India

ਮਹਾਰਾਸ਼ਟਰ ਚ ਝੂਠ, ਲੁੱਟ, ਵੰਡ ਦੀ ਸਰਕਾਰ ਹੈ : ਯੋਗੇਂਦਰ ਯਾਦਵ

ਪਾਲਘਰ – ਸਵਰਾਜ ਇੰਡੀਆ ਦੇ ਮੁਖੀ ਯੋਗੇਂਦਰ ਯਾਦਵ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੇ ਮਹਾਯੁਤੀ ਗਠਜੋੜ ‘ਤੇ ਮਹਾਰਾਸ਼ਟਰ ‘ਚ ‘ਝੂਠ, ਲੁੱਟ, ਵੰਡ’ ਦੀ ਸਰਕਾਰ ਚਲਾਉਣ ਦਾ ਦੋਸ਼ ਲਗਾਇਆ ਹੈ। ਵੀਰਵਾਰ ਨੂੰ ਪਾਲਘਰ ਜ਼ਿਲ੍ਹੇ ਦੇ ਦਾਹਾਨੂ ‘ਚ ਮੌਜੂਦਾ ਵਿਧਾਇਕ ਵਿਨੋਦ ਨਿਕੋਲ ਦੇ ਸਮਰਥਨ ‘ਚ ਇਕ ਜਨਤਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਲੋਕਾਂ ਨੂੰ ਵਿੱਤੀ ਵਾਅਦਿਆਂ ਤੋਂ ਪ੍ਰਭਾਵਿਤ ਹੋਣ ਦੀ ਬਜਾਏ ਕਦਰਾਂ-ਕੀਮਤਾਂ ਅਤੇ ਸਿਧਾਂਤਾਂ ਦੇ ਆਧਾਰ ‘ਤੇ ਵੋਟ ਪਾਉਣ ਦੀ ਅਪੀਲ ਕੀਤੀ।ਵਿਰੋਧੀ ਗਠਜੋੜ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ’ (‘ਇੰਡੀਆ’) ਦੇ ਇਕ ਹਿੱਸੇ ਵਾਲੀ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਨੇ ਨਿਕੋਲ ਨੂੰ ਦਾਹਾਨੂ ਤੋਂ ਆਪਣਾ ਉਮੀਦਵਾਰ ਦੁਬਾਰਾ ਨਾਮਜ਼ਦ ਕੀਤਾ ਹੈ। ਯਾਦਵ ਨੇ ਮੌਜੂਦਾ ਸਰਕਾਰ ਨੂੰ ‘ਝੂਠ, ਲੁੱਟ ਅਤੇ ਵੰਡ’ ਵਾਲੀ ਕਰਾਰ ਦਿੱਤਾ ਅਤੇ ਦੋਸ਼ ਲਾਇਆ ਕਿ ਸੱਤਾ ‘ਚ ਬੈਠੇ ਲੋਕ ‘ਵਿਨਾਸ਼ਕਾਰੀ’ ਨੀਤੀਆਂ ਲਾਗੂ ਕਰ ਰਹੇ ਹਨ। ਵਿਧਾਇਕ ਨਿਕੋਲ ਨੇ ਕਿਹਾ, ”ਵਿਕਾਸ ਦੀ ਆੜ ‘ਚ ਭਾਜਪਾ ਅਤੇ ਉਸ ਦੇ ਸਹਿਯੋਗੀਆਂ ਨੇ ਆਮ ਲੋਕਾਂ ਨਾਲ ਧੋਖਾ ਕੀਤਾ ਹੈ।

Related posts

ਦਿੱਲੀ-ਐੱਨ.ਸੀ.ਆਰ. ’ਚ 32 ਫ਼ੀਸਦੀ ਪਰਿਵਾਰ ਦੀਵਾਲੀ ਤੇ ਪਟਾਕੇ ਚਲਾਉਣ ਦੀ ਬਣਾ ਰਹੇ ਹਨ ਯੋਜਨਾ

Bunty

ਪੰਜ ਸਾਲਾ ਬੱਚੀ ਨੂੰ ਤਾਲਿਬਾਨੀ ਸਜ਼ਾ; ਮਾਂ ਨੇ ਤਪਦੀ ਧੁੱਪ ‘ਚ ਹੱਥ-ਪੈਰ ਬੰਨ੍ਹ ਕੇ ਛੱਤ ‘ਤੇ ਛੱਡਿਆ ; ਤੜਫਦੀ ਮਾਸੂਮ

Bunty

ਕੁਲਗਾਮ ਮੁਕਾਬਲੇ ‘ਚ ਦੋ ਅਲ-ਬਦਰ ਅੱਤਵਾਦੀ ਢੇਰ, 10 ਦਿਨਾਂ ‘ਚ 7 ਮੁਕਾਬਲੇ

Bunty