ਜੋਹੋਰ ਕੱਪ 2022 ਅਤੇ ਜੂਨੀਅਰ ਏਸ਼ੀਆ ਕੱਪ ਜਿੱਤਿਆ ਹੈ ਅਤੇ ਹਾਲ ਹੀ ਵਿੱਚ ਸੁਲਤਾਨ ਜੋਹੋਰ ਕੱਪ ਵਿੱਚ ਤੀਜੇ ਸਥਾਨ ’ਤੇ ਰਹੇ। ਉਨ੍ਹਾਂ ਨੇ ਕਿਹਾ ਕਿ ਇਸੇ ਕਾਰਨ ਹੀ ਅਸੀਂ ਜੂਨੀਅਰ ਵਿਸ਼ਵ ਕੱਪ ਜਿੱਤਣ ਵਿਚ ਸਮਰੱਥ ਹਾਂ। ਇਹ ਸਭ ਸਹੀ ਸਮੇਂ ‘ਤੇ ਵਧੀਆ ਪ੍ਰਦਰਸ਼ਨ ਕਰਨ ਨਾਲ ਜੁੜਿਆ ਹੈ।ਭਾਰਤ ਨੂੰ ਕੁਆਰਟਰ ਫਾਈਨਲ ਵਿੱਚ ਪਹੁੰਚਣ ਲਈ ਪੂਲ ਸੀ ਵਿੱਚ ਚੋਟੀ ਦੇ ਦੋ ਵਿੱਚ ਰਹਿਣਾ ਹੋਵੇਗਾ।ਕਪਤਾਨ ਉੱਤਮ ਸਿੰਘ ਨੇ ਕਿਹਾ ਕਿ ਭਾਰਤੀ ਟੀਮ ਪਿਛਲੀ ਵਾਲ ਦੀ ਨਿਰਾਸ਼ਾ ਨੂੰ ਭੁਲਾ ਕੇ ਚੰਗਾ ਪ੍ਰਦਰਸ਼ਨ ਕਰਨ ਲਈ ਦਿ੍ਰੜ ਹੈ।ਅਸੀਂ ਇੱਕ ਸਮੇਂ ਵਿੱਚ ਇੱਕ ਮੈਚ ‘’ਤੇ ਧਿਆਨ ਦੇਵਾਂਗੇ ਅਤੇ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਾਂਗੇ। ਉਮੀਦ ਹੈ ਕਿ ਇਸ ਵਾਰ ਅਸੀਂ ਮੈਡਲ ਹਾਸਲ ਕਰਨ ‘’ਚ ਸਫ਼ਲ ਰਹਾਂਗੇ।
