International

ਮਾਊਂਟ ਐਵਰੈਸਟ ਤੋਂ 10 ਟਨ ਕੱਚਰਾ ਇਕੱਠਾ ਕਰੇਗੀ ਨੇਪਾਲ ਦੀ ਫ਼ੌਜ

ਕਾਠਮੰਡੂ – ਨੇਪਾਲ ਦੀ ਫ਼ੌਜ ਨੇ ਕਿਹਾ ਕਿ ਉਹ ਐਵਰੈਸਟ ਖਿੱਤੇ ’ਚ ਪਹਾੜ ਸਫ਼ਾਈ ਮੁਹਿੰਮ-2024 ਦੌਰਾਨ ਮਾਊਂਟ ਐਵਰੈਸਟ ਤੋਂ ਲੱਗਭਗ 10 ਟਨ ਕਚਰਾ ਇਕੱਠਾ ਕਰੇਗੀ ਅਤੇ ਉੱਥੇ ਪਈਆਂ 5 ਲਾਸ਼ਾਂ ਹੇਠਾਂ ਲਿਆਵੇਗੀ।
ਨੇਪਾਲ ਫ਼ੌਜ ਦੇ ਇੱਕ ਸੂਤਰ ਮੁਤਾਬਕ ਮੇਜਰ ਆਦਿੱਤਿਆ ਕਾਰਕੀ ਦੀ ਅਗਵਾਈ ਹੇਠ 12 ਮੈਂਬਰੀ ਟੀਮ ਮਾਊਂਟ ਐਵਰੈਸਟ, ਮਾਊਂਟ ਲਹੋਤਸੇ ਅਤੇ ਮਾਊਂਟ ਨੁਪਤਸੇ ਤੋਂ ਕੱਚਰਾ ਲਿਆਉਣ ਲਈ 14 ਅਪਰੈਲ ਨੂੰ ਐਵਰੈਸਟ ਬੇਸ ਕੈਂਪ ’ਤੇ ਚੜ੍ਹਾਈ ਕਰੇਗੀ। ਸੂਤਰ ਨੇ ਦੱਸਿਆ ਕਿ ਸੇਰਪਿਆਂ ਦੀ 18 ਮੈਂਬਰੀ ਟੀਮ ਫ਼ੌਜ ਦੇ ਇਸ ਸਫ਼ਾਈ ਮਿਸ਼ਨ ’ਚ ਸਹਿਯੋਗ ਦੇਵੇਗੀ। ਨੇਪਾਲ ਆਰਮੀ ਦੇ ਤਰਜ਼ਮਾਨ ਬ੍ਰਿਗੇਡੀਅਰ ਜਨਰਲ ਕ੍ਰਿਸ਼ਨਾ ਪ੍ਰਸਾਦ ਭੰਡਾਰੀ ਨੇ ਕਿਹਾ ਕਿ ਨੇਪਾਲ ਫ਼ੌਜ ਮੁੱਖੀ ਜਨਰਲ ਪ੍ਰਭੂਰਾਮ ਸ਼ਰਮਾ 11 ਅਪਰੈਲ ਨੂੰ ਇੱਥੋਂ ਮੁਹਿੰਮ ਦੀ ਸ਼ੁਰੂਆਤ ਕਰਨਗੇ ਅਤੇ ਟੀਮ ਮਾਊਂਟ ਐਵਰੈਸਟ ਤੋਂ ਘੱਟੋ-ਘੱਟ 10 ਟਨ ਕੱਚਰਾ ਤੇ ਉੱਥੇ ਪਈਆਂ ਪਰਬਤਾਰੋਹੀਆਂ ਦੀਆਂ 5 ਲਾਸ਼ਾਂ ਲਿਆਵੇਗੀ।

Related posts

ਮਾਊਂਟ ਲੇਵੋਟੋਬੀ ਜਵਾਲਾਮੁਖੀ ਸਰਗਰਮ, ਸੁਰੱਖਿਅਤ ਥਾਂਵਾਂ ’ਤੇ ਪਹੁੰਚਾਏ 6,500 ਲੋਕ

Bunty

ਸਹੁੰ ਚੁੱਕਣ ਤੋਂ ਪਹਿਲਾਂ ਯੂਨਸ ਬੋਲੇ, ਬੰਗਲਾਦੇਸ਼ ਦੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਏਗੀ ਸਰਕਾਰ

Bunty

ਜਥੇਦਾਰ ਦਾਦੂਵਾਲ ਦਾ ਵਾਸ਼ਿੰਗਟਨ ਚ ਸਨਮਾਨ, ਸ਼ਾਂਤੀ ਰਾਜਦੂਤ ਕੀਤੇ ਨਿਯੁਕਤ

Bunty