Sport

ਮਹਿਲਾ ਕ੍ਰਿਕਟ: ਭਾਰਤ ਦੀ ਆਸਟ੍ਰੇਲੀਆ ’ਤੇ ਪਹਿਲੀ ਟੈਸਟ ਜਿੱਤ

ਮੁੰਬਈ – ਭਾਰਤੀ ਮਹਿਲਾ ਟੀਮ ਨੇ ਇਕਲੌਤੇ ਟੈਸਟ ’ਚ ਆਸਟ੍ਰੇਲੀਆ ਨੂੰ 8 ਵਿਕਟਾਂ ਨਾਲ ਹਰਾ ਕੇ ਇਤਿਹਾਸ ਰਚ ਦਿੱਤਾ ਹੈ। ਇਹ ਮਹਿਲਾ ਟੀਮ ਦੀ ਟੈਸਟ ਕ੍ਰਿਕਟ ਵਿੱਚ ਆਸਟਰੇਲੀਆ ਖ਼ਿਲਾਫ਼ ਪਹਿਲੀ ਜਿੱਤ ਹੈ। ਇਸ ਤੋਂ ਪਹਿਲਾਂ ਦੋਵਾਂ ਟੀਮਾਂ ਵਿਚਾਲੇ ਕੁੱਲ 11 ਮੈਚ ਖੇਡੇ ਗਏ ਸਨ, ਜਿਸ ’ਚ ਕੰਗਾਰੂ ਟੀਮ 4 ਮੈਚ ਜਿੱਤਣ ’ਚ ਸਫਲ ਰਹੀ ਸੀ, ਇਹ ਟੈਸਟ ਮੈਚ ਜਿੱਤਣ ਲਈ ਭਾਰਤ ਨੂੰ ਸਿਰਫ਼ 75 ਦੌੜਾਂ ਦਾ ਟੀਚਾ ਸੀ। ਭਾਰਤ ਨੇ ਸਮਿ੍ਰਤੀ ਮੰਧਾਨਾ ਦੀ 38 ਦੌੜਾਂ ਦੀ ਸ਼ਾਨਦਾਰ ਪਾਰੀ ਦੇ ਦਮ ’ਤੇ ਵੱਡੀ ਜਿੱਤ ਦਰਜ ਕੀਤੀ। ਆਸਟ੍ਰੇਲੀਆ ਨੇ ਚੌਥੇ ਦਿਨ ਦੀ ਸ਼ੁਰੂਆਤ 5 ਵਿਕਟਾਂ ਦੇ ਨੁਕਸਾਨ ’ਤੇ 233 ਦੌੜਾਂ ਨਾਲ ਕੀਤੀ। ਭਾਰਤ ਨੇ ਸ਼ਾਨਦਾਰ ਗੇਂਦਬਾਜ਼ੀ ਦੇ ਦਮ ’ਤੇ ਆਸਟ੍ਰੇਲੀਆ ਦੀ ਪਾਰੀ ਨੂੰ ਅਗਲੇ 28 ਦੌੜਾਂ ’ਤੇ 261 ਦੌੜਾਂ ’ਤੇ ਸਮੇਟ ਦਿੱਤਾ। 75 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਟੀਮ ਇੰਡੀਆ ਨੇ ਆਪਣਾ ਪਹਿਲਾ ਵਿਕਟ 4 ਦੇ ਸਕੋਰ ’ਤੇ ਸ਼ੈਫਾਲੀ ਵਰਮਾ ਦੇ ਰੂਪ ’ਚ ਗੁਆ ਦਿੱਤਾ। ਆਸਟ੍ਰੇਲੀਆ ਦੀ ਦੂਜੀ ਪਾਰੀ ’ਚ ਸਨੇਹ ਰਾਣਾ ਨੇ 4 ਵਿਕਟਾਂ ਲਈਆਂ ਜਦਕਿ ਰਾਜੇਸ਼ਵਰੀ ਗਾਇਕਵਾੜ ਅਤੇ ਕਪਤਾਨ ਹਰਮਨਪ੍ਰੀਤ ਕੌਰ ਨੇ 2-2 ਵਿਕਟਾਂ ਲੈ ਕੇ ਕੰਗਾਰੂਆਂ ਨੂੰ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ।ਚੌਥੇ ਦਿਨ ਪੂਜਾ ਵਸਤਰਕਾਰ ਨੇ ਐਸ਼ਲੇ ਗਾਰਡਨਰ ਨੂੰ 7 ਦੇ ਨਿੱਜੀ ਸਕੋਰ ’ਤੇ ਆਊਟ ਕਰਕੇ ਭਾਰਤ ਨੂੰ ਦਿਨ ਦੀ ਪਹਿਲੀ ਸਫਲਤਾ ਦਿਵਾਈ। ਇਸ ਤੋਂ ਬਾਅਦ ਸਨੇਹ ਰਾਣਾ ਨੇ ਦੋ ਗੇਂਦਾਂ ’ਤੇ ਦੋ ਵਿਕਟਾਂ ਲੈ ਕੇ ਆਸਟ੍ਰੇਲੀਆ ’ਤੇ ਸ਼ਿਕੰਜਾ ਕੱਸ ਦਿੱਤਾ। ਆਖਰੀ ਦੋ ਵਿਕਟਾਂ ਰਾਜੇਸ਼ਵਰੀ ਗਾਇਕਵਾੜ ਦੇ ਨਾਂ ਸਨ। ਉਸ ਨੇ ਕਿਮ ਗਰਥ ਅਤੇ ਜੋਨਾਸਨ ਨੂੰ ਆਪਣਾ ਸ਼ਿਕਾਰ ਬਣਾਇਆ।

Related posts

ਇਕ ਅੰਕ ਕਰਕੇ ਬੁਮਰਾਹ ਵਨਡੇ ਰੈਂਕਿੰਗ ‘ਚ ਦੂਜੀ ਥਾਂ ‘ਤੇ ਖਿਸਕਿਆ

Bunty

ਜਰਮਨੀ ਓਪਨ ਬੈਡਮਿੰਟਨ ਭਾਰਤੀ ਚੁਣੌਤੀ ਦੀ ਅਗਵਾਈ ਕਰਨਗੇ ਸਿੰਧੂ ਤੇ ਸ਼੍ਰੀਕਾਂਤ

Bunty

ਇੰਡੀਅਨ ਆਇਲ ਨੇ ਭਾਰਤੀ ਪੈਰਾ ਐਥਲੀਟਾਂ ਨੂੰ ਸਨਮਾਨਿਤ ਕੀਤਾ

Bunty